ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ 'ਚ ਸਿੱਖਾਂ ਨੂੰ ਬਦਨਾਮ ਕਰਨ ਦੀ ਵੱਡੀ ਸਾਜਿਸ਼, ਅਜਮਲ ਕਸਾਬ ਨੂੰ ਦੱਸਿਆ 'ਸਿੱਖ ਜਾਸੂਸ'

ਸਾਲ 2008 'ਚ ਮੁੰਬਈ 'ਤੇ ਅੱਤਵਾਦੀ ਹਮਲਾ ਕਰ ਵਾਲੇ ਅੱਤਵਾਦੀਆਂ 'ਚੋਂ ਇੱਕ ਆਮਿਰ ਅਜਮਲ ਕਸਾਬ ਬਾਰੇ ਪਾਕਿਸਤਾਨੀ ਸੋਸ਼ਲ ਮੀਡੀਆ 'ਤੇ ਇਨੀਂ ਦਿਨੀਂ ਇੱਕ ਝੂਠੀ ਅਫ਼ਵਾਹ ਫੈਲਾਈ ਜਾ ਰਹੀ ਹੈ। ਅੱਤਵਾਦੀ ਕਸਾਬ ਨੂੰ ਸਿੱਖ ਅਤੇ ਭਾਰਤੀ ਖੁਫੀਆ ਏਜੰਸੀ ਦਾ ਰਾਅ-ਜਾਸੂਸ ਦੱਸਿਆ ਜਾ ਰਿਹਾ ਹੈ ਜਦਕਿ ਕਸਾਬ ਅਸਲ ਚ ਪਾਕਿਸਤਾਨ ਦਾ ਰਹਿਣ ਵਾਲਾ ਸੀ। ਕਸਾਬ ਬਾਰੇ ਇਹ ਗਲਤ ਅਫਵਾਹ ਫੈਲਾ ਕੇ ਪਾਕਿਸਤਾਨ 'ਚ ਰਹਿੰਦੇ ਸਿੱਖਾਂ ਬਾਰੇ ਗਲਤ ਦਿੱਖ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
 

ਦਰਅਸਲ, ਪਾਕਿਸਤਾਨ 'ਚ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਜ਼ੈਦ ਹਾਮਿਦ ਨਾਂ ਦੇ ਇੱਕ ਦੱਖਣਪੰਥੀ ਟਿਪਣੀਕਾਰ ਨੂੰ ਇਹ ਦਾਅਵਾ ਕਰਦਿਆਂ ਵਿਖਾਇਆ ਗਿਆ ਹੈ ਕਿ ਕਸਾਬ ਇੱਕ ਸਿੱਖ ਨੌਜਵਾਨ ਸੀ। ਉਸ ਦਾ ਨਾਂ ਅਮਰ ਸਿੰਘ ਸੀ, ਜੋ ਕਿ ਰਾਅ ਦਾ ਕਥਿਤ ਤੌਰ 'ਤੇ ਜਾਸੂਸ ਸੀ। ਇਸ ਵੀਡੀਓ 'ਚ ਅਜਿਹਾ ਲੱਗ ਰਿਹਾ ਹੈ ਕਿ ਜ਼ੈਦ ਹਾਮਿਦ ਸਿੱਖਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾ ਰਿਹਾ ਹੈ।
 

ਹਾਮਿਦ ਨੇ ਇਸ ਵੀਡੀਓ 'ਚ ਦਾਅਵਾ ਕੀਤਾ ਹੈ ਕਿ ਭਾਰਤੀ ਖੁਫੀਆ ਏਜੰਸੀ ਦੇ ਸੂਤਰਾਂ ਨੇ ਕਸਾਬ ਨੂੰ ਆਪਣੇ ਏਜੰਟ ਵਜੋਂ ਪਛਾਣ ਲਿਆ ਸੀ ਅਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਯੋਜਨਾ ਬਣਾਈ ਸੀ। ਪਰ ਕੁੱਝ ਗੜਬੜੀਆਂ ਹੋਈਆਂ, ਜਿਸ ਕਾਰਨ ਉਸ ਦੇ ਖਾਤਮੇ ਦਾ ਫੈਸਲਾ ਲੈਣਾ ਪਿਆ। ਜ਼ਿਕਰਯੋਗ ਹੈ ਕਿ 26 ਨਵੰਬਰ 2008 ਨੂੰ ਸਮੁੰਦਰੀ ਰਸਤਿਓਂ ਹੋ ਕੇ ਆਏ ਲਸ਼ਕਰ-ਏ-ਤੈਯਬਾ ਦੇ 10 ਅੱਤਵਾਦੀਆਂ ਵੱਲੋਂ ਕੀਤੇ ਗਏ ਮੁੰਬਈ ਹਮਲੇ 'ਚ 166 ਲੋਕਾਂ ਦੀ ਮੌਤ ਹੋ ਗਈ ਸੀ ਅਤੇ 300 ਤੋਂ ਵੱਧ ਲੋਕ ਜ਼ਖਮੀ ਹੋਏ ਸਨ।
 

ਪਾਕਿਸਤਾਨ ਅੱਤਵਾਦੀਆਂ ਅਤੇ ਵੱਖਵਾਦੀਆਂ ਨੂੰ ਪਨਾਹ ਦੇਣ ਲਈ ਬਦਨਾਮ ਹੋ ਚੁੱਕਾ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਦੇਸ਼ ਵਿਚ ਭਾਈਚਾਰਿਆਂ ਦੀ ਰੱਖਿਆ ਕਰਨ ਦੀ ਸਹੁੰ ਖਾਣ ਦੇ ਬਾਵਜੂਦ ਅਤੀਤ ਵਿਚ ਸਿੱਖਾਂ ਸਮੇਤ ਘੱਟਗਿਣਤੀਆਂ 'ਤੇ ਜ਼ੁਲਮ ਦੀਆਂ ਕਈ ਵਾਰਦਾਤਾਂ ਹੋਈਆਂ ਹਨ।

ਪਵਿੱਤਰ ਕਰਤਾਰਪੁਰ ਲਾਂਘੇ ਨੂੰ ਹਰੀ ਝੰਡੀ ਦਿਖਾਉਣ ਅਤੇ ਕਈ ਵਾਅਦਿਆਂ ਦੇ ਬਾਵਜੂਦ ਪਾਕਿਸਤਾਨ ਸਰਕਾਰ ਆਪਣੀ ਧਰਤੀ 'ਤੇ ਸਿੱਖ ਕੌਮ ਦੀ ਸੁਰੱਖਿਆ ਦੀ ਗਰੰਟੀ ਵੀ ਨਹੀਂ ਦੇ ਸਕਦੀ। ਜਦੋਂ ਕਿ ਪਾਕਿਸਤਾਨ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਲਈ ਸੁਰੱਖਿਅਤ ਮਾਹੌਲ ਮੁਹੱਈਆ ਕਰਾਉਣ ਦਾ ਦਾਅਵਾ ਕਰਦਾ ਹੈ। ਅਸਲ ਵਿੱਚ ਉਹ ਆਪਣੀ ਧਰਤੀ ‘ਤੇ ਖਾਲਿਸਤਾਨ ਲਹਿਰ ਰਾਹੀਂ ਭਾਰਤ ਵਿਰੋਧੀ ਗਤੀਵਿਧੀਆਂ ਦਾ ਖੁੱਲ੍ਹਾ ਪ੍ਰਚਾਰ ਕਰ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani Netizens Circulate Fake News Dub Attacker Ajmal Kasab