ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ’ਚ ਨਿਊਜ਼ ਐਂਕਰ ਦਾ ਗੋਲੀ ਮਾਰ ਕੇ ਕਤਲ

ਪਾਕਿ ’ਚ ਨਿਊਜ਼ ਐਂਕਰ ਦਾ ਗੋਲੀ ਮਾਰ ਕੇ ਕਤਲ

ਪਾਕਿਸਤਾਨ ਦੇ ਇਕ ਪ੍ਰਮੁੱਖ ਟੀਵੀ ਚੈਨਲ ਦੇ ਇਕ ਐਂਕਰ ਦਾ ਨਿੱਜੀ ਦੁਸ਼ਮਣੀ ਕਾਰਨ ਗੋਲੀ ਮਾਰਕੇ ਕਤਲ ਕਰ ਦਿੱਤਾ। ਪੁਲਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

 

ਉਨ੍ਹਾਂ ਦੱਸਿਆ ਕਿ ‘ਬੋਲ ਨਿਊਜ਼ ਦੇ ਐਂਕਰ ਮੁਰੀਦ ਅਬਾਸ ਦਾ ਖੈਬਾਨ–ਏ–ਬੁਖਰੀ ਖੇਤਰ ਵਿਚ ਮੰਗਲਵਾਰ ਦੀ ਰਾਤ ਨੂੰ ਪੈਸੇ–ਜਾਇਦਾਦ ਨੂੰ ਲੈ ਕੇ ਕੁਝ ਲੋਕਾਂ ਨਾਲ ਬਹਿਸ ਹੋਈ, ਜੋ ਹਿੰਸਕ ਝੜਪ ਵਿਚ ਬਦਲ ਗਈ।

 

ਡੀਆਈਜੀ ਦੱਖਣੀ, ਸ਼ਰਜੀਲ ਖਰਾਲ ਨੇ ਦੱਸਿਆ ਕਿ ਦੋਸ਼ੀ ਨੇ ਐਂਕਰ ਅਤੇ ਉਨ੍ਹਾਂ ਦੇ ਦੋਸਤ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸ਼ੱਕੀ ਦੇ ਘਰ ਛਾਪੇਮਾਰੀ ਕੀਤੀ ਅਤੇ ਉਸ ਨੇ ਖੁਦਕੁਸ਼ੀ ਦੀ ਕੋਸ਼ਿਸ ਕਰਦੇ ਹੋਏ ਫੜ੍ਹਿਆ।

 

ਅਧਿਕਾਰੀ ਅਨੁਸਾਰ ਸ਼ੱਕੀ ਨੇ ਆਪਣੇ ਸੀਨੇ ਵਿਚ ਗੋਲੀ ਮਾਰੀ ਹੈ ਅਤੇ ਉਸ ਨੂੰ ਨਾਜੁਕ ਸਥਿਤੀ ਵਿਚ ਇਕ ਹਸਪਤਾਲ ਵਿਚ ਭਰਤੀਕੀਤਾ ਗਿਆ। ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਇਸ ਘਟਨਾ ਦੇ ਬਾਅਦ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pakistani news anchor shot dead in karachi over personal dispute