ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਮੂਲ ਦੇ ਡਾਕਟਰਾਂ ਨੂੰ ਅਰਬ ਦੇਸ਼ਾਂ ਤੋਂ ਚਲੇ ਜਾਣ ਦੇ ਹੁਕਮ

ਪਾਕਿ ਮੂਲ ਦੇ ਡਾਕਟਰਾਂ ਨੂੰ ਅਰਬ ਦੇਸ਼ਾਂ ਤੋਂ ਚਲੇ ਜਾਣ ਦੇ ਹੁਕਮ

ਪਿਛਲੇ ਲੰਬੇ ਸਮੇਂ ਤੋਂ ਅਰਬ ਦੇਸ਼ਾਂ ਵਿਚ ਰਹਿ ਰਹੇ ਪਾਕਿਸਤਾਨੀ ਮੂਲ ਦੇ ਡਾਕਟਰਾਂ ਦੀ ਨੌਕਰੀ ਉਤੇ ਖਤਰੇ ਦੇ ਬਦਲ ਮੰਡਰਾਉਣ ਲੱਗੇ ਹਨ।  ਸਊਦੀ ਅਰਬ ਸਿਹਤ ਮੰਤਰਾਲੇ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਐਮਐਸ/ਐਮਡੀ ਦੀ ਡਿਗਰੀ ਨੂੰ ਅਸਵੀਕਾਰ ਕਰਦੇ ਹੋਏ ਦਾਅਵਾ ਕੀਤਾ ਕਿ ਇਸ ਵਿਚ ਸੰਰਚਿਤ ਟ੍ਰੇਨਿੰਗ ਪ੍ਰੋਗਰਾਮ ਦੀ ਘਾਟ ਹੈ, ਜੋ ਮਹੱਤਵਪੂਰਣ ਅਹੁਦਿਆਂ ਲਈ ਮੈਡੀਕਲ ਲਈ ਜ਼ਰੂਰੀ ਹੈ।

 

ਇਸ ਤੋਂ ਬਾਅਦ ਸਾਊਦੀ ਅਰਬ ਅਤੇ ਕੁਝ ਹੋਰ ਦੇਸ਼ਾਂ ਨੇ ਪਾਕਿਸਤਾਨ ਦੇ ਸਦੀਆ ਪੁਰਾਣੇ ਪੋਸਟ ਗ੍ਰੇਜੂਏਸ਼ਨ ਡਿਗਰੀ ਪ੍ਰੋਗਰਾਮ – ਐਮਐਸ (ਮਾਸਟਰ ਆਫ ਸਰਜਰੀ) ਅਤੇ ਐਮ ਡੀ (ਡਾਕਟਰ ਆਫ ਮੈਡੀਸਨ) ਨੂੰ ਅਸਵੀਕਾਰ ਕਰ ਦਿੱਤਾ ਹੈ।  ਪਾਕਿਸਤਾਨੀ ਮੂਲ ਦੇ ਡਾਕਟਰਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਆਪ ਉਨ੍ਹਾਂ ਦਾ ਦੇਸ਼ ਛੱਡ ਦੇਣ ਜਾਂ ਫਿਰ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ।

 

ਸਾਊਦੀ ਸਰਕਾਰ ਵੱਲੋਂ ਚੁੱਕੇ ਗਏ ਇਸ ਕਦਮ ਬਾਅਦ ਕਤਰ, ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਨੇ ਵੀ ਇਸ ਤਰ੍ਹਾਂ ਦਾ ਕਦਮ ਚੁੱਕਿਆ ਹੈ। ਉਥੇ, ਭਾਰਤ, ਸੁਡਾਨ ਅਤੇ ਬੰਗਲਾਦੇਸ਼ ਦੀਆਂ ਡਿਗਰੀਆਂ ਨੂੰ ਮਾਨਤਾ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Pakistani origin doctors ordered to leave for Arab countries