ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ’ਚ ਔਰਤਾਂ ਦੁਆਰਾ ਸਾਬਣ ਦੇ ਟੀਵੀ ਵਿਗਿਆਪਨ ’ਤੇ ਮਚਿਆ ਹੰਗਾਮਾ

ਪਾਕਿਸਤਾਨ ਚ ਸਾਬਣ ਦੀ ਆਲਮੀ ਬ੍ਰਾਂਡ ਦੇ ਵਿਗਿਆਪਨ ਨੂੰ ਲੈ ਕੇ ਵਿਵਾਦ ਹੋ ਗਿਆ ਹੈ ਜਿਸ ਚ ਰੂੜੀਵਾਦੀ ਵਿਚਾਰਾਂ ਵਾਲੇ ਦੇਸ਼ ਚ ਲਿੰਗ ਭੇਦਭਾਵ ’ਤੇ ਸਵਾਲ ਚੁੱਕੇ ਗਏ ਹਨ। ਆਲੋਚਕ ਇਸਲਾਮ ਦਾ ਕਥਿਤ ਤੌਰ ਤੇ ਨਿਰਾਦਰ ਕੀਤੇ ਜਾਣ ਦੀ ਗੱਲ ਕਹਿ ਕੇ ਕੰਪਨੀ ਦੀ ਨਿੰਦਾ ਕਰ ਰਹੇ ਹਨ।

 

ਅਮਰੀਕੀ ਕੰਪਨੀ ਪ੍ਰਾਕਟਰ ਐਂਡ ਗੈਂਬਲ ਦੀ ਮਾਲਕੀ ਵਾਲੇ ਏਰੀਅਲ ਸਾਬਣ ਦੇ ਵਿਗਿਆਪਨ ਚ ਔਰਤਾਂ ਨੂੰ ਰੂੜੀਵਾਦੀ ਨਿਯਮਾਂ ਨੂੰ ਤੋੜਣ ਅਤੇ ਕਰੀਅਰ ਦੀ ਦਿਸ਼ਾ ਚ ਅੱਗੇ ਵਧਣ ਨੂੰ ਕਿਹਾ ਗਿਆ ਹੈ।

 

ਵਿਗਿਆਪਨ ਚ ਵੱਖੋ ਵੱਖਰੇ ਪੇਸ਼ੇ ਦੀਆਂ ਕਈ ਔਰਤਾਂ ਨੂੰ ਦਿਖਾਇਆ ਗਿਆ ਹੈ ਜਿਸ ਚ ਇਕ ਪੱਤਰਕਾਰ ਅਤੇ ਇਕ ਡਾਕਟਰ ਵੀ ਸ਼ਾਮਲ ਹੈ ਜਿਨ੍ਹਾਂ ਨੂੰ ਰੱਸੀ ’ਤੇ ਟੰਗੀ ਹੋਈਆਂ ਚਾਰ ਮੈਲੀਆਂ ਚਾਦਰਾਂ ਨੂੰ ਹਟਾਉਂਦਿਆਂ ਦਿਖਾਇਆ ਗਿਆ ਹੈ। ਇਨ੍ਹਾਂ ਚਾਦਰਾਂ ’ਤੇ ਪਾਕਿਸਤਾਨ ਚ ਔਰਤਾਂ ਸਬੰਧੀ ਰੂੜੀਵਾਦ ਨੂੰ ਲੈ ਕੇ ਕਹੀਆਂ ਜਾਣ ਵਾਲੀਆਂ ਕੁਝ ਗੱਲਾਂ ਦਾ ਜ਼ਿਕਰ ਹੈ ਮਤਲਬ ‘ਲੋਕ ਕੀ ਕਹਿਣਗੇ?, 'ਚਾਰਦੀਵਾਰੀ ਚ ਰਹੋ ਆਦਿ।’

 

ਇਹ ਵਿਗਿਆਪਨ ਪਾਕਿਸਤਾਨ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨ ਬਿਸਮਾਹ ਮਰੂਫ਼ ਦੇ ਇਕ ਵਾਕ ਨਾਲ ਸਮਾਪਤ ਹੁੰਦਾ ਹੈ, ਚਾਰਦੀਵਾਰੀ ਚ ਰਹੋ, ਇਹ ਸਿਰਫ ਵਾਕ ਨਹੀਂ ਬਲਕਿ ਦਾਗ ਹੈ।ਇਸ ਮੁੱਦੇ ਤੇ ਸੋਸ਼ਲ ਮੀਡੀਆ ਤੇ ਰੱਜ ਕੇ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ, ਜਿਨ੍ਹਾਂ ਚ ਰੂੜੀਵਾਦੀ ਲੋਕ ਟਵਿੱਟਰ ਤੇ ‘ਏਰੀਅਲ ਦਾ ਬਾਈਕਾਟ ਕਰੋ’ ਵਰਗੀਆਂ ਹੈਸ਼ਟੈਗ ਦੀ ਵਰਤੋਂ ਕਰ ਹਹੇ ਹਨ।

 

ਕੁਝ ਲੋਕ ਇਸ ਨੂੰ ਇਸਲਾਮ ਦੀ ਬੇਇਜ਼ਤੀ ਦੱਸ ਰਹੇ ਹਨ ਤਾਂ ਕੁਝ ਲੋਕ ਇਨ੍ਹਾਂ ਬਦਲਾਅਕਾਰੀਆਂ ਖਿ਼ਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ ਜਿਹੜੇ ਪਾਕਿਸਤਾਨ ਚ ਬਦਲਾਅ ਨੂੰ ਵਾਧਾ ਦੇ ਰਹੇ ਹਨ। ਇਸ ਤੋਂ ਇਲਾਵਾ ਕੁਝ ਪਾਕਿਸਤਾਨੀ ਰੈਗੂਲੇਟਰੀ ਨੇ ਇਸ ਵਿਗਿਆਪਨ ਨੂੰ ਸੈਂਸਰ ਕਰਨ ਅਤੇ ਇਸ ਨੂੰ ਹਟਾਉਣ ਦੀ ਮੰਗ ਕੀਤੀ ਹੈ। 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani outrage bubbles as detergent ad promotes womens rights