ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨੀ ਜਹਾਜ਼ ਦੇ ਇੰਜਣ ’ਚ ਲੱਗੀ ਅੱਗ, ਲਾਹੌਰ ’ਚ ਕਰਾਈ ਐਮਰਜੈਂਸੀ ਲੈਂਡਿੰਗ

ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ (ਪੀ.ਆਈ.ਏ.) ਦੇ ਇਕ ਜਹਾਜ਼ ਦੇ ਉਡਾਣ ਭਰਨ ਦੇ ਕੁਝ ਹੀ ਮਿੰਟਾਂ ਬਾਅਦ ਇਸ ਦੇ ਇੰਜਣ ਚ ਅੱਗ ਲੱਗ ਗਈ। ਹਾਲਾਂਕਿ, ਪਾਇਲਟ ਨੇ ਜਹਾਜ਼ ਨੂੰ ਸੁਰੱਖਿਅਤ ਬਾਹਰ ਉਤਾਰ ਲਿਆ। ਇਸ ‘ਚ ਤਕਰੀਬਨ 200 ਯਾਤਰੀ ਸਵਾਰ ਸਨ।

 

ਜੱਦਾ ਜਾ ਰਿਹਾ ਜਹਾਜ਼ ਪੀਕੇ-759 ਦੇ ਇੰਜਣ ਚ ਅੱਗ ਲੱਗ ਜਾਣ ਮਗਰੋਂ ਜਹਾਜ਼ ਨੂੰ ਵਾਪਸ ਅੱਲਾਮਾ ਇਕਬਾਲ ਕੌਮਾਂਤਰੀ ਹਵਾਈ ਅੱਡੇ ’ਤੇ ਪਰਤਣਾ ਪਿਆ ਤੇ ਐਮਰਜੈਂਸੀ ਹਾਲਾਤਾਂ ਚ ਉਤਾਰਨਾ ਪਿਆ।

 

ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ, “ਐਤਵਾਰ ਸਵੇਰੇ ਜਹਾਜ਼ ਦੇ ਇਕ ਇੰਜਣ ਨੂੰ ਅੱਗ ਲੱਗ ਗਈ ਅਤੇ ਪਾਇਲਟ ਨੇ ਕੰਟਰੋਲ ਰੂਮ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਤੇ ਐਮਰਜੈਂਸੀ ਚ ਉਤਾਰਨ ਦੀ ਇਜਾਜ਼ਤ ਮੰਗੀ। ਪਾਇਲਟ ਨੇ ਜਹਾਜ਼ ਨੂੰ ਸਫਲਤਾਪੂਰਵਕ ਉਤਾਰਿਆ ਤੇ ਇਸ ਵਿਚ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ।

 

ਯਾਤਰੀਆਂ ਨੂੰ ਦੁਪਹਿਰ ਵੇਲੇ ਇਕ ਹੋਰ ਜਹਾਜ਼ ਰਾਹੀਂ ਜੱਦਾ ਭੇਜਿਆ ਗਿਆ। ਹਾਲਾਂਕਿ ਪੀਆਈਏ ਦੇ ਬੁਲਾਰੇ ਮਸੂਦ ਤਾਜਵਰ ਨੇ ਦਾਅਵਾ ਕੀਤਾ ਕਿ ਜਹਾਜ਼ ਨੂੰ ਅੱਗ ਨਹੀਂ ਲੱਗੀ ਸੀ। ਉਨ੍ਹਾਂ ਕਿਹਾ, ਉਡਾਣ ਭਰਨ ਮਗਰੋਂ ਤਕਨੀਕੀ ਗਲਤੀ ਦਾ ਪਤਾ ਲਗਿਆ ਜਿਸ ਤੋਂ ਤੁਰੰਤ ਬਾਅਦ ਪੀਕੇ-759 ਨੇ ਐਮਰਜੈਂਸੀ ਲੈਂਡਿੰਗ ਕੀਤੀ।

 

ਮਹੱਤਵਪੂਰਣ ਗੱਲ ਇਹ ਹੈ ਕਿ ਕੁਝ ਹਫ਼ਤੇ ਪਹਿਲਾਂ ਪੀਆਈਏ ਦੇ ਇੱਕ ਹੋਰ ਜਹਾਜ਼ ਨੂੰ ਲਾਹੌਰ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਕਰਨ ਲਈ ਮਜਬੂਰ ਹੋਣਾ ਪਿਆ ਸੀ ਕਿਉਂਕਿ ਇਹ ਜਹਾਜ਼ ਇਕ ਪੰਛੀ ਨਾਲ ਟਕਰਾ ਗਿਆ ਸੀ।

 

 

 

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani plane s engine fires emergency landing in Lahore