ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨੀ ਪੁਲਿਸ ਨੇ ਨਮਰਤਾ ਕਤਲ ਕੇਸ ’ਚ ਲੋੜੀਂਦੇ ਸਬੁਤ ਲੈਬ ਨੂੰ ਭੇਜੇ ਹੀ ਨਹੀਂ

ਪਾਕਿਸਤਾਨੀ ਪੁਲਿਸ ਨੇ ਨਮਰਤਾ ਕਤਲ ਕੇਸ ’ਚ ਲੋੜੀਂਦੇ ਸਬੁਤ ਲੈਬ ਨੂੰ ਭੇਜੇ ਹੀ ਨਹੀਂ

ਪਾਕਿਸਤਾਨੀ ਸੂਬੇ ਸਿੰਧ ਦੇ ਲੜਕਾਨਾ ਸ਼ਹਿਰ ’ਚ ਆਪਣੇ ਹੋਸਟਲ ਦੇ ਕਮਰੇ ਵਿੱਚ ਭੇਤ ਭਰੀ ਹਾਲਤ ’ਚ ਮ੍ਰਿਤਕ ਹਾਲਤ ਵਿੱਚ ਪਾਈ ਗਈ ਮੈਡੀਕਲ ਵਿਦਿਆਰਥਣ ਨਮਰਤਾ ਚੰਦਾਨੀ ਦੇ ਮਾਮਲੇ ’ਚ ਪੁਲਿਸ ਦੀ ਵੱਡੀ ਲਾਪਰਵਾਹੀ ਦਾ ਕੁਝ ਹੈਰਾਨਕੁੰਨ ਖ਼ੁਲਾਸਾ ਹੋਇਆ ਹੈ। ਪਤਾ ਲੱਗਾ ਹੈ ਕਿ ਡੀਐੱਨਏ ਜਾਂਚ ਲਈ ਬਹੁਤ ਜ਼ਰੂਰੀ ਚੀਜ਼ਾਂ ਫ਼ਾਰੈਂਸਿਕ ਲੈਬ ਨੂੰ ਭੇਜੀਆਂ ਹੀ ਨਹੀਂ ਗਈਆਂ।

 

 

ਇਹ ਸਨਸਨੀਖ਼ੇਜ਼ ਖ਼ੁਲਾਸਾ ਕਰਦਿਆਂ ਪੁਲਿਸ ਨੂੰ ਕਟਹਿਰੇ ’ਚ ਲਿਆ ਖੜ੍ਹਾ ਕੀਤਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਆਸਿਫ਼ਾ ਬੀਬੀ ਡੈਂਟਲ ਕਾਲਜ ਲੜਕਾਨਾ ਦੀ ਵਿਦਿਆਰਥਣ ਨਮਰਤਾ ਚੰਦਾਨੀ ਦੇ ਗਲ਼ੇ ’ਚ ਬੰਨ੍ਰੇ ਦੁਪੱਟੇ ਦੀ ਡੀਐੱਨਏ ਰਿਪੋਰਟ ਲੜਕਾਨਾ ਪੁਲਿਸ ਨੂੰ ਮਿਲ ਗਈ ਹੈ।

 

 

ਰਿਪੋਰਟ ਲਾਹੌਰ ਸਥਿਤ ਫ਼ਾਰੈਂਸਿਕ ਲੈਬ ਦੇ ਡਾਇਰੈਕਟਰ ਜਨਰਲ ਵੱਲੋਂ ਜਾਰੀ ਕੀਤੀ ਗਈ ਹੈ। ਪੁਲਿਸ ਨੇ ਇਸ ਨੂੰ ਨਿਆਂਇਕ ਜਾਂਚ ਅਧਿਕਾਰੀ ਹਵਾਲੇ ਕਰ ਦਿੱਤਾ ਹੈ।

 

 

ਮੀਡੀਆ ਰਿਪੋਰਟ ’ਚ ਖ਼ੁਲਾਸਾ ਕੀਤਾ ਗਿਆ ਹੈ ਕਿ ਫ਼ਾਰੈਂਸਿਕ ਮਾਹਿਰਾਂ ਨੂੰ ਦੁਪੱਟੇ ਨਾਲ ਚਮੜੀ ਦੇ ਟੁਕੜੇ ਜਾਂ ਖ਼ੂਨ ਦੇ ਧੱਬੇ ਨਹੀਂ ਮਿਲੇ, ਜਿਸ ਕਾਰਨ ਉਨ੍ਹਾਂ ਦਾ DNA ਹਾਸਲ ਨਹੀਂ ਕੀਤਾ ਜਾ ਸਕਿਆ।

 

 

ਕੱਪੜੇ ਉੱਤੇ ਮੌਜੂਦ ਚਮੜੀ ਦੇ ਟੁਕੜਿਆਂ ਤੋਂ DNA 72 ਘੰਟਿਆਂ ਅੰਦਰ ਹਾਸਲ ਕੀਤਾ ਜਾ ਸਕਦਾ ਹੈ। ਜੇ ਇਸ ਤੋਂ ਵੱਧ ਦੇਰੀ ਹੋ ਜਾਵੇ, ਤਾਂ DNA ਮਿਲਣਾ ਅਸੰਭਵ ਹੋ ਜਾਂਦਾ ਹੈ। ਨਮਰਤਾ ਦੀ ਮੌਤ ਵੇਲੇ ਉਸ ਦੇ ਗਲ਼ੇ ਵਿੱਚ ਬੰਨ੍ਹੇ ਦੁਪੱਟੇ ਨੂੰ ਮੌਤ ਦੇ ਇੱਕ ਹਫ਼ਤੇ ਬਾਅਦ ਭੇਜਿਆ ਗਿਆ; ਜਿਸ ਕਾਰਨ ਡੀਐੱਨਏ ਨਹੀਂ ਲਿਆ ਜਾ ਸਕਿਆ।

 

 

ਮੀਡੀਆ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਨੈਸ਼ਨਲ ਡਾਟਾਬੇਸ ਐਂਡ ਰਜਿਸਟ੍ਰੇਸ਼ਨ ਅਥਾਰਟੀ ਨੇ ਨਮਰਤਾ ਮਾਮਲੇ ’ਚ ਭੇਜੇ ਗਏ ਉਂਗਲੀਆਂ ਦੇ ਨਿਸ਼ਾਨ ਵਾਪਸ ਲੜਕਾਨਾ ਪੁਲਿਸ ਨੂੰ ਇਹ ਆਖਦਿਆਂ ਭੇਜ ਦਿੱਤੇ ਹਨ ਕਿ ਉਸ ਦੇ ਡਾਟਾਬੇਸ ਵਿੱਚ ਮੌਜੂਦ ਨਿਸ਼ਾਨਾਂ ਨਾਲ ਉਨ੍ਹਾਂ ਉਂਗਲਾਂ ਦੇ ਨਿਸ਼ਾਨਾਂ ਨਾਲ ਮੇਲ ਨਹੀਂ ਹੋ ਸਕਿਆ ਤੇ ਹੁਣ ਉਨ੍ਹਾਂ ਦੀ ਅਗਲੇਰੀ ਜਾਂਚ ਦੀ ਜ਼ਰੂਰਤ ਨਹੀਂ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani Police did not send required evidence to lab in Namrata murder case