ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਦੋ ਮਹੀਨਿਆਂ '​​ਚ ਕਰਜ਼ਾ ਨਾ ਮਿਲਿਆ ਤਾਂ ਪਾਕਿਸਤਾਨ ਕੰਗਾਲ ਹੋ ਜਾਵੇਗਾ'

ਇਮਰਾਨ ਖਾਨ

ਕਰਜ਼ੇ ਦੇ ਬੋਝ ਥੱਲੇ ਦੱਬੇ ਪਾਕਿਸਤਾਨ ਲਈ ਸਮੱਸਿਆਵਾਂ ਵਧ ਸਕਦੀਆਂ ਹਨ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਜੇਕਰ ਸਾਡੀ ਸਰਕਾਰ ਅਗਲੇ ਦੋ ਮਹੀਨਿਆਂ ਵਿੱਚ ਕਰਜ਼ ਨਹੀਂ ਲੈਂਦੀ ਤਾਂ ਦੇਸ਼ ਗੰਭੀਰ ਰੂਪ ਨਾਲ ਦੀਵਾਲੀਆ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਵਿਦੇਸ਼ੀ ਕਰਜ਼ ਨੂੰ 36 ਖਰਬ ਰੁਪਏ ਤੱਕ ਪਹੁੰਚਾ ਦਿੱਤਾ ਹੈ।

 

ਕਰਜ਼ੇ ਦੇ ਮੁੱਦੇ 'ਤੇ, ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਨੇ ਕਿਹਾ ਕਿ ਅੰਤਰਰਾਸ਼ਟਰੀ ਮੁਦਰਾ ਫੰਡ (ਆਈ ਐੱਮ ਐੱਫ) ਕੋਲ ਜਾਣ ਦਾ ਅਸਲ ਕਾਰਨ ਕਰਜ਼ ਨੂੰ ਲੈ ਕੇ ਕੁਝ ਨਿਯਮਾਂ ਦਾ ਹੈ। ਅਸੀਂ ਕੁਝ ਹੋਰ ਸਰੋਤਾਂ ਰਾਹੀਂ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਸਾਊਦੀ ਅਰਬ ਤੇ ਚੀਨ ਤੋਂ ਚੰਗੇ ਸੰਦੇਸ਼ ਮਿਲ ਰਹੇ ਹਨ. ਵਿੱਤੀ ਸਹਾਇਤਾ ਲਈ ਦੋਵਾਂ ਦੇਸ਼ਾਂ ਨਾਲ ਪਹਿਲਾਂ ਹੀ ਸੰਪਰਕ ਕੀਤਾ ਜਾ ਚੁੱਕਾ ਹੈ।

 

ਮੀਡੀਆ ਰਿਪੋਰਟਾਂ ਅਨੁਸਾਰ ਇਮਰਾਨ ਖਾਨ ਨੇ ਇਸਲਾਮਾਬਾਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਕੁਝ ਲੋਕ ਪ੍ਰਸ਼ਾਸਨਿਕ ਪੱਧਰ 'ਤੇ ਸਰਕਾਰੀ ਕੰਮ ਵਿਚ ਰੁਕਾਵਟ ਪਾ ਰਹੇ ਹਨ। ਇਹ ਉਹ ਲੋਕ ਹਨ ਜਿਹੜੇ ਪਿਛਲੀ ਸਰਕਾਰ ਦੌਰਾਨ ਨਿਯੁਕਤ ਕੀਤੇ ਗਏ ਸਨ। ਖਾਨ ਨੇ ਕਿਹਾ, "ਮੈਂ 22 ਸਾਲ ਦੇ ਸਖਤ ਸੰਘਰਸ਼ ਤੋਂ ਬਾਅਦ ਸੱਤਾ ਵਿੱਚ ਆਇਆ ਹਾਂ, ਇਸ ਲਈ ਮੇਰੇ ਕੋਲ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਲੋੜੀਂਦਾ ਧੀਰਜ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pakistani prime minister said that if pakistan will not get loan in next two months and we will bankrupt