ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ’ਚ ਰੈਸਟੋਰੈਂਟ ਨੇ ਹਿੰਦੂ ਔਰਤਾਂ ਨੂੰ ਕੱਢਿਆ ਬਾਹਰ, ਫਿਰ ਮੰਗੀ ਮੁਆਫੀ

ਪਾਕਿਸਤਾਨ ਦੇ ਸਿੰਧ ਸੂਬੇ ਦੇ ਥੱਟਾ ਇਲਾਕੇ ਦੇ ਇਕ ਰੈਸਟੋਰੈਂਟ ਨੇ ਹਿੰਦੂ ਔਰਤਾਂ ਦੇ ਇਕ ਸਮੂਹ ਨੂੰ ਖਾਣਾ ਖੁਆਉਣ ਤੋਂ ਪਹਿਲਾਂ ਇਨਕਾਰ ਕਰ ਦਿੱਤਾ ਪਰ ਬਾਅਦ ਚ ਮੁਆਫੀ ਮੰਗ ਕੇ ਉਨ੍ਹਾਂ ਨੂੰ ਜੀ ਆਇਆਂ ਕਹਿ ਦਿੱਤਾ।

 

ਗਲਫ ਨਿਊਜ਼ ਮੁਤਾਬਕ ਇਹ ਘਟਨਾ ਸ਼ਨਿੱਚਰਵਾਰ ਦੀ ਹੈ ਜਦ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੀ ਘੱਟਗਿਣਤੀ ਵਿੰਗ ਦੀ ਇਕ ਔਰਤ ਮੈਂਬਰ ਲਰਕਾਨਾ ਜਾਣ ਦੇ ਰਾਹ ’ਤੇ ਸੀ ਅਤੇ ਕੌਮੀ ਰਾਜਮਾਰਗ ਦੇ ਕਿਨਾਰੇ ਅਲ ਹਬੀਬ ਨਾਮ ਦੇ ਇੱਕ ਰੈਸਟੋਰੈਂਟ ਰੁਕੀ।

 

ਜਦੋਂ ਰੈਸਟੋਰੈਂਟ ਪ੍ਰਬੰਧਕ ਨੂੰ ਲੱਗਿਆ ਕਿ ਇਹ ਔਰਤਾਂ ਹਿੰਦੂ ਹਨ ਤਾਂ ਉਨ੍ਹਾਂ ਨੂੰ ਖਾਣਾ ਖੁਆਉਣ ਤੋਂ ਮਨ੍ਹਾ ਕਰ ਦਿੱਤਾ ਗਿਆ ਅਤੇ ਉਥੋਂ ਜਾਣ ਲਈ ਕਿਹਾ ਗਿਆ।

 

ਥੱਟਾ ਅਤੇ ਕਰਾਚੀ ਦੇ ਸਿੰਧੀ ਅਖਬਾਰਾਂ ਚ ਇਸ ਘਟਨਾ ਨੂੰ ਵਿਆਪਕ ਤੌਰ ਤੇ ਛਾਪਿਆ ਗਿਆ ਤੇ ਇਸ ਦੀ ਅਲੋਚਨਾ ਕੀਤੀ ਗਈ। ਰੈਸਟੋਰੈਂਟ ਪ੍ਰਬੰਧਨ ਦੀਆਂ ਪੱਖਪਾਤੀ ਹਰਕਤ ਵਿਰੁੱਧ ਇਕ ਮੁਹਿੰਮ ਵੀ ਚਲਾਈ ਗਈ ਸੀ।

 

ਇਸ ਘਟਨਾ ਦਾ ਇੰਨਾ ਜ਼ਬਰਦਸਤ ਵਿਰੋਧ ਹੋਇਆ ਕਿ ਹੋਟਲ ਮੈਨੇਜਰ ਮਨਸੂਰ ਕਲਵਾਰ ਨੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਰੈਸਟੋਰੈਂਟ ਚ ਸਦਿਆ ਤੇ ਉਨ੍ਹਾਂ ਨਾਲ ਬੈਠ ਕੇ ਰੋਟੀ ਖਾਧੀ। ਇਸ ਦੇ ਨਾਲ ਹੀ ਮੈਨੇਜਰ ਨੇ ਇਸ ਘਟਨਾ ਲਈ ਉਨ੍ਹਾਂ ਤੋਂ ਰਸਮੀ ਤੌਰ 'ਤੇ ਮੁਆਫੀ ਮੰਗੀ।

 

ਕਲਵਾਰ ਨੇ ਸਥਾਨਕ ਔਰਤਾਂ ਨੂੰ ਸਥਾਨਕ ਰਵਾਇਤਾਂ ਮੁਤਾਬਕ ਸਨਮਾਨਤ ਕੀਤਾ ਤੇ ਸਤਿਕਾਰ ਦੇ ਚਿੰਨ ਵਜੋਂ ਸਿੰਧੀ ਅਜ਼ਰਕ (ਸ਼ਾਲ) ਤੋਹਫ਼ੇ ਵਜੋਂ ਦਿੱਤੀ।

 

ਮੰਗਲਵਾਰ ਨੂੰ ਗਲਫ ਨਿਊਜ਼ ਨਾਲ ਗੱਲ ਕਰਦਿਆਂ ਇੱਕ ਮਨੁੱਖੀ ਅਧਿਕਾਰ ਕਾਰਕੁਨ ਕਪਿਲ ਦੇਵ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮਾਮਲਾ ਸੁਲਝ ਗਿਆ ਹੈ ਕਿਉਂਕਿ ਰੈਸਟੋਰੈਂਟ ਮੈਨੇਜਮੈਂਟ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੀਆਂ ਹਰਕਤਾਂ ਸਿੰਧੀ ਰਵਾਇਤਾਂ ਚ ਮਨਜ਼ੂਰ ਨਹੀਂ ਸਨ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani restaurant kicks out Hindu women then apologizes