ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨੀ ਰੁਪਿਆ ਡਿੱਗਾ ਮੂਧੇ ਮੂੰਹ

ਪਾਕਿਸਤਾਨੀ ਰੁਪਿਆ ਡਿੱਗਾ ਮੂਧੇ ਮੂੰਹ

ਪਾਕਿਸਤਾਨ ’ਚ ਰੁਪਿਆ ਅੱਜ ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਉੱਤੇ ਪੁੱਜ ਗਿਆ। ਕਰਾਚੀ ਸ਼ੇਅਰ ਬਾਜ਼ਾਰ ਵਿੰਚ ਵੀ 800 ਤੋਂ ਵੱਧ ਅੰਕਾਂ ਦੀ ਗਿਰਾਵਟ ਵੇਖਣ ਨੂੰ ਮਿਲੀ।

 

 

ਪਾਕਿਸਤਾਨੀ ਰੁਪਿਆ 150 ਦੇ ਪੱਧਰ ਉੱਤੇ ਪੁੱਜ ਗਿਆ ਹੈ। ਕੌਮਾਂਤਰੀ ਮੁਦਰਾ ਕੋਸ਼ ਤੋਂ ਕਰਜ਼ਾ ਮਿਲਣ ਦੀ ਆਸ ਵਿੱਚ ਰੁਪਿਆ ਲਗਾਤਾਰ ਡਿੱਗ ਰਿਹਾ ਹੈ। ਰੁਪਏ ਨੂੰ ਸੰਭਾਲਣ ਲਈ ਪਾਕਿਸਤਾਨ ਦਾ ਕੇਂਦਰੀ ਬੈਂਕ – ਸਟੇਟ ਬੈਂਕ ਆਫ਼ ਪਾਕਿਸਤਾਨ ਵੀ ਕਿਸੇ ਤਰ੍ਹਾਂ ਦਾ ਕੋਈ ਦਖ਼ਲ ਨਹੀਂ ਦੇ ਰਿਹਾ।

 

 

ਕਰਾਚੀ ਸ਼ੇਅਰ ਬਾਜ਼ਾਰ ਵਿੱਚ ਵੀ ਸ਼ੁੱਕਰਵਾਰ ਨੂੰ ਵੱਡੀ ਗਿਰਾਵਟ ਵੇਖਣ ਨੂੰ ਮਿਲੀ ਤੇ ਇਹ 804.5 ਅੰਕ ਡਿੱਗ ਕੇ 33,166.6 ਦੇ ਪੱਧਰ ਉੱਤੇ ਬੰਦ ਹੋਇਆ। ਹੁਣ ਕੌਮਾਂਤਰੀ ਮੁਦਰਾ ਕੋਸ਼ ਬੋਰਡ ਦੀ ਮੀਟਿੰਗ ਤੋਂ ਬਾਅਦ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਦੀ ਚਾਲ ਵਿੱਚ ਹੋਰ ਫ਼ਰਕ ਪੈ ਸਕਦਾ ਹੈ।

 

 

ਇਸ ਦੌਰਾਨ ਲਾਹੌਰ ਹਾਈ ਕੋਰਟ ਨੇ ਬਾਬੂਆਂ ਦੀ ਚਾਹ ਉੱਤੇ ਵੀ ਪਾਬੰਦੀ ਲਾ ਦਿੱਤੀ ਹੈ। ਸਰਕਾਰੀ ਖ਼ਰਚੇ ਉੱਤੇ ਅਧਿਕਾਰੀ ਹੁਣ ਚਾਹ ਨਹੀਂ ਪੀ ਸਕਣਗੇ। ਹਾਈ ਕੋਰਟ ਨੇ ਕਿਹਾ ਹੈ ਕਿ ਨੇਤਾ ਤੇ ਸਰਕਾਰੀ ਬਾਬੂ ਖ਼ਜ਼ਾਨੇ ਦੇ ਰਾਖੇ ਹਨ। ਉਹ ਇਸ ਸਰਕਾਰੀ ਖ਼ਜ਼ਾਨੇ ਦੀ ਵਰਤੋਂ ਆਪਣੇ ਵਿਅਕਤੀਗਤ ਖ਼ਰਚਿਆਂ ਲਈ ਨਾ ਕਰਨ। ਇਸ ਲਈ ਮੀਟਿੰਗਾਂ ਦੌਰਾਨ ਚਾਹ ਵੀ ਨਹੀਂ ਪਿਲਾਈ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani rupee reaches its lowest rate ever