ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨੀ ਰੁਪਏ ਦੀ ਕੀਮਤ ਪੁੱਜੀ 162 ਰੁਪਏ ਦੇ ਪਾਰ

ਵੱਡੇ ਆਰਥਕ ਸੰਕਟ ਤੋਂ ਲੰਘ ਰਹੇ ਪਾਕਿਸਤਾਨ ਦੀ ਮੁਦਰਾ ਰੁਪਏ ਦੀ ਹਾਲਤ ਵੀ ਬਹੁਤ ਮਾੜੀ ਹੈ। ਕਰਾਚੀ ਦੇ ਅੰਤਰ ਬੈਂਕਿੰਗ ਵਿਦੇਸ਼ੀ ਮੁਦਰਾ ਬਾਜ਼ਾਰ ਚ ਬੁੱਧਵਾਰ ਨੂੰ ਇਕ ਪਾਕਿਸਤਾਨੀ ਰੁਪਏ ਦੀ ਕੀਮਤ 162.47 ਰੁਪਏ ਪ੍ਰਤੀ ਡਾਲਰ ਤਕ ਪੁੱਜ ਗਈ।

 

ਕਾਰੋਬਾਰ ਦੇ ਦੌਰਾਨ ਡਾਲਰ ਦੀ ਕੀਮਤ ਚ 5.2 ਰੁਪਏ ਦਾ ਵਾਧਾ ਦੇਖਿਆ ਗਿਆ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਡਾਲਰ ਦੇ ਮੁਕਾਬਲੇ ਰੁਪਏ ਚ ਗਿਰਾਵਟ ਦੇਸ਼ ਦੇ ਆਲਮੀ ਮੁਦਰਾ ਫ਼ੰਡ (ਆਈਐਮਐਫ਼) ਦੇ ਨਾਲ 6 ਅਰਬ ਡਾਲਰ ਦੇ ਕਰਜ਼ੇ ਮਗਰੋਂ ਦੇਖੀ ਜਾ ਰਹੀ ਹੈ।

 

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਕਰਜ਼ਾ ਸਖਤ ਸ਼ਰਤਾਂ ਨਾਲ ਦੇਣ ਦਾ ਸਮਝੌਤਾ ਹੋਇਆ ਹੈ ਜਿਸ ਚ ਲੱਗਣ ਵਾਲੀ ਦਰ ਬਾਜ਼ਾਰ ਅਧਾਰਿਤ ਹੋਣਾ ਵੀ ਸ਼ਾਮਲ ਹੈ। ਪਾਕਿ ਦੇ ਸਟੇਟ ਬੈਂਕ ਦੇ ਅੰਕੜਿਆਂ ਮੁਤਾਬਕ ਕੇਂਦਰੀ ਬੈਂਕ ਕੋਲ ਤਿੰਨ ਮਈ ਨੂੰ ਸਿਰਫ 8.984 ਅਰਬ ਡਾਲਰ ਦੀ ਵਿਦੇਸ਼ੀ ਮੁਦਰਾ ਦਾ ਭੰਡਾਰ ਸੀ ਜਿਹੜਾ ਦੇਸ਼ ਦੇ ਤਿੰਨ ਮਹੀਨਿਆਂ ਤੋਂ ਘੱਟ ਦੀ ਲੋੜ ਨੂੰ ਪੂਰਾ ਕਰ ਸਕਦਾ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani rupee touched an all-time high of Rs 162