ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਟੋਰਾਂਟੋ ’ਚ ਭਾਰਤੀ ਆਜ਼ਾਦੀ ਦਿਵਸ ਪਰੇਡ ਮੌਕੇ ਪਾਕਿਸਤਾਨੀਆਂ ਤੇ ਖ਼ਾਲਿਸਤਾਨੀਆਂ ਦਾ ਰੋਸ ਮੁਜ਼ਾਹਰਾ

​​​​​​​ਟੋਰਾਂਟੋ ’ਚ ਭਾਰਤੀ ਆਜ਼ਾਦੀ ਦਿਵਸ ਪਰੇਡ ਮੌਕੇ ਪਾਕਿਸਤਾਨੀਆਂ ਤੇ ਖ਼ਾਲਿਸਤਾਨੀਆਂ ਦਾ ਰੋਸ ਮੁਜ਼ਾਹਰਾ

ਬੀਤੇ ਦਿਨੀਂ ਜਦੋਂ ਕੈਨੇਡਾ ਦੇ ਮਹਾਂਨਗਰ ਟੋਰਾਂਟੋ ’ਚ ਭਾਰਤ ਦਾ ਆਜ਼ਾਦੀ ਦਿਵਸ ਹਰ ਸਾਲ ਵਾਂਗ ‘ਇੰਡੀਆ ਡੇਅ ਪਰੇਡ’ ਦੇ ਨਾਂਅ ਨਾਲ ਮਨਾਇਆ ਜਾ ਰਿਹਾ ਸੀ; ਤਾਂ ਉੱਥੇ ਵੱਡੀ ਗਿਣਤੀ ਚ’ ਪਾਕਿਸਤਾਨੀ ਤੇ ਖ਼ਾਲਿਸਤਾਨੀ ਸਮਰਥਾਂ ਦੇ ਸਮੂਹ ਰੋਸ ਮੁਜ਼ਾਹਰਾ ਕਰਨ ਆ ਪੁੱਜੇ। ਉੱਥੇ ਮੌਜੂਦ ਪੁਲਿਸ ਨੇ ਉਨ੍ਹਾਂ ਨੂੰ ਵਰਜਿਆ ਕਿ ਤਾਂ ਜੋ ਉੱਥੇ ਕਿਸੇ ਤਰ੍ਹਾਂ ਦੀ ਕੋਈ ਹਿੰਸਕ ਘਟਨਾ ਨਾ ਵਾਪਰੇ। ਉਂਝ ਉੱਥੇ ਇੱਕਾ–ਦੁੱਕਾ ਝੜਪਾਂ ਜ਼ਰੂਰ ਹੋਈਆਂ।

 

 

ਐਤਵਾਰ 18 ਅਗਸਤ ਨੂੰ ਟੋਰਾਂਟੋ ਦੀ ‘ਇੰਡੀਆ ਡੇਅ ਪਰੇਡ’ ਮੌਕੇ ਹਰ ਸਾਲ 50,000 ਤੋਂ ਵੀ ਵੱਧ ਲੋਕਾਂ ਦਾ ਇਕੱਠ ਹੁੰਦਾ ਹੈ। ਪਰ ਇਸ ਵਰ੍ਹੇ ਭਾਰਤੀ ਅਧਿਕਾਰੀ ਕੁਝ ਵੱਧ ਚਿੰਤਤ ਸਨ ਕਿਉਂਕਿ ਕਸ਼ਮੀਰੀ ਵੱਖਵਾਦੀਆਂ ਨੇ ਜੰਮੂ–ਕਸ਼ਮੀਰ ’ਚੋਂ ਧਾਰਾ–370 ਦੇ ਖ਼ਾਤਮੇ ਵਿਰੁੱਧ ਰੋਸ ਮੁਜ਼ਾਹਰੇ ਲਈ ਆਪਸ ਵਿੱਚ ਹੱਥ ਮਿਲਾ ਲਏ ਹਨ।

 

 

ਇਹ ‘ਇੰਡੀਆ ਡੇਅ ਪਰੇਡ’ ਨਾਥਨ ਫ਼ਿਲਿਪਸ ਸਕੁਏਰ ’ਚ ਹੋ ਰਹੀ ਸੀ। ਚਸ਼ਮਦੀਦ ਗਵਾਹਾਂ ਮੁਤਾਬਕ ਇੱਕ ਹਜ਼ਾਰ ਤੋਂ ਵੀ ਵੱਧ ਰੋਸ ਮੁਜ਼ਾਹਰਾਕਾਰੀ ਇਕੱਠੇ ਹੋ ਕੇ ਉਸ ਸਕੁਏਰ ਵੱਲ ਜਾਣਾ ਚਾਹ ਰਹੇ ਸਨ ਪਰ ਟੋਰਾਂਟੋ ਪੁਲਿਸ ਨੇ ਉਨ੍ਹਾਂ ਨੂੰ ਉਸ ਪਾਸੇ ਜਾਣ ਤੋਂ ਰੋਕਿਆ।

 

 

ਮੋਟਰ ਸਾਇਕਲ ’ਤੇ ਸਵਾਰ ਪੁਲਿਸ ਦੇ ਜਵਾਨਾਂ ਨੇ ਅਜਿਹੇ ਮੁਜ਼ਾਹਰਾਕਾਰੀਆਂ ਨੂੰ ਸਖ਼ਤੀ ਨਾਲ ਰੋਕਿਆ, ਜਿਹੜੇ ਭਾਰਤੀ ਆਜ਼ਾਦੀ ਦਿਵਸ ਸਮਾਰੋਹ ਵੱਲ ਜਾਣਾ ਚਾਹ ਰਹੇ ਸਨ। ਸਮਾਰੋਹ ਵਾਲੀ ਥਾਂ ਤੋਂ ਪਹਿਲਾਂ ਉੱਥੇ ਨਾਕੇ ਵੀ ਲਾਏ ਗਏ ਸਨ।

 

 

ਇਸ ਮੌਕੇ ਟਕਰਾਅ ਦੀਆਂ ਸਿਰਫ਼ ਇੱਕਾ–ਦੁੱਕਾ ਵਾਰਦਾਤਾਂ ਹੀ ਵਾਪਰੀਆਂ।
 

​​​​​​​ਟੋਰਾਂਟੋ ’ਚ ਭਾਰਤੀ ਆਜ਼ਾਦੀ ਦਿਵਸ ਪਰੇਡ ਮੌਕੇ ਪਾਕਿਸਤਾਨੀਆਂ ਤੇ ਖ਼ਾਲਿਸਤਾਨੀਆਂ ਦਾ ਰੋਸ ਮੁਜ਼ਾਹਰਾ: ਤਸਵੀਰ – ਵੀਕਲੀ ਵੁਆਇਸ

 

ਇੱਥੇ ਵਰਨਣਯੋਗ ਹੈ ਕਿ ਇੰਗਲੈਂਡ ਦੀ ਰਾਜਧਾਨੀ ਲੰਦਨ ’ਚ ਵੀ ਬੀਤੀ 15 ਅਗਸਤ ਨੂੰ ਕੁਝ ਵੱਖਵਾਦੀਆਂ ਨੇ ਆਜ਼ਾਦੀ ਦਿਵਸ ਮੌਕੇ ਰੋਸ ਮੁਜ਼ਾਹਰੇ ਕੀਤੇ ਸਨ।

 

 

ਇਸ ਦੌਰਾਨ ਕੈਨੇਡੀਅਨ ਸੂਬੇ ਕਿਊਬੇਕ ’ਚ ਮਾਂਟਰੀਅਲ ਵਿਖੇ ਵੀ ਭਾਰਤ ਦੇ ਆਜ਼ਾਦੀ ਦਿਵਸ ਮੌਕੇ ਖ਼ਾਸ ਪਰੇਡ ਹੋਈ। ਅਜਿਹੀ ਪਰੇਡ ਕੈਨੇਡਾ ਦੀ ਰਾਜਧਾਨੀ ਔਟਵਾ ’ਚ ਵੀ ਹੋਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistanis and Khalistanis protest during Toronto s India Day Parade