ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਬੂਤਰਾਂ ਦੀ 'ਬੇਵਫ਼ਾਈ' ਤੋਂ ਪਾਕਿਸਤਾਨ ਹੋਇਆ ਪ੍ਰੇਸ਼ਾਨ

ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਭਾਰਤੀ ਸਰਹੱਦ ਨੇੜੇ ਕਬੂਤਰਬਾਜ਼ ਆਪਣੀ ਕੀਮਤੀ ਤੇ ਦੁਰਲੱਭ ਪ੍ਰਜਾਤੀਆਂ ਦੇ ਕਬੂਤਰਾਂ ਦੀ 'ਬੇਵਫ਼ਾਈ' ਤੋਂ ਕਾਫ਼ੀ ਪ੍ਰੇਸ਼ਾਨ ਹਨ। ਉਨ੍ਹਾਂ ਦੇ ਇਨ੍ਹਾਂ ਕਬੂਤਰਾਂ ਵਿੱਚੋਂ ਕਈ ਕਬੂਤਰ ਤੇਜ਼ ਹਵਾ ਨਾਲ ਉ਼ਡਦਿਆਂ ਭਾਰਤ ਚੱਲੇ ਜਾਂਦੇ ਹਨ। ਇਸ ਤੋਂ ਬਾਅਦ ਉਨ੍ਹਾਂ ਕਬੂਤਰਾਂ ਨੂੰ ਜਾਂ ਤਾਂ ਭਾਰਤ ਪਸੰਦ ਆ ਜਾਂਦਾ ਹੈ ਜਾਂ ਫਿਰ ਉਹ ਰਾਹ ਭੁੱਲ ਜਾਂਦੇ ਹਨ ਤੇ ਉਹ ਮੁੜ ਕੇ ਪਾਕਿਸਤਾਨ ਨਹੀਂ ਆਉਂਦੇ। ਇਸ ਕਾਰਨ ਪਾਕਿਸਤਾਨੀ ਕਬੂਤਰਬਾਜ਼ਾਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਮਨੁੱਖਾਂ ਵੱਲੋਂ ਬਣਾਈ ਸਰਹੱਦ ਨੂੰ ਇਹ ਪੰਛੀ ਨਹੀਂ ਮੰਨਦੇ ਅਤੇ ਨਤੀਜਾ ਇਹ ਹੁੰਦਾ ਹੈ ਕਿ ਕੁੱਝ ਮਾਮਲਿਆਂ 'ਚ ਲੱਖ ਰੁਪਏ ਤੱਕ ਦੀ ਕੀਮਤ ਦੇ ਕਬੂਤਰ ਨੂੰ ਉਸ ਦਾ ਮਾਲਿਕ ਗੁਆ ਬੈਠਦਾ ਹੈ।
 

'ਐਕਸਪ੍ਰੈਸ ਨਿਊਜ਼' ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਸਰਹੱਦ ਦੇ ਨੇੜਲੇ ਕਈ ਇਲਾਕਿਆਂ ਵਿੱਚ ਵਾਹਗਾ, ਭਾਨੂਚੱਕ, ਨਰੋਡ, ਲਵਾਨਵਾਲਾ ਅਤੇ ਕਈ ਹੋਰ ਥਾਵਾਂ 'ਤੇ ਅਜਿਹੇ ਲੋਕ ਰਹਿੰਦੇ ਹਨ ਜਿਨ੍ਹਾਂ ਨੂੰ ਕਬੂਤਰ ਪਾਲਣ ਤੇ ਕਬੂਤਰਬਾਜ਼ੀ ਦਾ ਬਹੁਤ ਸ਼ੌਕ ਹੈ। ਇਸ ਲੋਕ ਆਪਣੇ ਸ਼ੌਂਕ ਨੂੰ ਪੂਰਾ ਕਰਨ ਲਈ ਬਹੁਤ ਕੀਮਤੀ ਕਬੂਤਰ ਵੀ ਪਾਲਦੇ ਹਨ। ਇਨ੍ਹਾਂ ਵਿੱਚ ਅਜਿਹੇ ਕਬੂਤਰ ਵੀ ਹੁੰਦੇ ਹਨ ਜਿਨ੍ਹਾਂ ਦੀ ਕੀਮਤ ਇੱਕ ਲੱਖ ਰੁਪਏ ਤੋਂ ਵੱਧ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਉਹ ਆਪਣੀ ਛੱਤਾਂ ਤੋਂ ਕਬੂਤਰ ਉਡਾਉਂਦੇ ਹਨ ਤੇ ਉਹ ਸਰਹੱਦ ਪਾਰ ਕਰਕੇ ਭਾਰਤ ਚਲੇ ਜਾਂਦੇ ਹਨ।
 

ਰੇਹਾਨ ਨਾਂਅ ਦੇ ਕਬੂਤਰਬਾਜ਼ ਨੇ ਕਿਹਾ, "ਮੇਰੇ ਕੋਲ ਸੈਂਕੜੇ ਕਬੂਤਰ ਹਨ, ਜਿਨ੍ਹਾਂ ਵਿਚੋਂ ਕਈਆਂ ਦੀ ਕੀਮਤ ਇਕ ਲੱਖ ਰੁਪਏ ਹੈ। ਮੈਂ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਦਾ ਹਾਂ। ਉਸ ਵੇਲੇ ਬਹੁਤ ਦੁੱਖ ਹੁੰਦਾ ਹੈ ਜਦੋਂ ਮੇਰੇ ਕਬੂਤਰ ਮੇਰੇ ਤੋਂ ਥੋੜ੍ਹੀ ਦੂਰੀ 'ਤੇ ਹੁੰਦੇ ਹਨ ਤੇ ਉਹ ਸਰਹੱਦ ਪਾਰ ਕਰ ਜਾਂਦੇ ਹਨ ਤੇ ਮੁੜ ਵਾਪਸ ਨਹੀਂ ਆਉਂਦੇ। ਕਈ ਵਾਰੀ ਹਵਾ ਬਹੁਤ ਤੇਜ਼ ਹੁੰਦੀ ਹੈ ਜਿਸ ਕਾਰਨ ਕਬੂਤਰ ਬਹੁਤ ਜ਼ਿਆਦਾ ਭਾਰਤੀ ਸਰਹੱਦ ਵਿਚ ਜਾਂਦੇ ਹਨ।” 
 

ਪਾਕਿਸਤਾਨੀ ਕਬੂਤਰਬਾਜ਼ਾਂ ਨੇ ਇਹ ਵੀ ਦੱਸਿਆ ਕਿ ਭਾਰਤ ਦੇ ਬਹੁਤ ਸਾਰੇ ਕਬੂਤਰ ਵੀ ਉਨ੍ਹਾਂ ਦੀਆਂ ਛੱਤਾਂ 'ਤੇ ਬੈਠਦੇ ਹਨ ਅਤੇ ਫਿਰ ਇਥੇ ਹੀ ਰਹਿੰਦੇ ਹਨ। ਉਹ ਉਨ੍ਹਾਂ ਨੂੰ ਵਾਪਸ ਭਾਰਤ ਭੇਜਣ ਲਈ ਉਡਾਉਂਦੇ ਹਨ ਪਰ ਫਿਰ ਕਈ ਬਹੁਤ ਸਾਰੇ ਵਾਪਸ ਉਨ੍ਹਾਂ ਦੀਆਂ ਛੱਤਾਂ 'ਤੇ ਬੈਠ ਜਾਂਦੇ ਹਨ, ਕਿਉਂਕਿ ਉਨ੍ਹਾਂ ਦਾ ਕੋਈ ਮਾਲਿਕ ਨਹੀਂ ਹੈ, ਉਹ ਉਨ੍ਹਾਂ ਨੂੰ ਰੱਖ ਲੈਂਦੇ ਹਨ।
 

ਕਬੂਤਰਾਂ ਨੂੰ ਪਾਲਣ ਦੇ ਸ਼ੌਕੀਨ ਮੁਹੰਮਦ ਇਰਫਾਨ ਨੇ ਕਿਹਾ ਕਿ ਆਮ ਕਬੂਤਰ ਚਲਿਆ ਜਾਵੇ ਤਾਂ ਦੁੱਖ ਨਹੀਂ ਹੁੰਦਾ ਪਰ ਬਹੁਤ ਮਹਿੰਗੇ ਕਬੂਤਰ ਜਦੋਂ ਵਾਪਸ ਨਹੀਂ ਆਉਂਦੇ ਤਾਂ ਦੁੱਖ ਹੁੰਦਾ ਹੈ। ਇਨ੍ਹਾਂ ਮਹਿੰਗੇ ਕਬੂਤਰਾਂ ਦੇ ਪੈਰਾਂ 'ਚ ਮੋਹਰਾਂ ਲਗਾਈਆਂ ਜਾਂਦੀਆਂ ਹਨ। ਇਨ੍ਹਾਂ ਦੇ ਪੈਰਾਂ 'ਚ ਖਾਸ ਨਿਸ਼ਾਨੀ ਵਾਲੇ ਛੱਲੇ ਵੀ ਪਾਏ ਜਾਂਦੇ ਹਨ। ਪਰ ਜਦੋਂ ਇਹ ਦੂਜੇ ਦੇਸ਼ ਚਲੇ ਜਾਂਦੇ ਹਨ ਤਾਂ ਬਹੁਤ ਹੀ ਘੱਟ ਵਾਪਸ ਪਰਤਦੇ ਹਨ।
 

'ਐਕਸਪ੍ਰੈਸ ਨਿਊਜ਼' ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਤੋਂ ਜਾਣ ਵਾਲੇ ਇਨ੍ਹਾਂ ਕਬੂਤਰਾਂ ਨੂੰ ਕਈ ਵਾਰ ਭਾਰਤ 'ਚ ਜਸੂਸ ਸਮਝ ਲਿਆ ਜਾਂਦਾ ਹੈ। ਪਾਕਿਸਤਾਨੀ ਕਬੂਤਰਬਾਜ਼ ਪਛਾਣ ਲਈ ਆਪਣੇ ਕਬੂਤਰਾਂ ਦੇ ਪੈਰਾਂ 'ਚ ਉਰਦੂ 'ਚ ਲਿਖੀਆਂ ਮੋਹਰਾਂ ਲਗਾਉਂਦੇ ਹਨ। ਇਸ ਨੂੰ ਹੀ ਭਾਰਤ 'ਚ ਕੋਈ ਖੁਫੀਆ ਸੰਦੇਸ਼ ਸਮਝ ਲਿਆ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistanis upset over pigeons love to India birds having worth millions rupees do not return to pakistan