ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਦੀ ਸਰਕਾਰੀ ਏਅਰਲਾਈਨ ਦੇ 5 ਪਾਈਲਟ ਨਿੱਕਲੇ 10ਵੀਂ ਫ਼ੇਲ੍ਹ

ਪਾਕਿਸਤਾਨ ਦੀ ਸਰਕਾਰੀ ਏਅਰਲਾਈਨ ਸੇਵਾ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਐਸ) ਦੇ ਪੰਜ ਪਾਈਲਟ ਫੜ੍ਰੇ ਗਏ ਹਨ ਜਿਹੜੇ ਕਿ 10 ਫ਼ੇਲ੍ਹ ਹਨ। ਪਾਕਿ ਦੇ ਨਾਮੀ ਅਖਬਾਰ ਡਾਨ ਮੁਤਾਬਕ ਮੁੱਖ ਜੱਜ ਮਿਆਂ ਸਾਕਿਬ ਨਿਸਾਰ ਦੀ ਪ੍ਰਧਾਨਗੀ ਵਾਲੀ ਸੁਪਰੀਮ ਕੋਰਟ ਦੀ ਬੈਂਚ ਸਰਕਾਰੀ ਹਵਾਈ ਸੇਵਾਵਾਂ ਚ ਕੰਮ ਕਰ ਰਹੇ ਪਾਈਲਟਾਂ ਤੇ ਹੋਰਨਾਂ ਕਰਮਚਾਰੀਆਂ ਦੀ ਡਿਗਰੀ ਨਾਲ ਜੁੜੇ ਇੱਕ ਮਾਮਲੇ ਦੀ ਸੁਣਵਾਈ ਕਰ ਰਹੇ ਸਨ।

 

ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਨਾਗਰਿਕ ਉਡਾਨ ਅਥਾਰਟੀ (ਸੀਏਏ) ਨੇ ਇਸ ਖੁਲਾਸਾ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਚ ਕਰਦਿਆਂ ਕਿਹਾ ਕਿ 7 ਪਾਈਲਟਾਂ ਨੇ ਜਾਅਲੀ ਸਰਟੀਫਿ਼ਕਟਾਂ ਦੇ ਆਧਾਰ ਤੇ ਪੀਆਈਏ ਚ ਨੌਕਰੀ ਹਾਸਿਲ ਕੀਤੀ। ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਕਿ ਇਨ੍ਹਾਂ ਚੋਂ 5 ਮੁਲਜ਼ਮਾਂ ਨੇ ਤਾਂ 10ਵੀਂ ਜਮਾਤ ਵੀ ਪਾਸ ਨਹੀਂ ਕੀਤੀ ਸੀ।

 

ਅਦਾਲਤ ਦੀ ਤਿੰਨ ਮੈਂਬਰੀ ਬੈਂਚ ਦੇ ਇੱਕ ਜੱਜ ਐਜਾਜ਼ੁਲ ਅਹਿਸਾਨ ਨੇ ਟਿੱਪਣੀ ਕਰਦਿਆਂ ਕਿਹਾ ਕਿ ਦਸਵੀਂ ਤੱਕ ਦੀ ਪ੍ਰੀਖਿਆ ਪ੍ਰਾਪਤ ਕਰਨ ਵਾਲਾ ਵਿਅਕਤੀ ਬੱਸ ਤੱਕ ਨਹੀਂ ਚਲਾ ਸਕਦਾ ਤੇ 8ਵੀਂ ਪਾਸ ਵਿਅਕਤੀ ਲੋਕਾਂ ਨੇ ਹਵਾਈ ਜਹਾਜ਼ ਉਡਾ ਕੇ ਯਾਤਰੀਆਂ ਦੀ ਜਾਨਾਂ ਨੂੰ ਖਤਰੇ ਚ ਪਾਇਆ।

 

ਪੀਆਈਏ ਦੇ ਅਧਿਕਾਰੀ ਨੇ ਅਦਾਲਤ ਨੂੰ ਦੱਸਿਆ ਕਿ ਘੱਟੋਂ ਘੱਟ 50 ਕਰਮਚਾਰੀਆਂ ਨੂੰ ਸਿੱਖਿਆ ਨਾਲ ਜੁੜੇ ਦਸਤਾਵੇਜ਼ ਉਪਲੱਬਧ ਨਾ ਕਰਾਉਣ ਕਾਰਨ ਬਰਖਾਸਤ ਵੀ ਕੀਤਾ ਗਿਆ ਹੈ।

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistans official airline of the 5 pilot had failed 10th