ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਜ਼ੇਰੇ ਇਲਾਜ !

ਭ੍ਰਿਸ਼ਟਾਚਾਰ ਦੇ ਮਾਮਲੇ ਚ ਰਾਵਲਪਿੰਡੀ ਦੀ ਅਦਿਯਾਲਾ ਜੇਲ੍ਹ ਚ ਸਜ਼ਾ ਕੱਟ ਰਹੇ ਪ੍ਰਧਾਨ ਮੰਤਰੀ ਨਵਾਜ਼ ਸਰੀਫ਼ ਨੂੱ ਗੰਭੀਰ ਤੌਰ ਤੇ ਬੀਮਾਰ ਹੋਣ ਮਗਰੋਂ ਐਤਵਾਰ ਨੂੰ ਪਾਕਿਸਤਾਨ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸ ਚ ਭਰਤੀ ਕਰਵਾਇਆ ਗਿਆ। 

 

ਜਿਓ ਨਿਊਜ਼ ਨੇ ਜੇਲ੍ਹ ਸੂਤਰਾਂ ਦੇ ਹਵਾਲੇ ਤੋਂ ਕਿਹਾ ਕਿ ਸ਼ਰੀਫ ਨੇ ਛਾਤੀ ਚ ਦਰਦ ਹੋਣ ਦੀ ਸਿ਼ਕਾਇਤ ਕੀਤੀ ਜਿਸ ਤੋਂ ਬਾਅਦ ਡਾਕਟਰਾਂ ਨੇ ਸਾਬਕਾ ਪ੍ਰਧਾਨ ਮੰਤਰੀ ਦਾ ਸਿਹਤ ਜਾਂਚੀ ਤੇ ਉਨ੍ਹਾਂ ਨੂੱ ਤੁਰੰਤ ਕੋਰੋਨੇਰੀ ਕੇਅਰ ਯੂਨਿਟ (ਸੀਸੀਯੂ) ਚ ਭਰਤੀ ਕਰਵਾਇਆ ਗਿਆ। 

 

ਲੰਘੀ 24 ਜੁਲਾਈ ਨੂੰ ਸ਼ਰੀਫ ਦੀ ਸਿਹਤ ਦੀ ਜਾਂਚ ਲਈ ਬਣਾਏ ਇੱਕ ਮੈਡੀਕਲ ਬੋਰਡ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਲਗਾਤਾਰ ਡਾਕਟਰੀ ਦੇਖਭਾਲ ਦੀ ਲੋੜ ਹੈ।

 

ਪਿਛਲੇ ਹਫ਼ਤੇ ਖ਼ਬਰ ਆਈ ਸੀ ਕਿ ਸ਼ਰੀਫ਼ ਦੇ ਗੁਰਦੇ ਕੰਮ ਨਹੀਂ ਕਰ ਰਹੇ ਹਨ। ਉਨ੍ਹਾਂ ਦੀ 2016 ਚ ਓਪਨ ਹਾਰਟ ਸਰਜਰੀ ਹੋਈ ਸੀ ਅਤੇ ਉਹ ਹਾਈ ਬੀਪੀ ਅਤੇ ਸ਼ੁਗਰ ਦੀ ਬੀਮਾਰੀ ਨਾਲ ਪੀੜਤ ਹਨ। 

 

68 ਸਾਲਾਂ ਸ਼ਰੀਫ ਲੰਡਨ ਚ ਉਨ੍ਹਾਂ ਦੇ ਪਰਿਵਾਰ ਦੁਆਰਾ ਆਲੀਸ਼ਾਨ ਅਪਾਰਟਮੈਂਟ ਦੀ ਖ਼ਰੀਦ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਚ 10 ਸਾਲ ਕੈਦ ਦੀ ਸਜ਼ਾ ਕੱਟ ਰਹੇ ਹਨ।

    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistans Prime Minister Nawaz Sharif Zero Treatment