ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

POK ’ਚ ਪਾਕਿਸਤਾਨ ਨੇ ਪ੍ਰਦਰਸ਼ਨਕਾਰੀਆਂ 'ਤੇ ਢਾਇਆ ਕਹਿਰ

ਪਾਕਿਸਤਾਨ ਦੇ ਕੰਟਰੋਲ ਵਾਲੇ ਕਸ਼ਮੀਰ (ਪੀਓਕੇ) ਦੇ ਕੋਟਲੀ ਟਾਊਨ ਚ ਸ਼ਾਂਤੀਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਚ ਕਈ ਲੋਕ ਗੰਭੀਰ ਤੌਰ ਤੇ ਜ਼ਖ਼ਮੀ ਹੋ ਗਏ।

 

ਪ੍ਰਦਰਸ਼ਨਕਾਰੀ ਆਪਣੇ ਹੱਕਾਂ ਦੀ ਪੂਰਤੀ ਲਈ ਪ੍ਰਦਰਸ਼ਨ ਕਰੇ ਰਹੇ ਸਨ ਜਿਸ ਵਿਚ ਪਿਛਲੇ ਲਗਭਗ 7 ਦਹਾਕਿਆਂ ਤੋਂ ਇਸਲਾਮਾਬਾਦ ਦੇ ਗਲਤ ਸ਼ਾਸਨ ਦੇ ਚਲੱਦਿਆਂ ਉਨ੍ਹਾਂ ਨੂੰ ਵਾਂਝਾ ਰੱਖਿਆ ਗਿਆ ਹੈ।

 

ਜਾਣਕਾਰੀ ਮੁਤਾਬਕ ਕਾਫੀ ਭਾਰੀ ਗਿਣਤੀ ਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਖਦੇੜਣ ਲਈ ਪੁਲਿਸ ਮਹਿਕਮੇ ਨੇ ਹੰਝੂ ਗੈਸ ਦੇ ਗੋਲੇ ਛੱਡੇ ਜਦਕਿ ਕਸ਼ਮੀਰੀ ਲੋਕਾਂ ਦੀ ਆਵਾਜ਼ ਦੱਬਣ ਲਈ ਪਾਕਿਤਸਾਨੀ ਫ਼ੌਜ ਨੂੰ ਇਸਲਾਮਾਬਾਦ ਪ੍ਰਸ਼ਾਸਨ ਨੇ ਖੁੱਲ੍ਹੀ ਛੁੱਟੀ ਦੇ ਰੱਖੀ ਹੈ। ਲੋਕਾਂ ਵਿਚਕਾਰ ਵਾਇਰਲ ਹੋਈਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਇਹ ਸਾਫ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਪੀਓਕੇ ਚ ਇਨਫੋਰਮੈਂਟ ਏਜੰਸੀਆਂ ਦਿਲ ਦਹਿਲਾ ਦੇਣ ਵਾਲੀ ਹਰਕਤਾਂ ਨਾਲ ਲੋਕਾਂ ਨਾਲ ਪੇਸ਼ ਆਉਂਦੀਆਂ ਹਨ।

 

ਜਿ਼ਕਰਯੋਗ ਹੈ ਕਿ ਇਹ ਘਟਨਾ ਕੋਈ ਪਹਿਲੀ ਵਾਰ ਨਹੀਂ ਵਾਪਰੀ ਬਲਕਿ ਜਦੋਂ ਵੀ ਪੀਓਕੇ ਚ ਲੋਕ ਪਾਕਿਸਤਾਨ ਦੇ ਜ਼ੁਲਮਾਂ ਖਿਲਾਫ਼ ਆਵਾਜ਼ ਚੁੱਕਦੇ ਹਨ ਤਾਂ ਇਸੇ ਤਰ੍ਹਾਂ ਸਥਾਨਕ ਲੋਕਾਂ ਦੀ ਕੁੱਟਮਾਰ ਕਰਕੇ ਉਨ੍ਹਾਂ ਨੂੰ ਦਬਾਉਣ ਦੀ ਕੋਸਿ਼ਸ਼ ਕੀਤੀ ਜਾਂਦੀ ਹੈ।

 

ਪੀਓਕੇ ਚ ਥਾਂ-ਥਾਂ ਹੋ ਰਹੇ ਪ੍ਰਦਰਸ਼ਨ ਹੋਲੀ-ਹੋਲੀ ਬਗਾਵਤ ਦੀ ਸ਼ਕਲ ਲੈ ਰਹੇ ਹਨ। ਇਸਲਾਮਾਬਾਦ ਚ ਕਥਿਤ ਤੌਰ ਤੇ ਫ਼ੌਜ ਦੀ ਮਦਦ ਨਾਲ ਵਜੂਦ ਚ ਆਈ ਨਵੀਂ ਸਰਕਾਰ ਦੇ ਬਾਵਜੂਦ ਪੀਓਕੇ ਚ ਕਾਨੂੰਨ ਪ੍ਰਣਾਲੀ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ।

  

 

 

 

 
 

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistans protesters fade away in POK