ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਟਲੀ 'ਚ ਕੋਰੋਨਾ ਵਾਇਰਸ ਨਾਲ ਦੂਜੀ ਮੌਤ ਤੋਂ ਬਾਅਦ ਦਹਿਸ਼ਤ, ਕੁਝ ਸ਼ਹਿਰਾਂ 'ਚ ਸੰਨਾਟਾ

ਇਟਲੀ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਨਾਲ ਦੂਜੀ ਮੌਤ ਤੋਂ ਬਾਅਦ ਕੋਡੋਗਨੋ ਸ਼ਹਿਰ ਦੀਆਂ ਸੜਕਾਂ ਸੁਨਸਾਨ ਹੋ ਗਈਆਂ ਹਨ। ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਕਿਹਾ ਗਿਆ ਹੈ ਅਤੇ ਜਨਤਕ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਕਰੀਬ 15,000 ਦੀ ਆਬਾਦੀ ਵਾਲੇ ਇਸ ਛੋਟੇ ਜਿਹੇ ਕਸਬੇ ਵਿੱਚ ਐਮਰਜੈਂਸੀ ਕਮਰੇ ਦੇ ਬਾਹਰ ਦਾਖ਼ਲੇ ਦੀ ਮਨਾਹੀ ਦਾ ਇਕ ਬੋਰਡ ਲਗਾਇਆ ਗਿਆ ਹੈ। ਇੱਥੇ ਐਮਰਜੈਂਸੀ ਵਾਲੇ ਕਮਰੇ ਵਿੱਚ ਤਿੰਨ ਵਿਅਕਤੀਆਂ ਨੇ ਵਾਇਰਸ ਦੇ ਸਕਾਰਾਤਮਕ ਨਤੀਜੇ ਆਏ ਹਨ।

 

ਇੱਕ 38 ਸਾਲਾ ਵਿਅਕਤੀ ਨੂੰ ਲਾਈਫ ਸਪੋਰਟ ਸਿਸਟਮ ਉੱਤੇ ਰੱਖਿਆ ਗਿਆ ਹੈ। ਇਟਲੀ ਦੀ ਨਿਊਜ਼ ਏਜੰਸੀ 'ਅੰਸਾ' ਨੇ ਸ਼ਨਿੱਚਵਾਰ ਨੂੰ ਦੱਸਿਆ ਕਿ ਲੋਂਬਾਰਡੀ ਇਲਾਕੇ ਵਿੱਚ ਵਾਇਰਸ ਦੀ ਦੂਸਰੀ ਮੌਤ ਹੋਈ ਹੈ। 

 

ਕੋਡੋਗਨੋ ਇਸ ਇਲਾਕੇ ਵਿੱਚ ਸਥਿਤ ਹੈ। ਇਟਲੀ ਦੇ ਸਿਹਤ ਮੰਤਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਇਕ 78 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਨਿਊਜ਼ ਏਜੰਸੀ ਅਨੁਸਾਰ, ਦੂਜੇ ਮਾਮਲੇ ਵਿੱਚ, ਇੱਕ ਔਰਤ ਦੀ ਮੌਤ ਵਾਇਰਸ ਨਾਲ ਹੋਈ। ਰੋਮ ਵਿੱਚ ਸ਼ੱਕੀ ਮਾਮਲਿਆਂ ਤੋਂ ਬਾਅਦ ਤਿੰਨ ਵਿਅਕਤੀ ਵੱਖਰੇ ਇਲਾਜ ਅਧੀਨ ਹਨ।

 

ਕੋਡੋਗਨੋ ਵਿੱਚ ਸਿਰਫ ਇਕ ਬੇਕਰੀ ਅਤੇ ਦਵਾਈ ਦੀ ਇੱਕ ਦੁਕਾਨ ਹੀ ਖੁੱਲ੍ਹੀ ਹੈ। ਹੋਰ ਦੁਕਾਨਾਂ ਬੰਦ ਹਨ। ਲੋਂਬਾਰਡੀ ਵਿੱਚ 16 ਵਿਅਕਤੀ ਵਾਇਰਸ ਨਾਲ ਪ੍ਰਭਾਵਿਤ ਦੱਸੇ ਗਏ ਹਨ। ਸਥਾਨਕ ਪ੍ਰਸ਼ਾਸਨ ਨੇ ਵਾਇਰਸ ਨਾਲ ਨਜਿੱਠਣ ਲਈ ਤੇਜ਼ ਕਦਮ ਚੁੱਕੇ ਹਨ। 

 

ਉੱਤਰੀ ਇਟਲੀ ਦੇ ਕੁਝ ਇਲਾਕਿਆਂ ਵਿੱਚ ਲੋਕਾਂ ਨੂੰ ਘਰ ਰਹਿਣ ਲਈ ਕਿਹਾ ਗਿਆ ਹੈ। ਸਾਰੇ ਜਨਤਕ ਸਮਾਗਮਾਂ ਨੂੰ ਇੱਕ ਹਫ਼ਤੇ ਲਈ ਰੱਦ ਕਰ ਦਿੱਤਾ ਗਿਆ ਹੈ। ਕੋਡੋਗਨੋ ਦੇ ਮੇਅਰ ਫ੍ਰਾਂਸਿਸਕੋ ਪਸੇਰਿਨੀ ਨੇ ਕਿਹਾ ਕਿ ਸਥਾਨਕ ਲੋਕ ਵਾਇਰਸ ਦੇ ਫੈਲਣ ਤੋਂ ਬਹੁਤ ਚਿੰਤਤ ਹਨ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Panic after second death due to corona virus in Italy silence in some cities