ਫਰਾਂਸੀਸੀ ਖੇਤਰਾਂ ਚ ਗਰਮ ਹਵਾ ਦੀਆਂ ਲਹਿਰਾਂ ਦੀ ਤੇਜ਼ੀ ਨੂੰ ਵਧਾਉਣ ਵਾਲੇ ਹਵਾ-ਪ੍ਰਦੂਸ਼ਣ ਨਾਲ ਲੜਨ ਲਈ ਪੈਰਿਸ ਹੁਣ ਬੁੱਧਵਾਰ ਨੂੰ ਕਾਰ ਦੀ ਵਰਤੋਂ ਕਰਨ ਤੇ ਪਾਬੰਦੀ ਲਗਾਵੇਗਾ। ਮੰਗਲਵਾਰ ਨੂੰ ਸ਼ਹਿਰ ਦੇ ਪੁਲਿਸ ਵਿਭਾਗ ਨੇ ਇਹ ਸੂਚਨਾ ਦਿੱਤੀ।
ਪੈਰਿਸ ਪੁਲਿਸ ਮੁਤਾਬਕ ਸਿਰਫ ਇਲੈਕਟ੍ਰਾਨਿਕ ਵਾਹਨਾਂ ਅਤੇ ਸਵੱਛ ਹਵਾ ਸਟਿੱਕਰ 1 ਅਤੇ 2 ਵਾਲੇ ਲੋਕਾਂ ਨੂੰ ਸਥਾਨਕ ਸਮੇਂ ਮੁਤਾਬਕ 26 ਜੂਨ ਦੀ ਸਵੇਰ 5.30 ਵਜੇ ਤੋਂ ਅੱਧੀ ਰਾਤ ਦੌਰਾਨ ਫਰਾਂਸੀਸੀ ਰਾਜਧਾਨੀ ਚ ਦਾਖਲ ਹੋਣ ਦੀ ਆਗਿਆ ਦਿੱਤੀ ਹੈ।
ਸਮਾਚਾਰ ਏਜੰਸੀ ਮੁਤਾਬਕ, ‘ਸਟਿੱਕਰ ਚ 6 ਰੰਗ ਹੁੰਦੇ ਹਨ ਜਿਹੜੇ ਯੂਰਪੀ ਪ੍ਰਦੂਸ਼ਣ ਮਾਨਕ ਮੁਤਾਬਕ ਵਾਹਨ ਵਲੋਂ ਛੱਡੇ ਜਾ ਰਹੇ ਪ੍ਰਦੂਸ਼ਣ ਦੀ ਪਛਾਣ ਕਰਦੇ ਹਨ।’
ਵੱਧਦੇ ਤਾਮਪਾਨ ਨਾਲ ਜੁੜੇ ਓਜ਼ੋਨ ਪ੍ਰਦੂਸ਼ਣ ਦੇ ਉੱਚਲੇ ਪੱਧਰ ਨੂੰ ਧਿਆਨ ਚ ਰੱਖਦੇ ਹੋਏ ਪੈਰਿਸ ਅਤੇ ਇਲੇ-ਦਾ-ਫਰਾਂਸ ਚ ਬੁੱਧਵਾਰ ਨੂੰ ਵਾਹਨਾਂ ਦੀ ਗਤੀ ਹਦ ਚ 20 ਕਿਲੋਮੀਟਰ ਪ੍ਰਤੀ ਘੰਟਾ ਦੀ ਕਟੌਤੀ ਕੀਤੀ ਜਾਵੇਗੀ। ਆਉਂਦੇ 6 ਦਿਨਾਂ ਚ ਪੱਛਮੀ ਯੂਰਪੀ ਦੇਸ਼ਾਂ ਦੇ ਵੱਧ ਤੋਂ ਵੱਧ ਤਾਪਮਾਨ ਚ ਉਛਾਲ ਆਉਣ ਦੀ ਸੰਭਾਵਨਾ ਹੈ।
.