ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ 'ਚ ਸੰਸਦੀ ਕਮੇਟੀ ਨੇ ਟਰੰਪ ਵਿਰੁੱਧ ਦੋਸ਼ਾਂ ਨੂੰ ਦਿੱਤੀ ਮਨਜੂਰੀ, ਮਹਾਦੋਸ਼ ਦੀ ਪ੍ਰਕਿਰਿਆ ਵਧੇਗੀ ਅੱਗੇ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਆਪਣੇ ਦਫਤਰ ਦੀ ਸ਼ਕਤੀ ਦਾ ਦੁਰਉਯੋਗ ਕਰਨ ਦਾ ਦੋਸ਼ ਲੱਗਾ ਹੈ। ਅਮਰੀਕੀ ਸੰਸਦ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਡੋਨਾਲਡ ਟਰੰਪ ਵਿਰੁੱਧ ਦੋ ਦੋਸ਼ਾਂ ਨੂੰ ਮਨਜੂਰੀ ਦੇ ਦਿੱਤੀ ਹੈ। ਇਸ ਤਹਿਤ ਕਥਿਤ ਦੁਰਾਚਾਰ ਲਈ ਪ੍ਰਤੀਨਿਧੀ ਸਭਾ 'ਚ ਰਾਸ਼ਟਰਪਤੀ ਟਰੰਪ ਵਿਰੁੱਧ ਮਹਾਦੋਸ਼ ਦੀ ਪ੍ਰਕਿਰਿਆ ਅੱਗੇ ਵਧੇਗੀ।
 

ਸਦਨ ਦੀ ਨਿਆਂਇਕ ਕਮੇਟੀ 'ਚ ਡੈਮੋਕ੍ਰੇਟਸ ਅਤੇ ਰਿਪਬਲਿਕਨ ਸੰਸਦ ਮੈਂਬਰਾਂ ਨੇ 17 ਦੇ ਮੁਕਾਬਲੇ 23 ਵੋਟਾਂ ਨਾਲ ਮਤਦਾਨ ਕੀਤਾ। ਇਸ ਤਰ੍ਹਾਂ ਅਮਰੀਕਾ ਦੇ ਇਤਿਹਾਸ 'ਚ ਟਰੰਪ ਅਜਿਹੇ ਤੀਜੇ ਰਾਸ਼ਟਰਪਤੀ ਬਣ ਜਾਣਗੇ, ਜਿਨ੍ਹਾਂ ਵਿਰੁੱਧ ਮਹਾਦੋਸ਼ ਦੀ ਕਾਰਵਾਈ ਅੱਗੇ ਵਧੇਗੀ।
 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਚੱਲੇਗਾ ਮਹਾਂਦੋਸ਼ ਦਾ ਮੁਕੱਦਮਾ

 

ਕੀ ਹੈ ਮਾਮਲਾ :
ਮਾਮਲਾ ਯੂਕਰੇਨ ਦੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਵਿਰੁੱਧ ਯੂਕਰੇਨ 'ਚ ਜਾਂਚ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਦਾ ਹੈ। ਟਰੰਪ ਨੇ ਇਸ ਲਈ ਆਪਣੇ ਯੂਕਰੇਨੀ ਹਮਅਹੁਦਾ ਵੋਲੋਦੀਮੀਰ ਜੈਲੇਂਸਕੀ 'ਤੇ ਦਬਾਅ ਪਾਇਆ ਸੀ। ਕਿਹਾ ਜਾਂਦਾ ਹੈ ਕਿ ਬਿਡੇਨ ਡੈਮੋਕ੍ਰੇਟਿਕ ਪਾਰਟੀ ਵੱਲੋਂ 2020 ਦੀਆਂ ਚੋਣਾਂ ਵਿਚ ਟਰੰਪ ਵਿਰੁੱਧ ਉਮੀਦਵਾਰ ਹੋ ਸਕਦੇ ਹਨ। ਇਸ ਲਈ ਟਰੰਪ ਨੇ ਉਨ੍ਹਾਂ ਦਾ ਰਸਤਾ ਰੋਕਣ ਲਈ ਉਨ੍ਹਾਂ ਨੂੰ ਜਾਂਚ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਹੈ।

 

 

ਅਮਰੀਕੀ ਸਦਨ ਦੀ ਨਿਆਂਇਕ ਕਮੇਟੀ ਵੱਲੋਂ ਟਰੰਪ ਮਹਾਂਦੋਸ਼ੀ ਕਰਾਰ

 

ਟਰੰਪ ਅਤੇ ਜੈਲੇਂਸਕੀ ਵਿਚਾਲੇ ਬੀਤੀ 25 ਜੁਲਾਈ ਨੂੰ ਟੈਲੀਫੋਨ 'ਤੇ ਹੋਈ ਗੱਲਬਾਤ ਨੂੰ ਕਈ ਅਧਿਕਾਰੀਆਂ ਨੇ ਸੁਣਿਆ। ਉਨ੍ਹਾਂ ਵਿਚੋਂ ਇਕ ਅਧਿਕਾਰੀ ਨੇ ਵਿਸਲ ਬਲੋਅਰ ਦੇ ਰੂਪ ਵਿਚ ਡੈਮੋਕ੍ਰੇਟਿਕ ਨੇਤਾਵਾਂ ਨੂੰ ਪੂਰੀ ਗੱਲ ਦੱਸੀ ਅਤੇ ਉਸੇ ਤੋਂ ਬਾਅਦ ਟਰੰਪ 'ਤੇ ਮਹਾਦੋਸ਼ ਚਲਾਉਣ ਦੀ ਰੂਪ-ਰੇਖਾ ਤਿਆਰ ਹੋਈ। ਵਿਸਲ ਬਲੋਅਰ ਦੀ ਸ਼ਿਕਾਇਤ 'ਤੇ ਸਪੀਕਰ ਪੇਲੋਸੀ ਨੇ ਪਿਛਲੇ ਮਹੀਨੇ ਟਰੰਪ ਵਿਰੁੱਧ ਮਹਾਦੋਸ਼ ਚਲਾਉਣ ਲਈ ਜਾਂਚ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਤਹਿਤ ਪ੍ਰਤੀਨਿਧੀ ਸਭਾ ਦੀਆਂ ਕਈ ਕਮੇਟੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Parliamentary committee in the US approved the charges against Trump in impreachment case