ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਸ਼ੱਰਫ ਨੇ ਦੇਸ਼ਦ੍ਰੋਹ ਮਾਮਲੇ 'ਚ ਫ਼ੈਸਲਾ ਸੁਰੱਖਿਅਤ ਰੱਖੇ ਜਾਣ ਨੂੰ ਦਿੱਤੀ ਚੁਣੌਤੀ

ਪਾਕਿਸਤਾਨ ਦੇ ਪਹਿਲੇ ਸੈਨਿਕ ਤਾਨਾਸ਼ਾਹ ਪਰਵੇਜ ਮੁਸ਼ਰਫ ਨੇ ਆਪਣੇ ਵਿਰੁਧ ਚੱਲ ਰਹੇ ਦੇਸ਼ਦ੍ਰੋਹ ਦੇ ਮਾਮਲੇ ਵਿੱਚ ਵਿਸ਼ੇਸ਼ ਅਦਾਲਤ ਵੱਲੋਂ ਫ਼ੈਸਲਾ ਸੁਰੱਖਿਅਤ ਰੱਖੇ ਜਾਣ ਨੂੰ ਲੈ ਕੇ ਲਾਹੌਰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਅਤੇ ਅਪੀਲ ਕੀਤੀ ਕਿ ਵਿਸ਼ੇਸ਼ ਅਦਾਲਤ ਨੂੰ ਫ਼ੈਸਲਾ ਸੁਣਾਉਣ ਤੋਂ ਰੋਕਿਆ ਜਾਵੇ।

 

ਇਸਲਾਮਾਬਾਦ ਸ਼ਥਿਤ ਵਿਸ਼ੇਸ਼ ਅਦਾਲਤ ਨੇ 18 ਨਵੰਬਰ ਨੂੰ ਸੁਣਵਾਈ ਪੂਰੀ ਕਰਦੇ ਹੋਏ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਸਾਬਕਾ ਰਾਸ਼ਟਰਪਤੀ ਮੁਸ਼ਰਫ ਨੇ ਲਾਹੌਰ ਹਾਈ ਕੋਰਟ ਵਿੱਚ ਆਪਣੇ ਵਕੀਲ ਖ਼ਵਾਜਾ ਅਹਿਮਦ ਤਾਰਿਕ ਰਹੀਮ ਰਾਹੀਂ ਦਰਜ ਪਟੀਸ਼ਨ ਵਿੱਚ ਕਿਹਾ ਹੈ ਕਿ ਉਹ ਆਪਣੇ ਇਲਾਜ ਲਈ ਵਿਦੇਸ਼ ਵਿੱਚ ਹੈ, ਇਸ ਲਈ ਉਹ ਆਪਣਾ ਬਚਾਅ ਅਦਾਲਤ ਵਿੱਚ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਦੇ ਮਾਮਲੇ ਵਿੱਚ ਕਾਨੂੰਨੀ ਰਸਮਾਂ ਦਾ ਪਾਲਣ ਨਹੀਂ ਕੀਤਾ ਹੈ।

 

ਮੁਸਲਿਮ ਲੀਗ-ਨਵਾਜ਼ ਸਰਕਾਰ ਨੇ ਪਰਵੇਜ ਮੁਸ਼ਰਫ ਵਿਰੁਧ ਨਵੰਬਰ 2007 ਵਿੱਚ ਦੇਸ਼ ਵਿੱਚ ਗ਼ੈਰ ਸੰਵਿਧਾਨਕ ਐਮਰਜੈਂਸੀ ਲਾਗੂ ਕਰਨ ਦੇ ਮਾਮਲੇ ਵਿੱਚ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਵਾਇਆ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:parvez Musharraf challenged decision to be reserved in treason case