ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੇਸਬੁੱਕ ਨੂੰ ਹੋ ਸਕਦਾ 12 ਹਜ਼ਾਰ ਕਰੋੜ ਰੁਪਏ ਦਾ ਜ਼ੁਰਮਾਨਾ

ਫੇਸਬੁੱਕ ਨੂੰ ਹੋ ਸਕਦਾ 12 ਹਜ਼ਾਰ ਕਰੋੜ ਰੁਪਏ ਦਾ ਜ਼ੁਰਮਾਨਾ

ਪੰਜ ਕਰੋੜ ਤੋਂ ਜਿ਼ਆਦਾ ਯੂਜ਼ਰ ਦਾ ਡਾਟਾ ਚੋਰੀ ਹੋਣ ਦੇ ਮਾਮਲੇ `ਚ ਫੇਸਬੁੱਕ ਮੁਸ਼ਕਲ `ਚ ਹੈ। ਯੂਜ਼ਰ ਨੂੰ ਹੋਏ ਇਸ ਨੁਕਸਾਨ ਲਈ ਯੂਰੋਪੀਅਨ ਯੂਨੀਅਨ ਸੋਸ਼ਲ ਮੀਡੀਆ ਦਿਗਜ਼ `ਤੇ ਲਗਭਗ 12000 ਕਰੋੜ ਰੁਪਏ ਦਾ ਜੁ਼ਰਮਾਨਾ ਲਗਾ ਸਕਦਾ ਹੈ।


ਮੀਡੀਆ ਰਿਪੋਰਟ ਮੁਤਾਬਕ ਯੂਰੋਪ `ਚ ਫੇਸਬੁੱਕ ਪ੍ਰਾਈਵੇਸੀ ਰੇਗਊਲੇਟਰ ਨੂੰ ਦੇਖਣ ਵਾਲੀ ਆਇਰਲੈਂਡ ਡਾਟਾ ਪ੍ਰੋਟੇਕਸ਼ਨ ਨੇ ਐਕਸੇਸ ਟੋਕੇਨਸ ਅਤੇ ਡਿਜ਼ੀਟਲ ਕੀਜ ਰਾਹੀਂ 5 ਕਰੋੜ ਫੇਸਬੁੱਕ ਯੂਜ਼ਰ ਦੇ ਹੈਕ ਹੋਣ `ਤੇ ਵਿਸਥਾਰ ਨਾਲ ਜਾਣਕਾਰੀ ਮੰਗੀ ਹੈ। ਰਿਪੋਰਟ `ਚ ਕਿਹਾ ਗਿਆ ਹੈ, ਪ੍ਰਾਈਵੇਸੀ ਵਾਂਚਡੌਗ ਫੇਸਬੁੱਕ `ਤੇ ਡਾਟਾ ਬ੍ਰੀਚ ਲਈ 12000 ਕਰੋੜ ਰੁਪਏ ਦਾ ਜ਼ੁਰਮਾਨਾ ਲਗਾ ਸਕਦੀ ਹੈ।

 

ਇਸ ਤਰ੍ਹਾਂ ਚੁਰਾਈ ਗਈ ਸੀ 5 ਕਰੋੜ ਦੀ ਜਾਣਕਾਰੀ


- ਹੈਕਰਾਂ ਨੇ ਵਿਊ ਏਜ਼ ਫੀਚਰ ਦੀ ਵਰਤੋਂ ਕਰਕੇ ਐਕਸੇਸ ਟੋਕਨ ਹਾਸਲ ਕੀਤਾ।
- ਇਸ ਏਕਸੇਸ ਟੋਕਨ ਰਾਹੀਂ ਉਨ੍ਹਾਂ ਯੂਜ਼ਰਜ ਦੇ ਅਕਾਉਂਟ `ਚ ਸੇਧਮਾਰੀ ਕੀਤੀ।
- ਏਕਸੇਸ ਟੋਕਨ ਫੇਸਬੁੱਕ ਅਕਾਉਂਟ `ਚ ਲਾਗਿਨ ਰਹਿਣ ਦੀ ਆਗਿਆ ਦਿੰਦਾ ਹੈ।
- ਇਹ ਡਿਜ਼ੀਟਲ ਚਾਬੀ ਹੈ ਜਿਸ ਨਾਲ ਯੂਜ਼ਰ ਇਕ ਡਿਵਾਇਸ `ਤੇ ਹਮੇਸ਼ਾ ਲਾਗਿਨ ਰਹਿੰਦਾ ਹੈ।
- ਇਸ ਨਾਲ ਯੂਜ਼ਰਜ ਨੂੰ ਵਾਰ-ਵਾਰ ਯੂਜ਼ਰਨੇਮ ਅਤੇ ਪਾਸਵਾਰਡ ਦਰਜ ਨਹੀਂ ਕਰਨਾ ਪੈਂਦਾ।
- 8.7 ਕਰੋੜ ਯੂਜ਼ਰਜ ਦੇ ਡਾਟਾ ਹੋਏ ਸਨ ਲੀਕ


ਫੇਸਬੁੱਕ `ਚ ਵਿਊ ਏਜ਼ ਫੀਚਰ ਦੀ ਸੁਰੱਖਿਆ ਖਾਮੀ ਦੇ ਛੇ ਮਹੀਨੇ ਪਹਿਲਾਂ ਕੈਮੀਬ੍ਰਜ ਐਨਾਲਿਟਿਕਾ ਸਕੈਂਡਲ ਦੇ ਚਲਦੇ ਫੇਸਬੁੱਕ ਦੇ 8.7 ਕਰੋੜ ਯੂਜ਼ਰ ਦਾ ਡਾਟਾ ਲੀਕ ਹੋਇਆ ਸੀ। ਐਨਾਲੀਟਿਕਾ ਨੇ ਇਸ ਡਾਟਾ ਦੀ ਵਰਤੋਂ ਕਈ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਸੀ। ਇਸ ਸਕੈਂਡਲ ਨਾਲ ਫੇਸਬੁੱਕ ਨੂੰ ਕਾਫੀ ਨੁਕਸਾਨ ਹੋਇਆ ਸੀ। ਨਾਲ ਹੀ ਸੀਈਓ ਮਾਰਕ ਜੁਕਰਬਰਗ ਨੇ ਮੁਆਫੀ ਵੀ ਮੰਗੀ ਸੀ। ਉਥੇ ਭਾਰਤ, ਅਮਰੀਕਾ ਅਤੇ ਬ੍ਰਿਟੇਨ ਸਮੇਤ ਕਈ ਦੇਸ਼ ਇਸ ਮਾਮਲੇ ਦੀ ਜਾਂਚ ਵੀ ਕਰ ਰਹੇ ਹਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:penalty of Rs 12 thousand crores can be imposed on Facebook