ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਰਾਨ ਨੇ ਮਾਰ ਸੁੱਟਿਆ ਅਮਰੀਕਾ ਦਾ ਜਾਸੂਸੀ ਡ੍ਰੋਨ, ਟਰੰਪ ਨੂੰ ਆਇਆ ਗੁੱਸਾ

ਇਰਾਨ ਦੀ ‘ਰੈਵੀਊਸ਼ਨਰੀ ਗਾਰਡ’ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਹਰਮੁਜ਼ ਜਲ ਸਰੋਤ ਕੋਲ ਆਪਣੇ ਹਵਾਈ ਖੇਤਰ ਚ ਇਕ ਅਮਰੀਕੀ ਜਾਸੂਸੀ ਜਹਾਜ਼ ਨੂੰ ਮਾਰ ਮੁਕਾਇਆ ਹੈ। ਇਸ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਰਾਨ ਨੇ ਅਮਰੀਕਾ ਦੇ ਡ੍ਰੋਨ ਨੂੰ ਮਾਰ ਕੇ ਵੱਡੀ ਗਲਤੀ ਕੀਤੀ ਹੈ।

 

ਵਾਈਟ ਹਾਊਸ ਦੀ ਮੀਡੀਆ ਸਕੱਤਰ ਸਾਰਾ ਸੈਂਡਰਸ ਨੇ ਕਿਹਾ ਕਿ ਟਰੰਪ ਨੂੰ ਬੁੱਧਵਾਰ ਰਾਤ ਚ ਦੁਬਾਰਾ ਵੀਰਵਾਰ ਸਵੇਰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ। ਟਰੰਪ ਨੇ ਇਰਾਨ ਤੇ ਟਿੱਪਣੀ ਕਰਦਿਆਂ ਟਵਿੱਟਰ ਤੇ ਕਿਹਾ ਕਿ ਇਰਾਨ ਨੇ ਵੱਡੀ ਗਲਤੀ ਕੀਤੀ ਹੈ।

 

ਅਮਰੀਕਾ ਅਤੇ ਇਰਾਨ ਦੇ ਅਫ਼ਸਰਾਂ ਨੇ ਇਸ ਘਟਨਾ ਤੇ ਵੱਖ-ਵੱਖ ਬਿਆਨ ਦਿੱਤੇ ਹਨ। ਇਰਾਨ ਦੀ ‘ਰੈਵੀਊਸ਼ਨਰੀ ਗਾਰਡ ਨੇ ਕਿਹਾ ਕਿ ਉਨ੍ਹਾਂ ਨੇ ਇਰਾਂਨੀ ਹਵਾਈ ਖੇਤਰ ਚ ਡ੍ਰੋਨ ਨੂੰ ਮਾਰ ਸੁਟਿਆ ਜਦਕਿ ਅਮਰੀਕੀ ਫੌਜ ਨੇ ਇਸ ਨੂੰ ਬਿਨ੍ਹਾਂ ਮਤਲਬ ਦੇ ਭੜਕਾਉਣ ਵਾਲਾ ਕਾਰਾ ਕਰਾਰ ਦਿੰਦਿਆਂ ਕਿਹਾ ਕਿ ਇਹ ਹਮਲਾ ਆਲਮੀ ਹਵਾਈ ਖੇਤਰ ਚ ਹੋਇਆ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pentagon Confirms Iran Revolutionary Guard shoots down US Spy drone amid tensions