ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ’ਚ ਭਾਰਤੀ ਮੂਲ ਦੇ ਵਿਅਕਤੀ ਨੇ ਕੀਤਾ ਇਕਬਾਲ-ਏ-ਜੁਰਮ

ਭਾਰਤੀ ਮੂਲ ਦੇ ਇਕ ਵਿਅਕਤੀ ਨੇ ਨਕਦ ਰਾਸ਼ੀ ਨੂੰ ਵਰਚੁਅਲ ਕਰੰਸੀ ਅਤੇ ਵਰਚੁਅਲ ਕਰੰਸੀ ਨੂੰ ਬਿਨਾਂ ਲਾਇਸੈਂਸ ਦੇ ਨਕਦ ਰਾਸ਼ੀ ਵਿਚ ਤਬਦੀਲ ਕਰਨ ਦੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਕੁਨਾਲ ਕਾਲਰਾ ਨੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਸਮੇਤ ਹੋਰਨਾਂ ਜੁਰਮਾਂ ਵਿੱਚ ਸ਼ਾਮਲ ਲੋਕਾਂ ਲਈ 250 ਮਿਲੀਅਨ ਡਾਲਰ ਦੀ ਨਕਦ ਅਤੇ ਵਰਚੁਅਲ ਕਰੰਸੀ ਦਾ ਆਦਾਨ-ਪ੍ਰਦਾਨ ਕੀਤਾ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਲਾਸ ਏਂਜਲਸ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਚ ਭਾਰਤੀ ਮੂਲ ਦੇ ਕਾਲਰਾ ਖਿਲਾਫ ਚਾਰ ਦੋਸ਼ ਆਇਦ ਕੀਤੇ ਗਏ। ਉਸ ਨੂੰ ਅਗਲੇ ਮਹੀਨੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਘਰੇਲੂ ਸੁਰੱਖਿਆ ਦੀ ਜਾਂਚ ਕਰਨ ਵਾਲੇ ਜਾਂਚਕਰਤਾਵਾਂ ਨੇ ਕਾਲਰਾ ਤੋਂ 8,89,000 ਡਾਲਰ ਨਕਦ ਅਤੇ 54.3 ਬਿਟਕੋਇਨ ਅਤੇ ਹੋਰ ਵਰਚੁਅਲ ਕਰੰਸੀ ਜ਼ਬਤ ਕੀਤੀ।

 

ਕਾਲਰਾ ਨੇ ਮੀਥੈਮਫੇਟਾਮਾਈਨ ਵੇਚਣ, ਲਾਇਸੈਂਸ ਤੋਂ ਬਿਨਾਂ ਮਨੀ ਟ੍ਰਾਂਸਫਰ ਦਾ ਕਾਰੋਬਾਰ ਚਲਾਉਣ ਅਤੇ ਮਨੀ ਲਾਂਡਰਿੰਗ ਦੇ ਦੋਸ਼ ਸਵੀਕਾਰ ਕੀਤੇ।

 

ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ, ਮਈ 2015 ਤੋਂ ਅਕਤੂਬਰ 2017 ਦੇ ਵਿਚਕਾਰ ਕਾਲਰਾ ਨੇ ਵਰਚੁਅਲ ਕਰੰਸੀ ਵਿੱਚ ਤਬਦੀਲੀ ਕੀਤੀ। ਇਸ ਸਮੇਂ ਦੌਰਾਨ ਉਸਨੇ ਡਾਲਰ ਨੂੰ ਬਿਟਕੋਇਨ ਅਤੇ ਬਿਟਕੋਇਨ ਨੂੰ ਡਾਲਰ ਵਿੱਚ ਬਦਲਣ ਦਾ ਕੰਮ ਕੀਤਾ। ਉਹ ਇਸ ਲਈ ਕਮਿਸ਼ਨ ਲੈਂਦਾ ਸੀ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Person of Indian origin confessed to crime in America