ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੀਡੀਆ ਨੂੰ ਟਰੰਪ ਪਰਿਵਾਰ ਬਾਰੇ ਜਾਣਕਾਰੀ ਦੇਣੀ ਪਈ ਮਹਿੰਗੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿੱਜੀ ਸਹਾਇਕ ਨੂੰ ਮੀਡੀਆ ਨਾਲ ਉਨ੍ਹਾਂ ਦੇ ਪਰਿਵਾਰ ਬਾਰੇ ਜਾਣਕਾਰੀ ਸਾਂਝੀ ਕਰਨੀ ਮਹਿੰਗੀ ਪੈ ਗਈ। ਵ੍ਹਾਈਟ ਹਾਊਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਵੀਰਵਾਰ ਦੀ ਰਾਤ ਨੂੰ ਮੈਡਲਿਨ ਵੈਸਟਰ ਹਾਊਸ ਤੋਂ ਅਸਤੀਫਾ ਲੈ ਲਿਆ। ਨਿਊਯਾਰਕ ਟਾਈਮਜ਼ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਅਖਬਾਰ ਮੁਤਾਬਕ ਟਰੰਪ ਨੂੰ ਪਤਾ ਲੱਗਿਆ ਸੀ ਕਿ ਜਦੋਂ ਉਹ ਹਾਲ ਹੀ ਚ ਨਿਊਜਰਸੀ ਚ ਛੁੱਟੀਆਂ ਮਨਾ ਰਹੇ ਸਨ ਤਾਂ ਮੈਡਲਿਨ ਨੇ ਉਨ੍ਹਾਂ ਦੇ ਪਰਿਵਾਰ ਅਤੇ ਵ੍ਹਾਈਟ ਹਾਊਸ ਨਾਲ ਜੁੜੇ ਨਿਜੀ ਮਾਮਲਿਆਂ ਬਾਰੇ ਆਫ-ਦਿ-ਰਿਕਾਰਡ (ਗੈਰ-ਸਰਕਾਰੀ) ਸੈਸ਼ਨ ਚ ਮੀਡੀਆ ਨਾਲ ਗੱਲਬਾਤ ਕੀਤੀ। ਉਹ ਮੀਡੀਆ ਨੂੰ ਇਹ ਨਹੀਂ ਦੱਸ ਸਕੇ ਕਿ ਉਨ੍ਹਾਂ ਦੀ ਗੱਲਬਾਤ ਰਿਕਾਰਡ ਤੋਂ ਬਾਹਰ ਹੈ ਤੇ ਸੈਸ਼ਨ ਚ ਸ਼ਾਮਲ ਇਕ ਪੱਤਰਕਾਰ ਨੇ ਇਸ ਗੱਲ ਬਾਰੇ ਵ੍ਹਾਈਟ ਹਾਊਸ ਨੂੰ ਦੱਸ ਦਿੱਤਾ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਜਿਵੇਂ ਕਿ ਯੂਐਸ ਰਾਸ਼ਟਰਪਤੀ ਮੀਡੀਆ ਨੂੰ ਆਪਣੇ ਕਰਮਚਾਰੀਆਂ ਦੀ ਜਾਣਕਾਰੀ ਲੀਕ ਕੀਤੇ ਜਾਣ ਲਈ ਖਾਸ ਤੌਰ 'ਤੇ ਸੰਵੇਦਨਸ਼ੀਲ ਹਨ, ਇਸ ਲਈ ਮੈਡਲਿਨ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਜਨਵਰੀ 2017 ਵਿਚ ਟਰੰਪ ਦੇ ਰਾਸ਼ਟਰਪਤੀ ਕਾਰਜਕਾਲ ਦੀ ਸ਼ੁਰੂਆਤ ਤੋਂ ਬਾਅਦ ਮੈਡਲਿਨ ਨੂੰ ਉਨ੍ਹਾਂ ਦੇ ਨਿਜੀ ਸਹਾਇਕ ਵਜੋਂ ਤਾਇਨਾਤ ਕੀਤਾ ਗਿਆ ਸੀ। ਉਨ੍ਹਾਂ ਦਾ ਦਫਤਰ ਓਵਲ ਆਫਿਸ (ਟਰੰਪ ਦੇ ਦਫਤਰ) ਦੇ ਸਾਹਮਣੇ ਸੀ। ਅਮਰੀਕੀ ਮੀਡੀਆ ਨੇ ਉਸ ਨੂੰ ‘ਟਰੰਪ ਦਾ ਚੌਕੀਦਾਰਦਾ ਅਹੁਦਾ ਦਿੱਤਾ ਹੋਇਆ ਸੀ। 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:personal assistant of trump resigned being accused of leaking information of trump family