ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੌਜੀ ਤਾਨਾਸ਼ਾਹ ਰਹੇ ਪਰਵੇਜ ਮੁਸ਼ਰਫ ਨੂੰ ਦੇਸ਼ਦ੍ਰੋਹ ਦੇ ਮਾਮਲੇ 'ਚ ਹੋ ਸਕਦੀ ਹੈ ਫਾਂਸੀ

ਪਾਕਿਸਤਾਨ ਦੀ ਇੱਕ ਵਿਸ਼ੇਸ਼ ਅਦਾਲਤ ਨੇ ਮੰਗਲਵਾਰ (19 ਨਵੰਬਰ) ਨੂੰ ਸਾਬਕਾ ਸੈਨਿਕ ਤਾਨਾਸ਼ਾਹ ਜਨਰਲ ਪਰਵੇਜ਼ ਮੁਸ਼ੱਰਫ ਖ਼ਿਲਾਫ਼ ਦੇਸ਼ਧ੍ਰੋਹ ਮਾਮਲੇ ਵਿੱਚ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਜੇ ਮੁਸ਼ੱਰਫ ਨੂੰ ਇਸ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ। 

 

ਪਾਕਿਸਤਾਨੀ ਮੀਡੀਆ ਰਿਪੋਰਟ ਦੇ ਅਨੁਸਾਰ, ਤਿੰਨ ਮੈਂਬਰੀ ਬੈਂਚ ਦੀ ਅਗਵਾਈ ਕਰ ਰਹੇ ਜਸਟਿਸ ਵਕਾਰ ਅਹਿਮਦ ਸੇਠ ਨੇ ਪੁੱਛਿਆ ਕਿ ਮੁਸ਼ੱਰਫ ਦਾ ਵਕੀਲ ਕਿੱਥੇ ਹੈ।

 

ਇੱਕ ਵਿਸ਼ੇਸ਼ ਅਦਾਲਤ ਦੇ ਰਜਿਸਟਰਾਰ ਨੇ ਉਸ ਨੂੰ ਦੱਸਿਆ ਕਿ ਵਕੀਲ ਉਮਰਾ ਕਰਨ ਗਏ ਹਨ।  ਇਸ ਤੋਂ ਬਾਅਦ ਜਸਟਿਸ ਸੇਠ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਦੇ ਵਕੀਲ ਨੂੰ ਮੰਗਲਵਾਰ (19 ਨਵੰਬਰ) ਨੂੰ ਆਪਣੀਆਂ ਦਲੀਲਾਂ ਪੇਸ਼ ਕਰਨ ਦਾ ਤੀਜਾ ਮੌਕਾ ਦਿੱਤਾ ਗਿਆ ਸੀ। 

 

ਸੁਣਵਾਈ ਥੋੜ੍ਹੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ, ਜਿਸ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਇਸ ਕੇਸ ਵਿੱਚ ਫ਼ੈਸਲਾ 28 ਨਵੰਬਰ ਨੂੰ ਸੁਣਾਇਆ ਜਾਵੇਗਾ।


ਨਵਾਜ਼ ਇਲਾਜ ਲਈ ਲੰਡਨ ਰਵਾਨਾ 


ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਮੰਗਲਵਾਰ (19 ਨਵੰਬਰ) ਨੂੰ ਏਅਰ ਐਂਬੂਲੈਂਸ ਰਾਹੀਂ ਇਲਾਜ ਲਈ ਲੰਦਨ ਲਈ ਰਵਾਨਾ ਹੋਏ। ਏਅਰ ਐਂਬੂਲੈਂਸ ਵਿੱਚ ਮੈਡੀਕਲ ਯੂਨਿਟ ਅਤੇ ਸਰਜੀਕਲ ਰੂਮ ਸਥਾਪਤ ਕੀਤੇ ਗਏ ਹਨ। 

 

ਪੀਐਮਐਲਐਨ ਦੀ ਤਰਜਮਾਨ ਮਰੀਅਮ ਔਰੰਗਜ਼ੇਬ ਨੇ ਪੀਟੀਆਈ ਨੂੰ ਦੱਸਿਆ ਕਿ ਨਵਾਜ਼ ਨੂੰ ਇਲਾਜ ਲਈ ਲੰਦਨ ਦੇ ਹਾਰਲੇ ਸਟਰੀਟ ਕਲੀਨਿਕ ਲਿਜਾਇਆ ਜਾਵੇਗਾ। ਜੇ ਲੋੜ ਪਈ ਤਾਂ ਬੋਸਟਨ ਭੇਜਿਆ ਜਾਵੇਗਾ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਭਰਾ ਸ਼ਾਹਬਾਜ਼ ਸ਼ਰੀਫ ਅਤੇ ਡਾਕਟਰ ਅਦਨਾਨ ਖ਼ਾਨ ਵੀ ਸਨ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pervez Musharraf Likely To hang Court Researve Verdict