ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਡਿਨਬਰਾ ਦੇ ਗੁਰੂਘਰ `ਤੇ ਪੈਟਰੋਲ ਬੰਬ ਨਾਲ ਹਮਲਾ, 1 ਗ੍ਰਿਫ਼ਤਾਰ

ਐਡਿਨਬਰਾ ਦੇ ਗੁਰੂਘਰ `ਤੇ ਪੈਟਰੋਲ ਬੰਬ ਨਾਲ ਹਮਲਾ, 1 ਗ੍ਰਿਫ਼ਤਾਰ

ਸਕਾਟਲੈਂਡ ਦੇ ਮੰਤਰੀ ਨਿਕੋਲਾ ਸਟੱਰਜਨ ਨੇ ਐਡਿਨਬਰਾ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ `ਤੇ ਪੈਟਰੋਲ ਬੰਬ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਦੌਰਾਨ ਸਥਾਨਕ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਗ ਨਾਲ ਗੁਰੂਘਰ ਦੀ ਇਮਾਰਤ ਨੂੰ ਕਾਫ਼ੀ ਨੁਕਸਾਨ ਪੁੱਜਾ ਹੈ।


1964 `ਚ ਲੀਦ ਵਿਖੇ ਸਥਾਪਤ ਹੋਏ ਇਸ ਗੁਰੂ ਘਰ ਦੀ ਇਮਾਰਤ ਨੂੰ ਅੱਗ ਕਾਰਨ ਨੁਕਸਾਨ ਪੁੱਜਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅੱਗ ਕਾਰਨ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਬਹੁਤ ਸਾਰੇ ਸੰਸਦ ਮੈਂਬਰਾਂ ਪ੍ਰਧਾਨ ਮੰਤਰੀ ਦੀ ਅਗਵਾਈ ਹੇਠਲੀ ਇੰਗਲੈਂਡ ਦੀ ਥੈਰੇਸਾ ਮੇਅ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੇਸ਼ ਵਿੱਚ ਵਿਗੜਦੇ ਜਾ ਰਹੇ ਕਾਨੂੰਨ ਤੇ ਵਿਵਸਥਾ ਦੇ ਮਾਹੌਲ ਨੂੰ ਦਰੁਸਤ ਕੀਤਾ ਜਾਵੇ ਤੇ ਸਿੱਖਾਂ ਖਿ਼ਲਾਫ਼ ਨਫ਼ਰਤ ਦੀਆਂ ਵਧ ਰਹੀਆਂ ਘਟਨਾਵਾਂ `ਤੇ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਗਿਆ। ਇਹ ਵੀ ਅਪੀਲ ਕੀਤੀ ਗਈ ਹੈ ਕਿ ਸਿੱਖਾਂ ਖਿ਼ਲਾਫ਼ ਹੋਣ ਵਾਲੇ ਜੁਰਮਾਂ ਨੂੰ ‘ਹੇਟ ਕ੍ਰਾਈਮ ਐਕਸ਼ਨ ਪਲੈਨ` ਵਿੱਚ ਸ਼ਾਮਲ ਕੀਤਾ ਜਾਵੇ।


ਸਕਾਟਲੈਂਡ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਵਿਅਕਤੀ ਦਾ ਨਾਂਅ ਤਾਂ ਨਹੀਂ ਦੱਸਿਆ ਪਰ ਇੰਨਾ ਜ਼ਰੂਰ ਦੱਸਿਆ ਕਿ ਉਸ ਦੀ ਉਮਰ 49 ਵਰ੍ਹੇ ਹੈ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਸ੍ਰੀ ਸਟੱਰਜਨ ਨੇ ਇਸ ਘਟਨਾ ਨੂੰ ਖ਼ੌਫ਼ਨਾਕ ਦੱਸਿਆ ਹੈ।


ਸਿੱਖ ਫ਼ੈਡਰੇਸ਼ਨ (ਯੂਕੇ) ਦੇ ਭਾਈ ਨਰਿੰਦਰਜੀਤ ਸਿੰਘ ਨੇ ਦੱਸਿਆ,‘ਕਿਸੇ ਗੁਰਦੁਆਰਾ ਸਾਹਿਬ `ਤੇ ਹੋਣ ਵਾਲਾ ਇਹ ਕੋਈ ਪਹਿਲਾ ਹਮਲਾ ਨਹੀਂ ਹੈ। ਹਰ ਵਾਰ ਇਹੋ ਆਖ ਦਿੱਤਾ ਜਾਂਦਾ ਹੈ ਕਿ ਸਿੱਖਾਂ `ਤੇ ਹਮਲੇ ਉਨ੍ਹਾਂ ਨੂੰ ਭੁਲੇਖੇ ਨਾਲ ਇਸਲਾਮਿਕ ਅੱਤਵਾਦੀ ਸਮਝ ਕੇ ਕੀਤੇ ਜਾ ਰਹੇ ਹਨ।` ਉਨ੍ਹਾਂ ਕਿਹਾ ਕਿ ਸਿੱਖ ਕਦੇ ਵੀ ਦਹਿਸ਼ਤਗਰਦ ਹਮਲਿਆਂ `ਚ ਸ਼ਾਮਲ ਨਹੀਂ ਰਹੇ।


ਭਾਈ ਨਰੰਿਦਰਜੀਤ ਨੇ ਇਹ ਵੀ ਦੱਸਿਆ,‘ਹੇਟ ਕ੍ਰਾਈਮ ਐਕਸ਼ਨ ਪਲੈਨ ਜੁਲਾਈ 2016 `ਚ ਪ੍ਰਕਾਸਿ਼ਤ ਹੋਈ ਸੀ ਤੇ ਉਸ ਨੂੰ ਉਦੋਂ ਦੇ ਗ੍ਰਹਿ ਮੰਤਰੀ ਅੰਬਰ ਰੱਡ ਤੇ ਉਦੋਂ ਦੇ ਭਾਈਚਾਰਿਆਂ ਬਾਰੇ ਮੰਤਰੀ ਸਾਜਿਦ ਜਾਵਿਦ ਵੱਲੋਂ ਸਾਂਝੇ ਤੌਰ `ਤੇ ਜਾਰੀ ਕੀਤਾ ਗਿਆ ਸੀ ਪਰ ਸਿੱਖ ਕੌਮ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ, ਜਦ ਕਿ ਸਿੱਖਾਂ ਖਿ਼ਲਾਫ਼ ਨਫ਼ਰਤ ਭਰੇ ਅਪਰਾਧ ਅਕਸਰ ਹੁੰਦੇ ਰਹਿੰਦੇ ਹਨ।`


ਗੁਰਦੁਆਰਾ ਕਮੇਟੀ ਦੇ ਮੈਂਬਰ ਗਾਲਬ ਸਿੰਘ ਨੇ ਕਿਹਾ ਕਿ ਉਹ ਖ਼ੁਦ ਇਸ ਹਮਲੇ ਤੋਂ ਹੈਰਾਨ ਹਨ। ਸਥਾਨਕ ਭਾਈਚਾਰਿਆਂ ਨਾਲ ਗੁਰਦੁਆਰਾ ਸਾਹਿਬ ਦੇ ਚੰਗੇ ਸਬੰਧ ਹਨ।


ਸਿੱਖ ਕੌਂਸਲ ਯੂਕੇ ਦੇ ਰਵਜੀਤ ਸਿੰਘ ਨੇ ਦੱਸਿਆ ਕਿ ਸਾਲ 2018 `ਚ ਇੰਗਲੈਂਡ `ਚ ਕਿਸੇ ਗੁਰਦੁਆਰਾ ਸਾਹਿਬ `ਤੇ ਇਹ ਦੂਜਾ ਹਮਲਾ ਹੋਇਆ ਹੈ।


ਉੱਧਰ ਚਰਚ ਆਫ਼ ਸਕਾਟਲੈਂਡ ਦੀ ਜਨਰਲ ਅਸੈਂਬਲੀ ਦੇ ਮਾਡਰੇਟਰ ਬਰਾਊਨ ਨੇ ਵੀ ਗੁਰਦੁਆਰਾ ਸਾਹਿਬ `ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਕਾਟਲੈਂਡ `ਚ ਅਸਹਿਣਸ਼ੀਲਤਾ ਲਈ ਕੋਈ ਸਥਾਨ ਨਹੀਂ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol Bomb Attack on Edinburgh Gurdwara Sahib