ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਪੈਟਰੋਲ–ਡੀਜ਼ਲ ਹੋ ਸਕਦੇ ਨੇ ਮਹਿੰਗੇ, ਦੋ ਸਊਦੀ ਪਲਾਂਟਾਂ ’ਚ ਤੇਲ ਉਤਪਾਦਨ ਠੱਪ

ਭਾਰਤ ’ਚ ਪੈਟਰੋਲ–ਡੀਜ਼ਲ ਹੋ ਸਕਦੇ ਨੇ ਮਹਿੰਗੇ, ਦੋ ਸਊਦੀ ਪਲਾਂਟਾਂ ’ਚ ਤੇਲ ਉਤਪਾਦਨ ਠੱਪ

ਸਊਦੀ ਅਰਬ ਦੀ ਸਰਕਾਰੀ ਤੇਲ ਕੰਪਨੀ ਅਰਾਮਕੋ ਦੇ ਵੱਡੇ ਟਿਕਾਣਿਆਂ ਉੱਤੇ ਸਨਿੱਚਰਵਾਰ ਸਵੇਰੇ ਹੋਏ ਡਰੋਨ ਹਮਲਿਆਂ ਤੋਂ ਬਾਅਦ ਕੰਪਨੀ ਨੇ ਉੱਥੇ ਉਤਪਾਦਨ ਠੱਪ ਕਰ ਦਿੱਤਾ ਹੈ। ਇਸ ਕਾਰਨ ਸਊਦੀ ਅਰਬ ਦੀ ਇਸ ਸਭ ਤੋਂ ਵੱਡੀ ਤੇਲ ਤੇ ਗੈਸ ਕੰਪਨੀ ਦੇ ਉਤਪਾਦਨ ਵਿੱਚ 50 ਫ਼ੀ ਸਦੀ ਤੱਕ ਦੀ ਕਮੀ ਆਈ ਹੈ।

 

 

ਖ਼ਬਰ ਏਜੰਸੀ ਰਾਇਟਰਜ਼ ਤੇ ਵਾਲ ਸਟ੍ਰੀਟ ਜਰਨਲ ਮੁਤਾਬਕ ਸਊਦੀ ਅਰਬ ਦੇ ਊਰਜਾ ਮੰਤਰੀ ਪ੍ਰਿੰਸ ਅਬਦੁਲ ਆਜ਼ਿਜ਼ ਬਿਨ ਸਲਮਾਨ ਨੇ ਸਨਿੱਚਰਵਾਰ ਨੂੰ ਜਾਣਕਾਰੀ ਦਿੱਤੀ ਹੈ ਡਰੋਨ ਹਮਲਿਆਂ ਕਾਰਨ 57 ਲੱਖ ਬੈਰਲ ਪ੍ਰਤੀ ਦਿਨ ਕੱਚੇ ਤੇਲ ਦਾ ਉਤਪਾਦਨ ਪ੍ਰਭਾਵਿਤ ਹੋਇਆ ਹੈ, ਜੋ ਕੰਪਨੀ ਦੇ ਕੁੱਲ ਉਤਪਾਦਨ ਦਾ ਲਗਭਗ ਅੱਧਾ ਹੈ।

 

 

ਇਸ ਦਾ ਸਿੱਧਾ ਅਸਰ ਭਾਰਤ ਸਮੇਤ ਦੁਨੀਆ ਦੇ ਹੋਰ ਦੇਸ਼ਾਂ ਉੱਤੇ ਵੇਖਣ ਨੂੰ ਮਿਲ ਸਕਦਾ ਹੈ। ਸਊਦੀ ਅਰਬ ਦੇ ਇਨ੍ਹਾਂ ਦੋ ਪਲਾਂਟਸ ਵਿੱਚ ਉਤਪਾਦਨ ਬੰਦ ਹੋਣ ਤੋਂ ਬਾਅਦ ਭਾਰਤ ’ਚ ਤੇਲ–ਕੀਮਤਾਂ ਵਧ ਸਕਦੀਆਂ ਹਨ।

 

 

ਊਰਜਾ ਮੰਤਰੀ ਨੇ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ ਸੀ ਕਿ ਅਬਕੈਕ ਤੇ ਖੁਰੈਸ ਪਲਾਂਟਸ ਵਿੱਚ ਉਤਪਾਦਨ ਬੰਦ ਕਰ ਦਿੱਤਾ ਗਿਆ ਹੈ। ਦੋਵੇਂ ਪਲਾਂਟਾਂ ਵਿੱਚ ਉਤਪਾਦਨ ਦੋਬਾਰਾ ਸ਼ੁਰੂ ਹੋਣ ਵਿੱਚ ਹਾਲੇ ਕੁਝ ਸਮਾਂ ਲੱਗ ਸਕਦਾ ਹੈ।

 

 

ਇਸ ਹਮਲੇ ਦੀ ਜ਼ਿੰਮੇਵਾਰੀ ਯਮਨ ’ਚ ਈਰਾਨ ਨਾਲ ਜੁੜੇ ਹੁਤੀ ਬਾਗ਼ੀਆਂ ਨੇ ਲਈ ਹੈ। ਸਊਦੀ ਅਰਬ ਉੱਤੇ ਅਜਿਹੇ ਹੋਰ ਹਮਲੇ ਕਰਨ ਲਈ ਉਨ੍ਹਾਂ 10 ਡਰੋਨ ਤਾਇਨਾਤ ਕੀਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol Diesel may be costlier in India Oil production in Two Saudi Plants closed