ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ 27 ਰੁਪਏ ਦੀ ਕਟੌਤੀ

ਭਾਰਤ 'ਚ ਪਿਛਲੇ ਪਿਛਲੇ 38 ਦਿਨਾਂ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕੋਈ ਤਬਦੀਲੀ ਨਹੀਂ ਹੋਈ ਹੈ, ਪਰ ਅਸਾਮ ਤੇ ਨਾਗਾਲੈਂਡ 'ਚ ਟੈਕਸਾਂ ਵਿੱਚ ਵਾਧੇ ਕਾਰਨ ਪੈਟਰੋਲ 6 ਰੁਪਏ ਅਤੇ ਡੀਜ਼ਲ 5 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਇਸ ਦੇ ਉਲਟ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਇਮਰਾਨ ਖਾਨ ਦੀ ਸਰਕਾਰ ਨੇ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਵਿੱਚ 15 ਤੋਂ 38 ਫ਼ੀਸਦੀ ਦੀ ਕਟੌਤੀ ਕੀਤੀ ਹੈ।
 

ਆਈਓਸੀਐਲ ਦੀ ਵੈੱਬਸਾਈਟ ਦੇ ਅਨੁਸਾਰ ਦਿੱਲੀ 'ਚ 1 ਲੀਟਰ ਪੈਟਰੋਲ ਦੀ ਕੀਮਤ 69.59 ਰੁਪਏ ਅਤੇ ਡੀਜ਼ਲ ਦੀ ਕੀਮਤ 62.29 ਰੁਪਏ ਪ੍ਰਤੀ ਲੀਟਰ ਹੈ। ਜਦਕਿ ਪਾਕਿਸਤਾਨ 'ਚ ਪੈਟਰੋਲ 15 ਰੁਪਏ ਅਤੇ ਡੀਜ਼ਲ 27 ਰੁਪਏ ਸਸਤਾ ਹੋ ਗਿਆ ਹੈ।
 

ਦੱਸ ਦੇਈਏ ਕਿ ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਘਟੀਆਂ ਹਨ, ਪਰ ਭਾਰਤ 'ਚ ਆਮ ਲੋਕਾਂ ਨੂੰ ਇਸ ਦਾ ਲਾਭ ਨਹੀਂ ਮਿਲ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਲੌਕਡਾਊਨ ਹੈ। 25 ਮਾਰਚ ਤੋਂ ਲੌਕਡਾਊਨ ਜਾਰੀ ਹੈ ਅਤੇ ਇਸ ਕਾਰਨ ਸੜਕਾਂ 'ਤੇ ਵਾਹਨਾਂ ਦੀ ਆਵਾਜਾਈ ਬਹੁਤ ਘੱਟ ਹੈ। ਉੱਧਰ ਰੇਲ ਤੇ ਹਵਾਈ ਜਹਾਜ਼ ਵੀ ਬੰਦ ਹਨ। 
 

ਪੈਟਰੋਲ ਤੇ ਡੀਜ਼ਲ ਦੀ ਮੰਗ 'ਚ ਭਾਰੀ ਗਿਰਾਵਟ ਆਈ ਹੈ। ਲੌਕਡਾਊਨ ਦੇ ਵਿਚਕਾਰ ਨਾਗਾਲੈਂਡ ਨੇ ਪੈਟਰੋਲ ਅਤੇ ਡੀਜ਼ਲ 'ਤੇ ਕੋਵਿਡ-19 ਸੈੱਸ ਲਗਾ ਕੇ ਕੀਮਤਾਂ ਵਿੱਚ ਵਾਧਾ ਕੀਤਾ ਹੈ। ਉੱਥੇ 28 ਅਪ੍ਰੈਲ ਦੀ ਅੱਧੀ ਰਾਤ ਤੋਂ ਪੈਟਰੋਲ 6 ਰੁਪਏ ਅਤੇ ਡੀਜ਼ਲ 5 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਇਸ ਤੋਂ ਪਹਿਲਾਂ ਅਸਾਮ ਸਰਕਾਰ ਨੇ ਡੀਜ਼ਲ 'ਤੇ 5 ਰੁਪਏ ਪ੍ਰਤੀ ਲੀਟਰ ਅਤੇ ਪੈਟਰੋਲ' ਤੇ 6 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ।
 

ਪਾਕਿਸਤਾਨੀ ਅਖ਼ਬਾਰ 'ਡਾਨ' ਦੀ ਰਿਪੋਰਟ ਦੇ ਅਨੁਸਾਰ ਪਾਕਿਸਤਾਨ ਵਿੱਚ ਪੈਟਰੋਲ 15 ਰੁਪਏ (ਭਾਰਤੀ ਰੁਪਏ ਵਿੱਚ 7.13 ਰੁਪਏ) ਅਤੇ ਡੀਜ਼ਲ 27 ਰੁਪਏ (ਭਾਰਤੀ ਰੁਪਏ ਵਿੱਚ 12.84 ਰੁਪਏ) ਸਸਤਾ ਹੋ ਗਿਆ ਹੈ। ਹੁਣ ਪੈਟਰੋਲ ਦੀ ਐਕਸ ਡੈਪੋ ਕੀਮਤ 96.58 ਰੁਪਏ ਤੋਂ ਘਟ ਕੇ 81.58 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਨਾਲ ਹੀ ਪਾਕਿਸਤਾਨ ਸਰਕਾਰ ਨੇ ਇਸ 'ਤੇ ਟੈਕਸ ਵਿੱਚ 5.68 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।

 

ਇਸ ਦੇ ਨਾਲ ਹੀ ਹਾਈ ਸਪੀਡ ਡੀਜ਼ਲ ਦੀ ਕੀਮਤ 107.25 ਰੁਪਏ ਤੋਂ ਘਟਾ ਕੇ 80.01 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਨਾਲ ਹੀ ਸਰਕਾਰ ਨੇ ਡੀਜ਼ ਟੈਕਸ ਵਿੱਚ 6.79 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਦੱਸ ਦੇਈਏ ਕਿ ਪਾਕਿਸਤਾਨ ਦਾ 1 ਰੁਪਏ ਭਾਰਤ ਦੇ 48 ਪੈਸੇ ਦੇ ਬਰਾਬਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:petrol price down by rupees 15 and diesel by 27 in pakistan