ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ ਫ਼ੌਜ ਦੇ ਇਸ ਕੁੱਤੇ ਕਾਰਨ ਬਗਦਾਦੀ ਨੂੰ ਮਿਲੀ ਕੁੱਤੇ ਦੀ ਮੌਤ

ਉੱਤਰੀ ਸੀਰੀਆ ਵਿਚ ਇਕ ਹਨੇਰੀ ਜ਼ਮੀਨੀ ਸੁਰੰਗ ਚ ਆਈਏਆਈਐਸ ਮੁਖੀ ਅਬੁ ਬਕਰ ਅਲ ਬਗਦਾਦੀ ਦਾ ਪਿੱਛਾ ਕਰਨ ਵਾਲੇ ਅਮਰੀਕੀ ਫ਼ੌਜ ਦੇ ਕੁੱਤਿਆਂ ਚੋਂ ਜਿਹੜਾ ਕੁੱਤਾ ਜ਼ਖਮੀ ਹੋ ਗਿਆ ਸੀ, ਉਹ ਕੁੱਤਾ ਹੁਣ ਠੀਕ ਹੋ ਗਿਆ ਹੈ ਤੇ ਸੋਮਵਾਰ ਨੂੰ ਡਿਊਟੀ 'ਤੇ ਵਾਪਸ ਆ ਗਿਆ।

 

ਇਹ ਜਾਣਕਾਰੀ ਅਮਰੀਕੀ ਜੁਆਇੰਟ ਚੀਫਸ ਆਫ ਸਟਾਫ ਦੇ ਚੇਅਰਮੈਨ ਨੇ ਦਿੱਤੀ। ਦੱਸ ਦਈਏ ਕਿ ਯੂਐਸ ਫੌਜ ਦੀ ਕਾਰਵਾਈ ਦੌਰਾਨ ਇਸ ਕੁੱਤੇ ਦੀ ਮਦਦ ਨਾਲ ਅਬੂ ਬਕਰ ਅਲ ਬਗਦਾਦੀ ਦੀ ਮੌਤ ਹੋਈ ਸੀ।

 

ਜਨਰਲ ਮਾਰਕ ਮਿਲੇ ਨੇ ਕਿਹਾ ਕਿ ਕੁੱਤੇ ਨੇ ਸੀਰੀਆ ਵਿੱਚ ਵਿਸ਼ੇਸ਼ ਫੋਰਸਾਂ ਦੇ ਹਮਲੇ ਦੌਰਾਨ ਇੱਕ “ਜ਼ਬਰਦਸਤ ਸੇਵਾਕੀਤੀ ਜਿਸ ਕਾਰਨ ਆਈਐਸਆਈਐਸ ਦੇ ਨੇਤਾ ਦੀ ਮੌਤ ਹੋ ਗਈ।

 

ਬਗਦਾਦੀ ਦੀ ਮੌਤ ਦਾ ਐਲਾਨ ਕਰਦਿਆਂ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਆਈਏਆਈਐਸ ਸਰਗਨਾ ਬਗਦਾਦੀ ਦਾ ਪਿੱਛਾ ਕਰਨ ਵਾਲੀ ਯੂਐਸ ਫ਼ੌਜ ਦਾ ਇੱਕ ਕੁੱਤਾ ਉੱਤਰੀ ਸੀਰੀਆ ਵਿੱਚ ਇੱਕ ਹਨੇਰੀ ਜ਼ਮੀਨੀ ਸੁਰੰਗ ਚ ਜ਼ਖਮੀ ਹੋ ਗਿਆ ਸੀ।

 

ਸੀਰੀਆ ਦੇ ਇਦਲੀਬ ਸੂਬੇ ਚ ਸ਼ਨੀਵਾਰ ਸ਼ਾਮ ਨੂੰ ਇਕ ਸੁਰੰਗ ਚ ਅਮਰੀਕੀ ਸਪੈਸ਼ਲ ਫੋਰਸਿਜ਼ ਦੇ ਹਮਲੇ ਦੌਰਾਨ ਅੱਤਵਾਦੀ ਬਗਦਾਦੀ ਨੇ ਆਪਣੇ ਆਪ ਨੂੰ ਬੰਬ ਨਾਲ ਉਡਾ ਲਿਆ ਸੀ। ਉਹ ਆਪਣੇ ਪਰਿਵਾਰ ਅਤੇ ਕੁਝ ਨਜ਼ਦੀਕੀ ਲੋਕਾਂ ਨਾਲ ਸੁਰੰਗ ਚ ਲੁਕਿਆ ਹੋਇਆ ਸੀ। ਬਗਦਾਦੀ ’ਤੇ 25 ਮਿਲੀਅਨ ਅਮਰੀਕੀ ਡਾਲਰ ਦਾ ਇਨਾਮ ਸੀ।

 

ਸੋਮਵਾਰ ਦੇਰ ਰਾਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਟਵਿੱਟਰ ਖਾਤੇ 'ਤੇ ਉਕਤ ਕੁੱਤੇ ਦੀ ਫੋਟੋ ਸਾਂਝੀ ਕੀਤੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਫ਼ੌਜ ਦੇ ਵਿਸ਼ੇਸ਼ ਕੁੱਤੇ ਦੀ ਫੋਟੋ ਸਾਂਝੀ ਕਰਦਿਆਂ ਲਿਖਿਆ, ਬਹੁਤ ਵਧੀਆ ਕੰਮ।

 

ਉਨ੍ਹਾਂ ਕਿਹਾ ਕਿ ਹਾਲੇ ਤੱਕ ਇਸ ਕੁੱਤੇ ਦਾ ਨਾਮ ਨਹੀਂ ਲਿਆ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਨਰਲ ਨੇ ਇਹ ਵੀ ਕਿਹਾ ਸੀ ਕਿ ਅਸੀਂ ਇਸ ਸਮੇਂ ਕੁੱਤੇ ਦਾ ਨਾਮ ਜਾਰੀ ਨਹੀਂ ਕਰ ਰਹੇ ਹਾਂ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Photo Of Dog Who Chased ISIS Chief Abu Bakr al Baghdadi In Raid