ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੀਮਾਰ ਪਤਨੀ ਤੇ ਧੀ ਨਾਲ ਫ਼ੋਟੋ ਤੋਂ ਪਾਕਿ `ਚ ਨਵਾਜ਼ ਸ਼ਰੀਫ਼ ਨਾਲ ਹੋਈ ਲੋਕਾਂ ਨੂੰ ਡਾਢੀ ਹਮਦਰਦੀ

ਬੀਮਾਰ ਪਤਨੀ ਤੇ ਧੀ ਨਾਲ ਫ਼ੋਟੋ ਤੋਂ ਪਾਕਿ `ਚ ਨਵਾਜ਼ ਸ਼ਰੀਫ਼ ਨਾਲ ਹੋਈ ਲੋਕਾਂ ਨੂੰ ਡਾਢੀ ਹਮਦਰਦੀ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਆਪਣੀ ਬੀਮਾਰ ਪਤਨੀ ਕੁਲਸੂਮ ਨਵਾਜ਼ ਤੇ ਧੀ ਮਰੀਅਮ ਨਾਲ ਲੰਡਨ (ਇੰਗਲੈਂਡ) ਦੇ ਇੱਕ ਹਸਪਤਾਲ ਵਿੱਚ ਤਸਵੀਰ ਵਾਇਰਲ ਹੋ ਗਈ ਹੈ। ਪਾਕਿਸਤਾਨ `ਚ ਇਹ ਤਸਵੀਰ ਵੇਖ ਕੇ ਆਮ ਲੋਕਾਂ `ਚ ਨਵਾਜ਼ ਸ਼ਰੀਫ਼ ਪ੍ਰਤੀ ਡਾਢੀ ਹਮਦਰਦੀ ਪੈਦਾ ਹੋ ਗਈ ਹੈ।


ਨਵਾਜ਼ ਸ਼ਰੀਫ਼ ਤੇ ਮਰੀਅਮ ਦੇ ਸ਼ੁੱਕਰਵਾਰ ਸ਼ਾਮੀਂ 6:15 ਵਜੇ ਲਾਹੌਰ ਦੇ ਅੱਲਾਮਾ ਇਕਬਾਲ ਕੌਮਾਂਤਰੀ ਹਵਾਈ ਅੱਡੇ `ਤੇ ਪੁੱਜਣ ਦਾ ਅਨੁਮਾਨ ਹੈ।


ਵਾਇਰਲ ਹੋਈ ਤਸਵੀਰ `ਚ ਨਵਾਜ਼ ਸ਼ਰੀਫ਼ ਕੁਲਸੂਮ ਨਵਾਜ਼ ਦੇ ਮੱਥੇ `ਤੇ ਹੱਥ ਰੱਖਦੇ ਵਿਖਾਈ ਦੇ ਰਹੇ ਹਨ ਤੇ ਪਿੱਛੇ ਖੜ੍ਹੀ ਮਰੀਅਮ ਰੋ ਰਹੀ ਹੈ। ਇੱਥੇ ਵਰਨਣਯੋਗ ਹੈ ਕਿ ਕੁਲਸੂਮ ਨਵਾਜ਼ ਦਾ ਇਸ ਵੇਲੇ ਲੰਡਨ ਦੇ ਹਾਰਲੇ ਸਟਰੀਟ ਕਲੀਨਿਕ ਵਿੱਚ ਪਿਛਲੇ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਕੈਂਸਰ ਦਾ ਇਲਾਜ ਚੱਲ ਰਿਹਾ ਹੈ।


ਬੀਤੀ 6 ਜੁਲਾਈ ਨੂੰ ਨਵਾਜ਼ ਸ਼ਰੀਫ਼ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਨਾਲ 80 ਲੱਖ ਪੌਂਡ ਜੁਰਮਾਨਾ ਵੀ ਕੀਤਾ ਗਿਆ ਸੀ। ਉਨ੍ਹਾਂ ਦੀ ਧੀ ਮਰੀਅਮ ਨੂੰ ਸੱਤ ਸਾਲ ਦੀ ਕੈਦ ਤੇ 20 ਲੱਖ ਪੌਂਡ ਜੁਰਮਾਨੇ ਦੀ ਸਜ਼ਾ ਇਸਲਾਮਾਬਾਦ ਦੀ ਇੱਕ ਅਦਾਲਤ ਨੇ ਸੁਣਾਈ ਸੀ।


‘ਹੁਣ ਜਦੋਂ ਆਉਂਦੀ 25 ਜੁਲਾਈ ਨੂੰ ਚੋਣਾਂ ਹੋਣ ਵਾਲੀਆਂ ਹਨ ਤੇ ਅਜਿਹੇ ਵੇਲੇ ਇਕ ਸਾਬਕਾ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਪਾਰਟੀ ਨੂੰ ਜਾਣਬੁੱਝ ਕੇ ਚੋਣਾਂ ਤੋਂ ਦੂਰ ਕੀਤਾ ਜਾ ਰਿਹਾ ਹੈ` - ਬਹੁਤੀ ਜਨਤਾ ਇਹੋ ਸੋਚ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Photo of Nawaz Sharif with Kulsoom and Marryam goes viral