ਫ਼ਲੋਰਿਡਾ ’ਚ ‘ਸਰਕਲ ਬੀ ਬਾਰ ਰਿਜ਼ਰਵ’ ’ਚ ਇੱਕ ਫ਼ੋਟੋਗ੍ਰਾਫ਼ਰ ਜੋੜੀ ਨੇ ਬਹੁਤ ਹੀ ਦਿਲਕਸ਼ ਨਜ਼ਾਰਾ ਆਪਣੇ ਕੈਮਰੇ ਵਿੱਚ ਕੈਦ ਕੀਤਾ। ਜਿਹੜੀਆਂ ਤਸਵੀਰਾਂ ਉਨ੍ਹਾਂ ਖਿੱਚੀਆਂ, ਉਨ੍ਹਾਂ ਵਿੱਚ ਇੱਕ ਸੱਪ ਇੱਕ ਮਗਰਮੱਛ ਦੇ ਮੂੰਹ ਤੇ ਉਸ ਦੇ ਤਿੱਖੇ ਦੰਦਾਂ ਵਿੱਚੋਂ ਬਚਣ ਦੀ ਨਾਕਾਮ ਕੋਸ਼ਿਸ਼ ਕਰਦਾ ਦਿਸ ਰਿਹਾ ਹੈ।
ਜੈਸੀ ਤੇ ਲਿੰਡਾ ਨਾਂਅ ਦੀ ਇਹ ਫ਼ੋਟੋਗ੍ਰਾਫ਼ਰ ਜੋੜੀ ਨੇ ਇਹ ਤਸਵੀਰਾਂ ਆਪਣੇ ਫ਼ੇਸਬੁੱਕ ਪੰਨੇ ‘ਬਰਡ ਵਾਕ ਫ਼ੋਟੋਗ੍ਰਾਫ਼ੀ’ ਉੱਤੇ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ਵਿੱਚ ਮਗਰਮੱਛ ਦਾ ਮੂੰਹ ਖੁੱਲ੍ਹਿਆ ਹੋਇਆ ਹੈ ਤੇ ਸੱਪ ਉਸ ਦੇ ਮੂੰਹ ਵਿੱਚੋਂ ਬਾਹਰ ਨਿੱਕਲਣ ਦਾ ਜਤਨ ਕਰ ਰਿਹਾ ਹੈ। ਉਹ ਚਾਹ ਰਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਮਗਰਮੱਛ ਦਾ ਭੋਜਨ ਨਾ ਬਣੇ।