ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਨੇ ਆਪਣੇ ਕੋਰੀਆਈ ਦੋਸਤ ਨੂੰ ਭੇਜਿਆ ਖਾਸ ਤੋਹਫ਼ਾ

PM ਮੋਦੀ ਨੇ ਆਪਣੇ ਕੋਰੀਆਈ ਦੋਸਤ ਨੂੰ ਭੇਜਿਆ ਖਾਸ ਤੋਹਫ਼ਾ

ਵਿਸ਼ੇਸ਼ ਸਦਭਾਵਨਾ ਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨੂੰ ਕੁਝ "ਮੋਦੀ ਜੈਕਟ" ਗਿਫ਼ਟ ਕੀਤੇ ਹਨ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨੇ ਬੁੱਧਵਾਰ ਨੂੰ ਕਈ ਤਸਵੀਰਾਂ ਟਵੀਟ ਕਰਕੇ ਮੋਦੀ ਜੈਕਟ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸ ਤੋਹਫ਼ੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।

 

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ: "ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮੈਨੂੰ ਬਹੁਤ ਵਧੀਆ ਕੱਪੜੇ ਭੇਜੇ ਹਨ। ਇਹ ਭਾਰਤ ਦੇ ਰਵਾਇਤੀ ਕੱਪੜੇ ਦੇ ਆਧੁਨਿਕ ਸੰਸਕਰਣ ਹਨ ਜਿਨ੍ਹਾਂ ਨੂੰ 'ਮੋਦੀ ਜੈਕਟ' ਕਿਹਾ ਜਾਂਦਾ ਹੈ। ਹੁਣ ਇਹ ਆਸਾਨੀ ਨਾਲ ਕੋਰੀਆ ਵਿੱਚ ਵੀ ਮਿਲ ਸਕਦੇ ਹਨ। ਮੈਂ ਪਿਛਲੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾਸੀ ਕਿ ਤੁਸੀਂ ਇਨ੍ਹਾਂ ਜੈਕਟਾਂ ਵਿੱਚ ਬਹੁਤ ਜਚਦੇ ਹੋ। ਉਨ੍ਹਾਂ ਨੇ ਹੁਣ ਮੈਨੂੰ ਮੇਰੇ ਸਾਇਜ਼ ਦੇ ਜੈਕਟ ਭੇਜੇ ਹਨ।ਮੈਂ ਇਸ ਸਦਭਾਵਨਾ ਲਈ ਉਨ੍ਹਾਂ ਦਾ ਧੰਨਵਾਦ ਕਰਨਾ ਚਾਹਾਂਗਾ।'

 

 

ਇਨ੍ਹਾਂ ਜੈਕਟਾਂ  ਤੇ ਮੋਦੀ ਦੀ ਜੈਕਟ ਲਿਖਿਆ ਗਿਆ ਹੈ। ਮੂਨ ਜੇ ਇਨ ਇਹ ਮੋਦੀ ਜੈਕਟ ਪਹਿਨ ਕੇ ਆਪਣੇ ਦਫਤਰ ਜਾਂਦੇ ਹਨ।

 

ਸ਼ਾਂਤੀ ਪੁਰਸਕਾਰ ਲਈ ਮੋਦੀ ਲਈ ਮੁਬਾਰਕ


ਮੂਨ ਨੇ ਮੋਦੀ ਨੂੰ ਇਸ ਸਾਲ ਦੇ 'ਸਿਓਲ ਸ਼ਾਂਤੀ ਪੁਰਸਕਾਰ' ਲਈ ਚੁਣੇ ਜਾਣ 'ਤੇ ਮੋਦੀ ਨੂੰ ਵਧਾਈ ਦਿੱਤੀ। ਮੂਨ ਨੇ ਟਵੀਟ ਕੀਤਾ, 'ਮੈਂ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨ 'ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੇ ਗਏ ਟਵੀਟਸ ਨੂੰ ਪੜ੍ਹਿਆ ਤੇ ਮੈਂ ਉਨ੍ਹਾਂ ਨੂੰ ਵਧਾਈ ਦੇਣਾ ਚਾਹਾਂਗਾ।

 

 

ਮੂਨ ਦੀ ਪਤਨੀ ਭਾਰਤ ਆਵੇਗੀ


ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਦੀ ਪਤਨੀ ਕਿਮ ਜੁਂਗ ਸੁਕ ਅਗਲੇ ਹਫਤੇ ਭਾਰਤ ਆ ਰਹੀ ਹੈ। ਕਿਮ ਜੁਂਗ ਦੀ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: photos of South Korean President Moon Jae in wearing indian nehru jaccckats