ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪਾਇਲਟ ਨੇ ਮੱਕੀ ਦੇ ਖੇਤ ’ਚ ਹਵਾਈ ਜਹਾਜ਼ ਉਤਾਰ ਕੇ ਬਚਾਈਆਂ 233 ਜਾਨਾਂ

​​​​​​​ਪਾਇਲਟ ਨੇ ਮੱਕੀ ਦੇ ਖੇਤ ’ਚ ਹਵਾਈ ਜਹਾਜ਼ ਉਤਾਰ ਕੇ ਬਚਾਈਆਂ 233 ਜਾਨਾਂ

ਰੂਸ ਦੀ ਰਾਜਧਾਨੀ ਮਾਸਕੋ ਦੇ ਹਵਾਈ ਅੱਡੇ ਤੋਂ ਕੱਲ੍ਹ ਉਡਾਣ ਭਰਦਿਆਂ ਹੀ ਇੱਕ ਹਵਾਈ ਜਹਾਜ਼ ਪੰਛੀਆਂ ਦੇ ਇੱਕ ਝੁੰਡ ਨਾਲ ਟਕਰਾ ਗਿਆ। ਇੰਜਣ ਵਿੱਚ ਕਈ ਪੰਛੀ ਫਸ ਗਏ, ਜਿਸ ਕਾਰਨ 233 ਯਾਤਰੀਆਂ ਦੀਆਂ ਜਾਨਾਂ ਖ਼ਤਰੇ ਵਿੱਚ ਪੈ ਗਈਆਂ।

 

 

ਤਦ ਪਾਇਲਟ ਨੇ ਬਹੁਤ ਜ਼ਿਆਦਾ ਸਮਝਦਾਰੀ ਵਿਖਾਉਂਦਿਆਂ ਹਵਾਈ ਜਹਾਜ਼ ਨੂੰ ਮੱਕੀ ਦੇ ਖੇਤ ਵਿੱਚ ਉਤਾਰ ਕੇ ਸਭ ਜਾਨਾਂ ਬਚਾਈਆਂ। ਸਿਰਫ਼ 23 ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਗਈਆਂ ਹਨ; ਜਿਨ੍ਹਾਂ ਵਿੱਚੋਂ ਪੰਜ ਬੱਚੇ ਹਨ।

 

 

ਰੂਸੀ ਮੀਡੀਆ ਮੁਤਾਬਕ ਯੂਰਾਲ ਏਅਰਲਾਈਨਜ਼ ਦੇ ਜਹਾਜ਼ ਏਅਰਬੱਸ–321 ਨੇ ਵੀਰਵਾਰ ਨੂੰ ਮਾਸਕੋ ਦੇ ਜੁਕੋਵਸਕੀ ਹਵਾਈ ਅੱਡੇ ਤੋਂ ਕ੍ਰੀਮੀਆ ਫ਼ੇਰੋਪੋਲ ਲਈ ਉਡਾਣ ਭਰੀ ਸੀ। ਉਡਾਣ ਭਰਦਿਆਂ ਹੀ ਪੰਛੀਆਂ ਦਾ ਇੱਕ ਝੁੰਡ ਅੱਗੇ ਆ ਗਿਆ।

 

 

ਇੰਜਣਾਂ ਵਿੱਚ ਪੰਛੀ ਫਸ ਜਾਣ ਕਾਰਣ ਉਹ ਬੰਦ ਹੋ ਗਏ ਪਰ ਪਾਇਲਟ ਨੇ ਬਹੁਤ ਸੂਝਬੂਝ ਨਾਲ ਜਹਾਜ਼ ਨੂੰ ਹਵਾਈ ਅੱਡੇ ਤੋਂ ਸਿਰਫ਼ ਇੱਕ ਕਿਲੋਮੀਟਰ ਦੂਰ ਮੱਕੀ ਦੇ ਖੇਤ ਵਿੱਚ ਉਤਾਰ ਲਿਆ।

 

 

ਰੂਸੀ ਮੀਡੀਆ ਤੇ ਆਮ ਲੋਕਾਂ ਨੇ ਪਾਇਲਟ ਦਾਮਿਰ ਯੁਸੂਪੋਵ ਨੂੰ ਨਾਇਕ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦਾਮਿਰ ਕਿਸੇ ਸੁਪਰ–ਹੀਰੋ ਤੋਂ ਘੱਟ ਨਹੀਂ ਹੈ। ਉਨ੍ਹਾਂ ਦੀ ਸੂਝਬੂਝ ਸੱਚਮੁਚ ਕਾਬਿਲੇ ਤਾਰੀਫ਼ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pilot saved 233 lives while landing its aircraft in a corn-field