ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੁਰਕੀ: ਰਨਵੇ ਤੋਂ ਖਿਸਕ ਕੇ ਤਿੰਨ ਹਿੱਸਿਆਂ 'ਚ ਟੁਟਾ ਜਹਾਜ਼, 3 ਦੀ ਮੌਤ, 179 ਜ਼ਖ਼ਮੀ

ਤੁਰਕੀ ਦੇ ਇਸਤਾਂਬੁਲ ਹਵਾਈ ਅੱਡੇ ਉੱਪਰ ਰਨਵੇ 'ਤੇ ਉਤਰਦੇ ਸਮੇਂ ਇਕ ਜਹਾਜ਼ ਖਿਸਕ ਗਿਆ, ਉਸ ਵਿੱਚ ਅੱਗ ਲੱਗ ਗਈ ਅਤੇ ਉਹ ਤਿੰਨ ਹਿੱਸਿਆਂ ਵਿੱਚ ਟੁੱਟ ਗਿਆ ਜਿਸ 'ਚ ਤਿੰਨ ਲੋਕ ਮਾਰੇ ਗਏ ਅਤੇ 179 ਲੋਕ ਜ਼ਖ਼ਮੀ ਹੋ ਗਏ।

 

ਤੁਰਕੀ ਦੇ ਟੈਲੀਵਿਜ਼ਨ 'ਤੇ ਪ੍ਰਸਾਰਿਤ ਤਸਵੀਰਾਂ ਵਿੱਚ ਦਿਖ ਰਿਹਾ ਹੈ ਕਿ ਕਈ ਸਾਰੇ ਲੋਕ ਜਹਾਜ਼ ਦੇ ਟੁੱਟੇ ਹਿੱਸੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਐਨਟੀਵੀ ਟੈਲੀਵਿਜ਼ਨ ਨੇ ਰਿਪੋਰਟ ਦਿੱਤੀ ਹੈ ਕਿ ਕਿਫਾਇਤੀ ਜਹਾਜ਼ ਵਾਹਕ ਕੰਪਨੀ ਪੈਗਾਸਸ ਏਅਰਲਾਇੰਸ ਨੇ ਉਡਾਨ ਭਰਨ ਵਾਲੇ ਬੋਇੰਗ737 ਨੇ ਬੁੱਧਵਾਰ ਨੂੰ ਈਗੇਨ ਬੰਦਰਗਾਹ ਸ਼ਹਿਰ ਤੋਂ ਇਸਤਾਂਬੁਲ ਦੇ ਸਬੀਹਾ ਗੋਕੇਨ ਹਵਾਈ ਅੱਡੇ ਲਈ ਉਡਾਣ ਭਰੀ ਸੀ।
 

ਦਰਅਸਲ ਜਹਾਜ਼ ਤੇਜ਼ ਹਵਾਵਾਂ ਅਤੇ ਇਸਤਾਂਬੁਲ ਵਿੱਚ ਹੋ ਰਹੀ ਭਾਰੀ ਬਾਰਿਸ਼ ਦੇ ਲਪੇਟ ਵਿੱਚ ਆ ਗਿਆ। ਤੁਰਕੀ ਦੇ ਸਿਹਤ  ਮੰਤਰੀ ਫਹਰੇਤਿਨ ਕੋਕੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਤੁਰਕੀ ਦੇ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ ਅਤੇ 179 ਵਿਅਕਤੀ ਜ਼ਖ਼ਮੀ ਹੋ ਗਏ ਹਨ।


ਆਵਾਜਾਈ ਮੰਤਰੀ ਮੇਹਮਤ ਕਾਹਿਤ ਤੁਰਹਾਨ ਨੇ ਸੀਐਨਐਨ-ਤੁਰਕ ਟੈਲੀਵਿਜ਼ਨ ਨੂੰ ਦੱਸਿਆ ਕਿ ਕੁਝ ਯਾਤਰੀ ਜਹਾਜ਼ ਤੋਂ ਬਾਹਰ ਨਿਕਲ ਗਏ ਪਰ ਹੋਰ ਲੋਕ ਉਸ ਵਿੱਚ ਫਸੇ ਹੋਏ ਹਨ ਅਤੇ ਸਾਡੇ 
ਬਜਾਅ ਕਰਤਾ ਉਨ੍ਹਾਂ ਨੂੰ ਬਾਹਰ ਕੱਢਣ ਵਾਲੇ ਕੰਮ ਵਿੱਚ ਲੱਗੀ ਹੈ।ਸਰਕਾਰੀ ਸਮਾਚਾਰ ਏਜੰਸੀ ਅਨਾਦੋਲੁ ਨੇ ਦੱਸਿਆ ਕਿ 177 ਯਾਤਰੀ ਅਤੇ ਛੇ ਕਰਿਊ ਮੈਂਬਰ ਸਵਾਰ ਸਨ। ਤੁਰਕਿਸ਼ ਮੀਡੀਆ ਨੇ ਦੱਸਿਆ ਕਿ ਜਹਾਜ਼ ਵਿੱਚ 12 ਬੱਚੇ ਸਵਾਰ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Plane broken into three parts three killed 179 injured