ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫ਼ਗਾਨਿਸਤਾਨ 'ਚ ਵੱਡਾ ਜਹਾਜ਼ ਹਾਦਸਾ, 80 ਲੋਕ ਸਵਾਰ ਸਨ

ਅਫ਼ਗਾਨਿਸਤਾਨ 'ਚ ਸੋਮਵਾਰ ਦੁਪਹਿਰ 1.30 ਵਜੇ ਇੱਕ ਮੁਸਾਫਰ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਗਜ਼ਨੀ ਸੂਬੇ ਦੇ ਦੇਹ ਯਾਕ ਜ਼ਿਲ੍ਹੇ 'ਚ ਹਾਦਸੇ ਦਾ ਸ਼ਿਕਾਰ ਹੋਇਆ। ਟੋਲੋ ਨਿਊਜ਼ ਵੱਲੋਂ ਦੱਸਿਆ ਗਿਆ ਹੈ ਕਿ ਇਸ ਜਹਾਜ਼ 'ਚ ਕਰੂ ਮੈਂਬਰਾਂ ਸਮੇਤ 83 ਲੋਕ ਸਵਾਰ ਸਨ। ਜਿਸ ਥਾਂ ਇਹ ਘਟਨਾ ਵਾਪਰੀ ਹੈ, ਉਹ ਤਾਲਿਬਾਨ ਦੇ ਕਬਜ਼ੇ 'ਚ ਹੈ।
 

ਸੂਤਰਾਂ ਮੁਤਾਬਿਕ ਸਪੈਸ਼ਲ ਫੋਰਸਿਜ ਨੂੰ ਹਾਦਸੇ ਵਾਲੀ ਥਾਂ 'ਤੇ ਭੇਜਿਆ ਗਿਆ ਹੈ। ਸੂਬਾ ਕੌਂਸਲ ਦੇ ਮੈਂਬਰ ਖਾਲਿਦਾਦ ਅਕਬਾਰੀ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ।

 


 

ਦੱਸਿਆ ਜਾ ਰਿਹਾ ਹੈ ਕਿ ਅਰੀਆਨਾ ਅਫਗਾਨ ਏਅਰਲਾਈਨਜ਼ ਦਾ ਇਹ ਜਹਾਜ਼ ਕੰਧਾਰ ਤੋਂ ਕਾਬੁਲ ਆ ਰਿਹਾ ਸੀ। ਅਰੀਆਨਾ ਅਫ਼ਗਾਨਿਸਤਾਨ ਦੀ ਸਭ ਤੋਂ ਵੱਡੀ ਜਹਾਜ਼ ਕੰਪਨੀ ਹੈ। ਹਾਦਸਾਗ੍ਰਸਤ ਜਹਾਜ਼ ਬੋਇੰਗ 737-400ਜੈਟ ਹੈ, ਜੋ ਲਗਭਗ 30 ਸਾਲ ਪੁਰਾਣਾ ਹੈ। ਗਜ਼ਨੀ ਸੂਬੇ ਦੇ ਅਧਿਕਾਰੀਆਂ ਅਨੁਸਾਰ ਜਹਾਜ਼ ਤਕਨੀਕੀ ਖਰਾਬੀ ਕਾਰਨ ਕਰੈਸ਼ ਹੋਇਆ। ਜਹਾਜ਼ ਦੇ ਡਿੱਗਦਿਆਂ ਹੀ ਅੱਗ ਲੱਗ ਗਈ। ਹਾਦਸੇ 'ਚ ਕਿੰਨੇ ਲੋਕ ਮਾਰੇ ਗਏ ਹਨ, ਇਸ ਬਾਰੇ ਹਾਲੇ ਪੁਸ਼ਟੀ ਨਹੀਂ ਕੀਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Plane crashes in Afghanistan Ghazni province 83 onboard