ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਹ ਸਕੂਲ ਫੀਸ ਦੀ ਥਾਂ ਲੈਂਦਾ ਹੈ ਪਲਾਸਟਿਕ ਦੀਆਂ ਬੋਤਲਾਂ

ਇਹ ਸਕੂਲ ਫੀਸ ਦੀ ਥਾਂ ਲੈਂਦਾ ਹੈ ਪਲਾਸਟਿਕ ਦੀਆਂ ਬੋਤਲਾਂ

ਸਾਰੇ ਮਾਂ–ਬਾਪ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਚੰਗੀ ਸਿੱਖਿਆ ਪ੍ਰਾਪਤ ਕਰਨ ਲਈ ਵਧੀਆ ਸਕੂਲ ਵਿਚ ਜਾਣ। ਪ੍ਰੰਤੂ ਕਈ ਵਾਰ ਆਰਥਿਕ ਪ੍ਰੇਸ਼ਾਨੀਆਂ ਕਾਰਨ ਮਾਤਾ–ਪਿਤਾ ਆਪਣੇ ਬੱਚਿਆਂ ਨੂੰ ਚਾਹੁੰਦੇ ਹੋਏ ਵੀ ਚੰਗੀ ਸਿੱਖਿਆ ਨਹੀਂ ਦਿਵਾ ਸਕਦੇ। ਅਸੀਂ ਤੁਹਾਨੂੰ ਇਕ ਅਜਿਹੇ ਸਕੂਲ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਬੱਚਿਆ ਦੀ ਚੰਗੀ ਸਿੱਖਿਆ ਲਈ ਮੋਟੀ ਰਕਮ ਨਹੀਂ, ਸਗੋਂ ਬੇਕਾਰ ਪਲਾਸਟਿਕ ਦੀਆਂ ਬੋਤਲਾਂ ਦੇਣੀਆਂ ਪੈਣਗੀਆਂ।

 

ਹੁਣ ਤੁਸੀਂ ਸੋਚ ਰਹੇ ਹੋਵੇਗੇ ਕਿ ਭਲਾ ਅਜਿਹਾ ਸਕੂਲ ਹੁੰਦਾ ਹੈ ਕਿ ਜੋ ਪੈਸੇ ਦੇ ਬਦਲੇ ਪਲਾਸਟਿਕ ਦੀਆਂ ਬੋਤਲਾਂ ਲੈ ਕੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਰਿਹਾ ਹੈ। ਦਰਅਸਲ, ਇਹ ਸਕੂਲ ਨਾਈਜੀਰੀਆ ਦੇ ਲਾਗੋਸ ਖੇਤਰ ਵਿਚ ਸਥਿਤ ਹੈ। ਇਸ ਸਕੂਲ ਦਾ ਨਾਮ ਮਾਰੀਟ ਇੰਟਰਨੈਸ਼ਨਲ ਸਕੂਲ ਦੱਸਿਆ ਜਾ ਰਿਹਾ ਹੈ। ਜਾਣਕਾਰੀ ਲਈ ਦੱਸ ਦਿੰਦੇ ਹਾਂ ਕਿ ਸਕੂਲ ਵਿਚ ਅਜਿਹੇ ਦੋ ਕਾਰਨਾਂ ਨਾਲ ਕੀਤਾ ਜਾ ਰਿਹਾ ਹੈ।

ਪਹਿਲਾ ਕਰਨ ਇਹ ਕਿ ਵਾਤਾਵਰਣ ਨੂੰ ਸਾਫ ਕਰਨਾ ਹੈ। ਇਸ ਤੋਂ ਇਲਾਵਾ ਪਰਿਵਾਰਕ ਸਥਿਤੀ ਨੂੰ ਮਜ਼ਬੂਤ ਕਰਨਾ ਦੱਸਿਆ ਜਾ ਰਿਹਾ ਹੈ। ਉਥੇ ਇਸ ਬਾਰੇ ਸਕੂਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਸੀਂ ਬੱਚਿਆਂ ਦੇ ਮਾਤਾ–ਪਿਤਾ ਤੋਂ ਸਕੂਲ ਵਿਚ ਫੀਸ ਦੇਣ ਦੀ ਬਜਾਏ ਬੇਕਾਰ ਰੱਖੀਆਂ ਬੋਤਲਾਂ ਨੂੰ ਬੱਚਿਆਂ ਨਾਲ ਸਕੂਲ ਆਉਣ ਨੂੰ ਕਹਿੰਦੇ ਹਾਂ। ਇਨ੍ਹਾਂ ਬੋਤਲਾਂ ਨਾਲ ਜੋ ਵੀ ਪੈਸਾ ਮਿਲੇਗਾ ਉਸ ਨੂੰ ਬੱਚਿਆਂ ਦੀ ਸਕੂਲ ਫੀਸ ਤੌਰ ਉਤੇ ਜਮ੍ਹਾਂ ਕਰ ਲਿਆ ਜਾਵੇਗਾ।

 

ਬੱਚਿਆਂ ਦੇ ਮਾਤਾ–ਪਿਤਾ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿਚ ਬੱਚਿਆਂ ਦੀ ਫੀਸ ਭਰਨਾ ਕੋਈ ਸੌਖੀ ਗੱਲ ਨਹੀਂ ਹੈ, ਪ੍ਰੰਤੂ ਸਕੂਲ ਪ੍ਰਸ਼ਾਸਨ ਵੱਲੋਂ ਜਦੋਂ ਤੋਂ ਇਹ ਸਕੀਮ ਸ਼ੁਰੂ ਕੀਤੀ ਗਈ ਹੈ। ਬੱਚਿਆਂ ਦੀ ਪੜ੍ਹਾਈ ਆਸਾਨ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਯੋਜਨਾ ਦੇ ਕਾਰਨ ਸਾਡੇ ਬੱਚਿਆਂ ਨੂੰ ਨਹੀਂ ਛੱਡਣਾ ਪਵੇਗਾ। ਇਹ ਯੋਜਨਾ ਅਫਰੀਕਨ ਕਲੀਨ ਅਪ ਇਨੀਸ਼ੀਏਟਿਵ ਅਤੇ ਵੀਸਾਈਕਲਰਜ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਸਕੂਲ ਵਿਚ ਸ਼ੁਰੂਆਤ ਕੀਤੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Plastic bottles are taken as fees in this school of Nigeria