ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਅਮਰੀਕਾ ਦਾ ਸਭ ਤੋਂ ਵੱਡਾ ਤੇ ਸੱਚਾ ਮਿੱਤਰ : ਟਰੰਪ

PM ਮੋਦੀ ਅਮਰੀਕਾ ਦਾ ਸਭ ਤੋਂ ਵੱਡਾ ਤੇ ਸੱਚਾ ਮਿੱਤਰ : ਟਰੰਪ

ਅਮਰੀਕਾ ਵਿਚ ਹੋਏ ਹਾਓਡੀ ਮੋਦੀ ਪ੍ਰੋਗਰਾਮ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੋਦੀ ਦੀ ਪ੍ਰਸੰਸਾ ਕਰਦਿਆਂ ਮੋਦੀ ਨੁੰ ਅਮਰੀਕਾ ਦਾ ਸਭ ਤੋਂ ਵੱਡਾ ਅਤੇ ਸੱਚਾ ਮਿੱਤਰ ਦੱਸਿਆ।

ਇਸ ਮੌਕੇ ਟਰੰਪ ਨੇ ਬੋਲਦੇ ਹੋਏ ਕਿਹਾ ਕਿ  ਭਾਰਤ ਵਿਚ ਹੋਈਆਂ ਚੋਣਾਂ ਵਿਚ ਲੋਕਾਂ ਨੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਾਰਟੀ ਲਈ ਵੋਟ ਪਾਈ। ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ।

 

ਇਸ ਮੌਕੇ ਟਰੰਪ ਨੇ ਬੋਲਦੇ ਹੋਏ ਕਿਹਾ ਕਿ ਸੀਮਾ ਦੀ ਸੁਰੱਖਿਆ ਜ਼ਰੂਰੀ ਹੈ, ਅਮਰੀਕਾ ਲਈ ਵੀ ਅਤੇ ਭਾਰਤ ਲਈ ਵੀ। ਉਨ੍ਹਾਂ ਕਿਹਾ ਕਿਹਾ ਗੈਰ ਕਾਨੂੰਨੀ ਪ੍ਰਵਾਸੀ ਇਕ ਖਤਰਾ ਹਨ। ਉਨ੍ਹਾਂ ਅੱਗੇ ਕਿਹਾ ਕਿ ਪੁਲਾੜ ਵਿਚ ਸਹਿਯੋਗ ਵਧਾਉਣ ਉਤੇ ਅਸੀਂ ਕੰਮ ਕਰ ਰਹੇ ਹਾਂ। ਦੋਵੇਂ ਦੇਸ਼ ਰੱਖਿਆ ਸਹਿਯੋਗ ਨੂੰ ਵਧਾ ਰਹੇ ਹਨ, ਦੋਵੇਂ ਦੇਸ਼ਾਂ ਦੀ ਫੌਜ ਨੇ ਹੁਣੇ ਹੀ ਇਕੱਠਿਆਂ ਅਭਿਆਸ ਕੀਤਾ ਹੈ। 

 

ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਸੱਦਾ ਪੱਤਰ ਮੰਗਦੇ ਹੋਏ ਕਿਹਾ ਕਿ ਅਗਲੇ ਸਾਲ ਐਨਬੀਏ ਬਾਸਕੇਟ ਬਾਲ ਖੇਡ ਦੇਖਣ ਲਈ ਹਜ਼ਾਰਾਂ ਲੋਕ ਮੁੰਬਈ ਵਿਚ ਇਕੱਠੇ ਹੋਣਗੇ, ਕੀ ਪ੍ਰਧਾਨ ਮੰਤਰੀ ਸਾਹਿਬ ਮੈਨੂੰ ਸੱਦਾ ਹੈ? ਜੇਕਰ ਤੁਸੀਂ ਬੁਲਾਓਗੇ ਤਾਂ ਮੈਂ ਆ ਸਕਦਾ ਹਾਂ।

 

ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਭਾਰਤ ਦੇ ਹਿੱਤ ਲਈ ਹੁਣ ਤੱਕ ਦਾ ਸਭ ਤੋਂ ਚੰਗਾ ਮਿੱਤਰ ਵਾਈਟ ਹਾਊਸ ਵਿਚ ਹੈ। ਸਾਡੇ ਦੋਵਾਂ ਦੇਸ਼ਾਂ ਦੇ ਰਿਸ਼ਤੇ ਲੋਕਤੰਤਰ ਦੀ ਬੁਨਿਆਦ ਉਤੇ ਖੜ੍ਹੇ ਹਨ, ਕਾਨੂੰਨ ਦੇ ਹਿਸਾਬ ਨਾਲ ਦੋਵੇਂ ਦੇਸ਼ਾਂ ਵਿਚ ਸ਼ਾਸਨ ਚਲਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi biggest and true friend in America Trump