ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਨੇ 550ਵੇਂ ਪ੍ਰਕਾਸ਼ ਪੁਰਬ ਮੌਕੇ ਥਾਈਲੈਂਡ ’ਚ ਜਾਰੀ ਕੀਤਾ ਯਾਦਗਾਰੀ ਸਿੱਕਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਥਾਈਲੈਂਡ ਦੀ 2 ਦਿਨਾਂ ਯਾਤਰਾ ’ਤੇ ਬੈਂਕਾਕ ਪੁੱਜੇ ਜਿਥੇ ਪੀਐਮ ਮੋਦੀ ਨੇ ਸਵਾਸਦੀ ਪੀਐਮ ਮੋਦੀ ਸਮਾਗਮ ਚ ਕਈ ਹਜ਼ਾਰਾਂ ਗਿਣਤੀ ਚ ਪੁੱਜੇ ਭਾਰਤੀ ਭਾਈਓਾਰੇ ਦੇ ਲੋਕਾਂ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਗੁਰੂ ਨਾਨਕ ਦੇਵ ਜੀ ਨੂੰ ਸਮਰਪਤ ਕਰਦਿਆਂ 550ਵੇਂ ਪ੍ਰਕਾਸ਼ ਪੁਰਬ ਮੌਕੇ ਇਕ ਯਾਦਗਾਰੀ ਸਿੱਕਾ ਜਾਰੀ ਕੀਤਾ।

 

 

ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਤਿਉਹਾਰ ਦੇ ਮੌਕੇ 'ਤੇ ਵਿਸ਼ਵ ਭਰ ਚ ਪ੍ਰੋਗਰਾਮ ਉਲੀਕ ਕਰ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਸਮੁੱਚੀ ਮਨੁੱਖਤਾ ਦੀ ਵਿਰਾਸਤ ਹਨ। ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੀ ਵਿਰਾਸਤ ਦਾ ਲਾਭ ਪੂਰੀ ਦੁਨੀਆ ਨੂੰ ਦੇਈਏ।

 

 

ਪੀਐਮ ਮੋਦੀ ਨੇ ਅੱਗੇ ਕਿਹਾ ਕਿ ਮੈਨੂੰ ਦਸਿਆ ਗਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ '500' ਪ੍ਰਕਾਸ਼ ਪੁਰਬ ਇਥੇ ਬੈਂਕਾਕ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਗਿਆ ਸੀ। ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦਾ 550ਵਾਂ ਪ੍ਰਕਾਸ਼ ਪੁਰਬ ਦਿਹਾੜਾ ਵੀ ਇੱਥੇ ਸ਼ਾਨਦਾਰ ਢੰਗ ਨਾਲ ਮਨਾਇਆ ਜਾਵੇਗਾ। ਇੱਥੇ ਸਿੱਖ ਭਾਈਚਾਰੇ ਨੇ ਫਿਤਸਾਨੂਲੋਕ ਜਾਂ ਵਿਸ਼ਨੂਲੋਕ  ਵਿੱਚ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਗਾਰਡਨ ਬਣਾਇਆ ਹੈ, ਉਹ ਸ਼ਲਾਘਾਯੋਗ ਉਪਰਾਲਾ ਹੈ।

 

 
 
ਮੋਦੀ ਨੇ ਸਮਾਗਮ ਚ ਮੌਜੂਦ ਭਾਰਤੀਆਂ ਨੂੰ ਕਿਹਾ ਕਿ ਤੁਹਾਨੂੰ ਇਹ ਵੀ ਪਤਾ ਹੀ ਹੋਵੇਗਾ ਕਿ ਕੁਝ ਦਿਨਾਂ ਬਾਅਦ ਕਰਤਾਰਪੁਰ ਸਾਹਿਬ ਤੋਂ ਸਿੱਧਾ ਸੰਪਰਕ ਵੀ ਯਕੀਨੀ ਬਣਾਇਆ ਜਾ ਰਿਹਾ ਹੈ। 9 ਨਵੰਬਰ ਨੂੰ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਹੁਣ ਭਾਰਤ ਤੋਂ ਸ਼ਰਧਾਲੂ ਸਿੱਧੇ ਕਰਤਾਰਪੁਰ ਸਾਹਿਬ ਜਾ ਸਕਣਗੇ।
 
 
 
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi launches special coin in Thailand on the 550th Prakash Purab