ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬ੍ਰਾਜ਼ੀਲ ’ਚ ਹੋਈ PM ਮੋਦੀ ਦੀ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ

ਬ੍ਰਾਜ਼ੀਲ ’ਚ ਹੋਈ PM ਮੋਦੀ ਦੀ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ

ਬ੍ਰਿਕਸ (BRICS) ਸੰਮੇਲਨ ’ਚ ਹਿੱਸਾ ਲੈਣ ਬ੍ਰਾਜ਼ੀਲ ਪੁੱਜੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਬੁੱਧਵਾਰ ਦੇਰ ਰਾਤੀਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਖੇਤਰੀ ਤੇ ਵਿਸ਼ਵ ਮੁੱਦਿਆਂ ਉੱਤੇ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਸ ਦੌਰੇ ਮੌਕੇ ਕਈ ਹੋਰ ਆਗੂਆਂ ਨਾਲ ਮੁਲਾਕਾਤ ਕਰਨਗੇ ਤੇ ਆਰਥਿਕ, ਸਭਿਆਚਾਰਕ ਸਬੰਧ ਵਧਾਉਣ ਬਾਰੇ ਚਰਚਾ ਕਰਨਗੇ।

 

 

ਸ੍ਰੀ ਮੋਦੀ ਨੇ ਇੱਥ ਆਪਣੀ ਆਮਦ ਤੋਂ ਬਾਅਦ ਟਵੀਟ ਕੀਤਾ ਕਿ ਬ੍ਰਿਕਸ ਸੰਮੇਲਨ ਵਿੱਚ ਭਾਗ ਲੈਣ ਲਈ ਉਹ ਬ੍ਰਾਜ਼ੀਲ ਪੁੱਜ ਗਏ ਹਨ। ਸ੍ਰੀ ਮੋਦੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਜ਼ਾਇਰ ਬੋਲਸੋਨਾਰੋ ਤੇ ਚੀਨ ਦੇ ਰਾ਼ਸਟਰਪਤੀ ਸ਼ੀ ਜ਼ਿਨਪਿੰਗ ਨਾਲ ਵੱਖੋ–ਵੱਖਰੀਆਂ ਮੀਟਿੰਗਾਂ ਕਰਨਗੇ ਤੇ ਦੁਵੱਲੀ ਰਣਨੀਤਕ ਭਾਈਵਾਲੀ ਵਧਾਉਣ ਦੇ ਤਰੀਕਿਆਂ ’ਤੇ ਵਿਚਾਰ–ਚਰਚਾ ਕਰਨਗੇ।

 

 

ਸ੍ਰੀ ਮੋਦੀ ਨੇ ਕਿਹਾ ਕਿ ਬ੍ਰਿਕਸ ਸੰਮੇਲਨ ਬ੍ਰਿਕਸ ਦੇਸ਼ਾਂ ਵਿਚਾਲੇ ਸਭਿਆਚਾਰਕ ਤੇ ਆਰਥਿਕ ਸਬੰਧ ਵਧਾਏਗਾ। ਸ੍ਰੀ ਮੋਦੀ ਨੇ ਮੰਗਲਵਾਰ ਨੁੰ ਬ੍ਰਾਜ਼ੀਲ ਰਵਾਨਾ ਹੋਦ ਤੋਂ ਪਹਿਲਾਂ ਆਖਿਆ ਸੀ ਕਿ ਬ੍ਰਿਕਸ ਸੰਮੇਲਨ ’ਚ ਉਨ੍ਹਾਂ ਨੂੰ ਹੋਣ ਵੱਡੇ ਦੇਸ਼ਾਂ ਦੇ ਆਗੂਆਂ ਨਾਲ ਦੁਵੱਲੀ ਵਾਰਤਾ ਦਾ ਅਹਿਮ ਮੌਕਾ ਮਿਲੇਗਾ।

 

 

ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸੋਨਾਰੋ ਨਾਲ ਵਪਾਰਕ ਭਾਈਵਾਲੀ ਵਧਾਉਣ ਬਾਰੇ ਗੱਲਬਾਤ ਹੋਵੇਗੀ। ਭਾਰਤ ਤੇ ਬ੍ਰਾਜ਼ੀਲ ਰੱਖਿਆ, ਵਪਾਰ, ਖੇਤੀਬਾੜੀ, ਊਰਜਾ ਤੇ ਪੁਲਾੜ ਮਿਸ਼ਨ ਜਿਹੇ ਮਾਮਲਿਆਂ ਵਿੱਚ ਭਾਈਵਾਲ ਹਨ। ਬ੍ਰਿਕਸ ਦੇ ਮੁੱਖ ਸੈਸ਼ਨ ਵਿੱਚ ਸਾਰੇ ਆਗੂ ਆਪਸ ਵਿੱਚ ਆਰਥਿਕ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਬਾਰੇ ਗੱਲਬਾਤ ਕਰਨਗੇ।

 

 

ਸ੍ਰੀ ਮੋਦੀ ਬ੍ਰਿਕਸ ਬਿਜ਼ਨੇਸ ਕੌਂਸਲ ਵਿੱਚ ਵੀ ਭਾਗ ਲੈਣਗੇ। ਇਸ ਵਿੱਚ ਬ੍ਰਾਜ਼ੀਲੀਅਨ ਬ੍ਰਿਕਸ ਬਿਜ਼ਨੇਸ ਕੌਂਸਲ ਦੇ ਚੇਅਰਮੈਨ ਅਤੇ ਨਿਊ ਡਿਵੈਲਪਮੈਂਟ ਬੈਂਕ ਦੇ ਚੇਅਰਮੈਨ ਆਪੋ–ਆਪਣੀ ਰਿਪੋਰਟ ਪੇਸ਼ ਕਰਨਗੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi meets Russian President Putin in Brazil