ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UNO ਦੇ 74ਵੇਂ ਆਮ ਇਜਲਾਸ ’ਚ ਸ਼ਾਮਲ ਹੋਣ PM ਮੋਦੀ ਨਿਊ ਯਾਰਕ ਪੁੱਜੇ

UNO ਦੇ 74ਵੇਂ ਆਮ ਇਜਲਾਸ ’ਚ ਸ਼ਾਮਲ ਹੋਣ PM ਮੋਦੀ ਨਿਊ ਯਾਰਕ ਪੁੱਜੇ

ਸੰਯੁਕਤ ਰਾਸ਼ਟਰ (UNO) ਦੇ 74ਵੇਂ ਜਨਰਲ ਇਜਲਾਸ ਨੂੰ ਸੰਬੋਧਨ ਕਰਨ ਲਈ ਪ੍ਰਧਾਨ ਮੰਤਰੀ ਅਮਰੀਕੀ ਮਹਾਂਨਗਰ ਨਿਊ ਯਾਰਕ ਪੁੱਜ ਗਏ ਹਨ। ਇਸ ਤੋਂ ਪਹਿਲਾਂ ਉਹ ਟੈਕਸਾਸ ਸੂਬੇ ਦੀ ਰਾਜਧਾਨੀ ਹਿਊਸਟਨ ’ਚ ਐਤਵਾਰ ਨੂੰ ‘ਹਾਓਡੀ ਮੋਦੀ’ ਸਮੇਤ ਵੱਖੋ–ਵੱਖਰੇ ਪ੍ਰੋਗਰਾਮਾਂ ਵਿੱਚ ਭਾਗ ਲੈਣ ਲਈ ਨਿਊ ਯਾਰਕ ਤੋਂ ਰਵਾਨਾ ਹੋਏ।

 

 

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਿਊਸਟਨ ਦੀ ਅਦਭੁਤ ਤੇ ਇਤਿਹਾਸਕ ਯਾਤਰਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊ ਯਾਰਕ ਲਈ ਰਵਾਨਾ ਹੋ ਗਏ ਹਨ।

 

 

ਸ੍ਰੀ ਮੋਦੀ ਨੇ 27 ਸਤੰਬਰ ਨੂੰ ਜਨਰਲ ਇਜਲਾਸ ਨੂੰ ਸੰਬੋਧਨ ਕਰਨਾ ਹੈ ਤੇ ਦਿਲਚਸਪ ਗੱਲ ਇਹ ਵੀ ਹੈ ਕਿ ਉਸੇ ਦਿਨ ਬਾਅਦ ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਇਜਲਾਸ ਨੂੰ ਸੰਬੋਧਨ ਕਰਨਾ ਹੈ।

 

 

ਸਪੱਸ਼ਟ ਹੈ ਕਿ ਸ੍ਰੀ ਇਮਰਾਨ ਖ਼ਾਨ ਆਪਣੇ ਭਾਸ਼ਣ ’ਚ ਕਸ਼ਮੀਰ ਮੁੱਦਾ ਜ਼ਰੂਰ ਉਠਾਉਣਗੇ ਕਿਉਂਕਿ ਪਾਕਿਸਤਾਨ ’ਚ ਆਜ਼ਾਦੀ ਤੋਂ ਬਾਅਦ ਕਸ਼ਮੀਰ ਤੋਂ ਵੱਡਾ ਹੋਰ ਕੋਈ ਮੁੱਦਾ ਹੀ ਨਹੀਂ ਹੈ। ਇਹੋ ਕਾਰਨ ਹੈ ਕਿ ਪਾਕਿਸਤਾਨੀ ਜਨਤਾ ਸ੍ਰੀ ਇਮਰਾਨ ਖ਼ਾਨ ਤੋਂ ਡਾਢੀ ਨਾਰਾਜ਼ ਹੈ।

 

 

ਜਨਤਾ ਨੂੰ ਲੱਗਦਾ ਹੈ ਕਿ ਪਾਕਿਸਤਾਨ ਦੀਆਂ ਸਰਕਾਰਾਂ ਹੁਣ ਤੱਕ ਐਂਵੇਂ ਲੋਕਾਂ ਨੂੰ ਮੂਰਖ ਬਣਾਉਂਦੀਆਂ ਰਹੀਆਂ ਤੇ ਝੂਠੇ ਦਾਅਵੇ ਕਰਦੀਆਂ ਰਹੀਆਂ ਕਿ ਉਹ ਭਾਰਤੀ ਕਸ਼ਮੀਰ ਦੇ ਲੋਕਾਂ ਦਾ ਵੀ ਪੂਰਾ ਖਿ਼ਆਲ ਰੱਖ ਰਹੀਆਂ ਹਨ।

 

 

ਪਾਕਿਸਤਾਨ ਵਿੱਚ ਹੁਣ ਤੱਕ ਕਸ਼ਮੀਰ ਦੇ ਨਾਂਅ ਉੱਤੇ ਬਹੁਤ ਸਾਰਾ ਧਨ ਇਕੱਠਾ ਕੀਤਾ ਜਾਂਦਾ ਰਿਹਾ ਹੈ। ਜਦ ਤੋਂ ਭਾਰਤ ਸਰਕਾਰ ਨੇ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਦਾ ਖ਼ਾਤਮਾ ਕੀਤਾ ਹੈ, ਤਦ ਤੋਂ ਸ੍ਰੀ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਸਰਕਾਰ ਨੂੰ ਚੈਨ ਨਹੀਂ ਮਿਲ ਸਕਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi reaches New York to take part in 74th UNO General Assembly