ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭੂਟਾਨ ’ਚ PM ਮੋਦੀ ਨੇ ਕਿਹਾ: ਭਾਰਤ ਹੁਣ ਤੇਜ਼ੀ ਨਾਲ ਅੱਗੇ ਵਧ ਰਿਹੈ

ਭੂਟਾਨ ’ਚ PM ਮੋਦੀ ਨੇ ਕਿਹਾ: ਭਾਰਤ ਹੁਣ ਤੇਜ਼ੀ ਨਾਲ ਅੱਗੇ ਵਧ ਰਿਹੈ

ਪ੍ਰਧਾਨ ਮੰਤਰੀ (PM) ਸ੍ਰੀ ਨਰਿੰਦਰ ਮੋਦੀ ਇਸ ਵੇਲੇ ਦੋ ਦਿਨਾ ਭੂਟਾਨ ਦੌਰੇ ਉੱਤੇ ਹਨ। ਅੱਜ ਸਵੇਰੇ ਉਨ੍ਹਾਂ ਦਿ ਰਾਇਲ ਯੂਨੀਵਰਸਿਟੀ ਆੱਫ਼ ਭੂਟਾਨ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਉਹ ਅੱਜ ਭੂਟਾਨ ਦੇ ਭਵਿੱਖ ਨਾਲ ਹਨ। ਉਨ੍ਹਾਂ ਕਿਹਾ ਕਿ ਭਾਰਤ ਤੇ ਭੂਟਾਨ ਊਰਜਾ ਸਮੇਤ ਕਈ ਖੇਤਰਾਂ ਵਿੱਚ ਇਕੱਠੇ ਕੰਮ ਕਰ ਰਹੇ ਹਨ ਪਰ ਸਭ ਤੋਂ ਵੱਡੀ ਊਰਜਾ ਦੋਵੇਂ ਦੇਸ਼ਾਂ ਵਿਚਲੇ ਸਬੰਧ ਇੱਥੋਂ ਦੇ ਲੋਕ ਹਨ।

 

 

ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਖੇਤਰ ਦੀ ਸੇਵਾ ‘ਆਯੁਸ਼ਮਾਨ ਭਾਰਤ’ ਹੈ, ਜੋ ਲਗਭਗ 50 ਕਰੋੜ ਭਾਰਤੀਆਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ। ਭਾਰਤ ਵਿੱਚ ਸਭ ਤੋਂ ਵੱਧ ਸਸਤਾ ਡਾਟਾ ਹੈ, ਜੋ ਪ੍ਰਤੱਖ ਤੇ ਅਪ੍ਰਤੱਖ ਤੌਰ ’ਤੇ ਲੱਖਾਂ ਲੋਕਾਂ ਨੂੰ ਮਜ਼ਬੂਤ ਬਣਾਉਂਦਾ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਭੂਟਾਨ ਤੇ ਭਾਰਤ ਦੇ ਲੋਕ ਸੁਭਾਵਕ ਤੌਰ ’ਤੇ ਇੱਕ–ਦੂਜੇ ਨਾਲ ਆਪਣੇਪਣ ਦਾ ਭਾਵ ਮਹਿਸੂਸ ਕਰਦੇ ਹਨ; ਅਜਿਹਾ ਇਸ ਲਈ ਕਿਉਂਕਿ ਸਿਰਫ਼ ਭੂਗੋਲਕ ਤੌਰ ਉੱਤੇ ਹੀ ਅਸੀਂ ਇੱਕ–ਦੂਜੇ ਦੇ ਨੇੜੇ ਨਹੀਂ ਹਾਂ, ਸਗੋਂ ਸਾਡਾ ਇਤਿਹਾਸ, ਸਭਿਆਚਾਰ ਤੇ ਰਵਾਇਤੀ ਰੀਤੀ–ਰਿਵਾਜ ਸਾਡੇ ਲੋਕਾਂ ਤੇ ਦੋਵੇਂ ਦੇਸ਼ਾਂ ਵਿਚਾਲੇ ਇੱਕ–ਦੂਜੇ ਦੇ ਸਬੰਧਾਂ ਵਿੱਚ ਮਜ਼ਬੂਤੀ ਲਿਆਉਂਦਾ ਹੈ।

 

 

ਇਸ ਤੋਂ ਪਹਿਲਾਂ ਭਾਰਤ ਤੇ ਭੂਟਾਨ ਨੇ ਪੁਲਾੜ, ਵਿਗਿਆਨ, ਇੰਜੀਨੀਅਰਿੰਗ, ਨਿਆਂਇਕ ਤੇ ਸੰਚਾਰ ਸਮੇਤ 10 ਖੇਤਰਾਂ ਵਿੱਚ ਸਹਿਯੋਗ ਦੇ ਸਮਝੌਤਿਆਂ ਉੱਤੇ ਹਸਤਾਖਰ ਕੀਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi said in Bhutan India is going ahead at fast pace