ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਗਲੇ 5 ਸਾਲਾਂ ’ਚ ਆਪਣੇ ਅਰਥਚਾਰੇ ਨੂੰ ਕਰਾਂਗੇ ਦੁੱਗਣਾ, ਬਹਿਰੀਨ ’ਚ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਇਥੇ ਬਹਿਰੀਨ ਦੇ ਸ਼ਾਹ ਹਮਦ ਬਿਨ ਈਸਾ ਅਲ ਖਲੀਫਾ ਨਾਲ ਵੱਖ-ਵੱਖ ਦੁਵੱਲੇ ਅਤੇ ਖੇਤਰੀ ਮੁੱਦਿਆਂ 'ਤੇ ਵਿਆਪਕ ਗੱਲਬਾਤ ਕਰਨ ਲਈ ਇਥੇ ਪਹੁੰਚੇ। ਮੋਦੀ ਦੀ ਬਹਿਰੀਨ ਯਾਤਰਾ ਮਹੱਤਵਪੂਰਨ ਹੈ ਕਿਉਂਕਿ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਸ ਦੇਸ਼ ਦੀ ਇਹ ਪਹਿਲੀ ਯਾਤਰਾ ਹੈ।

 

ਬਹਿਰੀਨ ਚ ਮੋਦੀ ਖਾੜੀ ਖੇਤਰ ਦੇ ਸਭ ਤੋਂ ਪੁਰਾਣੇ ਮੰਦਰ ਸ਼੍ਰੀਨਾਥਜੀ ਦੇ ਪੁਨਰ-ਉਥਾਨ ਦੀ ਰਸਮੀ ਸ਼ੁਰੂਆਤ ਕਰਨਗੇ। ਮੋਦੀ ਆਪਣੀ ਤਿੰਨ ਦੇਸ਼ਾਂ ਦੀ ਫਰਾਂਸ, ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਯਾਤਰਾ ਦੇ ਤੀਜੇ ਪੜਾਅ 'ਤੇ ਇਥੇ ਪਹੁੰਚੇ।

 

ਬਹਿਰੀਨ ਪਹੁੰਚ ਕੇ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਫੈਸਲਾ ਲਿਆ ਹੈ ਕਿ ਅਸੀਂ ਅਗਲੇ 5 ਸਾਲਾਂ ਵਿੱਚ ਆਪਣੇ ਅਰਥਚਾਰੇ ਨੂੰ ਦੁੱਗਣਾ ਕਰਾਂਗੇ। ਸਾਡੇ ਸਾਹਮਣੇ ਟੀਚਾ 5 ਟ੍ਰਿਲੀਅਨ ਡਾਲਰ ਦੇ ਆਰਥਚਾਰੇ ਦਾ ਹੈ।

 

ਉਨ੍ਹਾਂ ਕਿਹਾ ਕਿ ਮੈਨੂੰ ਅਹਿਸਾਸ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨੇ ਬਹਿਰੀਨ ਦਾ ਦੌਰਾ ਕਰਨ ਲਈ ਕਾਫ਼ੀ ਸਮਾਂ ਲਾਇਆ ਹੈ। ਹਾਲਾਂਕਿ, ਮੈਂ ਖੁਸ਼ਕਿਸਮਤ ਹਾਂ ਕਿ ਬਹਿਰੀਨ ਦੀ ਯਾਤਰਾ ਕਰਨ ਵਾਲਾ ਪਹਿਲਾ ਭਾਰਤੀ ਪ੍ਰਧਾਨ ਮੰਤਰੀ ਹਾਂ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਕਿਹਾ ਕਿ ਅੱਜ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਹੈ। ਮੈਂ ਤੁਹਾਨੂੰ ਅਤੇ ਸਮੁੱਚੇ ਭਾਰਤੀ ਭਾਈਚਾਰੇ ਨੂੰ 'ਕ੍ਰਿਸ਼ਨ ਜਨਮਅਸ਼ਟਮੀ ਦੀਆਂ ਸ਼ੁੱਭਕਾਮਨਾਵਾਂ ਦਿੰਦਾ ਹਾਂ।

 

ਬਹਿਰੀਨ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਮੈਂ ਕੱਲ ਸ਼੍ਰੀਨਾਥਜੀ ਮੰਦਰ ਜਾਵਾਂਗਾ ਅਤੇ ਇਸ ਦੇਸ਼ ਵਿਚ ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਕਰਾਂਗਾ। ਇਹ ਵੀ ਖੁਸ਼ੀ ਦੀ ਗੱਲ ਹੈ ਕਿ ਇਸ ਮੰਦਰ ਦੀ ਬਹਾਲੀ ਵੀ ਕੱਲ੍ਹ ਅਧਿਕਾਰਤ ਤੌਰ 'ਤੇ ਸ਼ੁਰੂ ਹੋ ਜਾਵੇਗੀ।

 

ਪੀਐਮ ਮੋਦੀ ਨੇ ਇਥੇ ਕਿਹਾ ਕਿ ਜਦੋਂ ਤੁਸੀਂ ਭਾਰਤ ਵਿਚ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਦੇ ਹੋ ਤਾਂ ਉਹ ਤੁਹਾਨੂੰ ਦੱਸਦੇ ਹਨ ਕਿ ਉਹ ਵਾਤਾਵਰਣ ਵਿਚ ਤਬਦੀਲੀ ਮਹਿਸੂਸ ਕਰਦੇ ਹਨ। ਕੀ ਤੁਸੀਂ ਭਾਰਤ ਵਿਚ ਤਬਦੀਲੀ ਮਹਿਸੂਸ ਕਰਦੇ ਹੋ? ਕੀ ਤੁਸੀਂ ਭਾਰਤ ਦੇ ਰਵੱਈਏ ਵਿਚ ਤਬਦੀਲੀ ਵੇਖਦੇ ਹੋ? ਕੀ ਭਾਰਤ ਦਾ ਵਿਸ਼ਵਾਸ ਵਧਿਆ ਹੈ ਜਾਂ ਨਹੀਂ?

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi speaks to Indian community in Bahrain