ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ-ਟਰੰਪ ਨੇ ਇਰਾਨ, ਵਪਾਰ, ਰੱਖਿਆ ਤੇ 5ਜੀ ’ਤੇ ਕੀਤੀ ਦੁਵੱਲੀ ਚਰਚਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਬੈਠਕ ਕੀਤੀ। ਇਸ ਦੌਰਾਨ ਦੋਨਾਂ ਆਗੂਆਂ ਨੇ ਤਕਨੋਲਜੀ ਦੀ ਤਾਕਤ ਦੀ ਵਰਤੋਂ, ਰੱਖਿਆ ਤੇ ਸੁਰੱਖਿਆ ਸਬੰਧਾਂ ਨੂੰ ਸੋਹਣਾ ਬਣਾਉਣ ਦੇ ਨਾਲ ਹੀ ਵਪਾਰ, ਇਰਾਨ ਅਤੇ 5ਜੀ ਨਾਲ ਜੁੜੇ ਮੁੱਦਿਆਂ ਤੇ ਚਰਚਾ ਕੀਤੀ।

 

ਜੀ20 ਸੰਮੇਲਨ ਲਈ ਜਾਪਾਨ ਪੁੱਜੇ ਪੀਐਮ ਮੋਦੀ ਨੇ ਟਰੰਪ ਨੂੰ ਇੱਕ ਪੱਤਰ ਦੁਆਰਾ ਭਾਰਤ ਪ੍ਰਤੀ ਆਪਣਾ ਪਿਆਰ ਪ੍ਰਗਟਾਉਣ ਲਈ ਧੰਨਵਾਦ ਦਿੱਤਾ। ਇਹ ਪੱਤਰ ਅਮਰੀਕੀ ਰਾਸ਼ਟਰਪਤੀ ਨੇ ਇਸ ਹਫ਼ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੁਆਰਾ ਭਾਰਤ ਭੇਜਿਆ ਸੀ।

 

ਮੋਦੀ ਨੇ ਕਿਹਾ ਕਿ ਭਾਰਤ, ਅਮਰੀਕਾ ਦੇ ਨਾਲ ਆਰਥਿਕ ਤੇ ਸਭਿਆਚਾਰ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਨੂੰ ਲੈ ਕੇ ਪ੍ਰਤੀਬੱਧ ਹੈ। ਦੋਨਾਂ ਆਗੂਆਂ ਨੇ ਜੀ20 ਸਿਖਰ ਸੰਮੇਲਨ ਤੋਂ ਪਰੇ ਇਰਾਨ, 5ਜੀ, ਦੁਵੱਲੀ ਰਿਸ਼ਤਿਆਂ ਅਤੇ ਰੱਖਿਆ ਸਬੰਧਾਂ ਤੇ ਚਰਚਾ ਕੀਤੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi Donald Trump bilateral talks discuss on Iran trade defence 5G