ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਸੰਸਦ ’ਚ ਗੂੰਜਿਆ ਹਿੰਦੂ ਲੜਕੀਆਂ ਦੇ ਅਗਵਾ ਹੋਣ ਦਾ ਮਾਮਲਾ

ਪਾਕਿ ਸੰਸਦ ’ਚ ਗੂੰਜਿਆ ਹਿੰਦੂ ਲੜਕੀਆਂ ਦੇ ਅਗਵਾ ਹੋਣ ਦਾ ਮਾਮਲਾ

ਪਾਕਿਸਤਾਨ ਦੀ ਪਾਕਿਸਤਾਨ ਮੁਸਲਿਮ ਲੀਕ–ਨਵਾਜ ਦੇ ਐਮਐਨਏ ਖੇਡ ਦਾਸ ਕੋਹਿਸਤਾਨੀ ਨੇ ਕਿਹਾ ਕਿ ਬੀਤੇ ਚਾਰ ਮਹੀਨਿਆਂ ਵਿਚ 25 ਤੋਂ 30 ਹਿੰਦੂ ਲੜਕੀਆਂ ਅਗਵਾ ਹੋਈਆਂ ਹਨ ਅਤੇ ਉਹ ਕਦੇ ਵਾਪਸ ਨਹੀਂ ਆਈਆਂ। ਇਹ ਅੱਤਿਆਚਾਰ ਕਦੋਂ ਤੱਕ ਜਾਰੀ ਰਹਿਣ ਵਾਲਾ ਹੈ? ਹਿੰਦੂ ਲੋਕ ਕਦੋਂ ਤੱਕ ਲਾਸ਼ਾਂ ਚੁੱਕਦੇ ਰਹਿਣਗੇ? ਕਦੋਂ ਤੱਕ ਮੰਦਰ ਸਾੜੇ ਜਾਂਦੇ ਰਹਿਣਗੇ?

 

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕੇਵਲ ਸਿੰਧ ਦੇ ਘੋਟਕੀ ਅਤੇ ਉਮਰਕੋਟ ਵਿਚ ਹੀ ਕਿਉਂ ਹੋ ਰਹੀਆਂ ਹਨ? ਇਹ ਅੱਗ ਨਾ ਰੋਕੀ ਗਈ ਤਾਂ ਪੂਰੇ ਸਿੰਧ ਵਿਚ ਫੈਲੇਗੀ। ਸਿੰਧ ਵਿਚ ਕੁਝ ਲੋਕ ਹਨ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ। ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਅਜਿਹੇ ਲੋਕਾਂ ਉਤੇ ਕਾਬੂ ਪਾਇਆ ਜਾਵੇ।

 

 

ਜ਼ਿਕਰਯੋਗ ਹੈ ਕਿ ਖੇਲ ਦਾਸ ਕੋਹਿਸਤਾਨੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਸਿੰਧ ਪ੍ਰਾਂਤ ਦੇ ਲਰਕਾਨਾ ਵਿਚ ਇਕ ਹਿੰਦੂ ਮੈਡੀਕਲ ਵਿਦਿਆਰਥਣ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਜਿੱਥੇ ਯੂਨੀਵਰਸਿਟੀ ਇਸ ਨੂੰ ਖੁਦਕੁਸ਼ੀ ਦੱਸ ਰਹੀ ਹੈ, ਉਥੇ ਦੇ ਪਰਿਵਾਰ ਦਾ ਦੋਸ਼ ਹੈ ਕਿ ਲੜਕੀ ਦਾ ਕਤਲ ਕੀਤਾ ਗਿਆ ਹੈ। ਇਹ ਮਾਮਲਾ ਬਹੁਤ ਜ਼ਿਆਦਾ ਗਰਮਾ ਗਿਆ ਸੋਸ਼ਲ ਮੀਡੀਆ ਉਤੇ ਟ੍ਰੇਂਡ ਹੋ ਚਲਿਆ ਤੇ ਲੋਕ ਲੜਕੀ ਨੂੰ ਇਨਸਾਫ ਦੀ ਮੰਗ ਕਰਨ ਲਗੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pml MNA Kheal Das Kohistan says 25 to 30 hindu girls were abducted and never came back