ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PMs ਨਰਿੰਦਰ ਮੋਦੀ ਤੇ ਇਮਰਾਨ ਖ਼ਾਨ ਵਿਚਾਲੇ ਹੋਈ ਸੰਖੇਪ ਗੱਲਬਾਤ

PMs ਨਰਿੰਦਰ ਮੋਦੀ ਤੇ ਇਮਰਾਨ ਖ਼ਾਨ ਵਿਚਾਲੇ ਹੋਈ ਸੰਖੇਪ ਗੱਲਬਾਤ

ਕਿਰਗਿਜ਼ਸਤਾਨ ਦੀ ਰਾਜਧਾਨ ਬਿਸ਼ਕੇਕ ’ਚ SCO ਸੰਮੇਲਨ ਵਿੱਚ ਭਾਗ ਲੈਣ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਆਗੂਆਂ ਦੇ ਲਾੱਨਜ਼ ਵਿੱਚ ਮੁਲਾਕਾਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਇਮਰਾਨ ਖ਼ਾਨ ਨੇ ਇੱਕ ਦੂਜੇ ਦਾ ਅਭਿਨੰਦਨ ਕੀਤਾ ਤੇ ਹਲਕੀ ਜਿਹੀ ਗੱਲਬਾਤ ਹੋਈ।

 

 

ਇਹ ਜਾਣਕਾਰੀ ਖ਼ਬਰ ਏਜੰਸੀ ANI ਨੇ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਹੈ। ਇੱਥੇ ਵਰਨਣਯੋਗ ਹੈ ਕਿ ਕੱਲ੍ਹ ਮੋਦੀ ਤੇ ਇਮਰਾਨ ਖ਼ਾਨ ਵਿਚਾਲੇ ਨਾ ਹੀ ਕੋਈ ਮੀਟਿੰਗ ਹੋ ਸਕੀ ਸੀ ਤੇ ਨਾ ਕੋਈ ਗੱਲਬਾਤ।

 

 

ਇਸ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰਾਲੇ ਨੇ ਪਹਿਲਾਂ ਸਪੱਸ਼ਟ ਕੀਤਾ ਸੀ ਕਿ SCO ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਦਾ ਇਮਰਾਨ ਖ਼ਾਨ ਨਾਲ ਮਿਲਣ ਦਾ ਕੋਈ ਪ੍ਰੋਗਰਾਮ ਨਹੀਂ ਹੈ।

 

 

ਭਾਵੇਂ ਡਿਨਰ ਦੌਰਾਨ ਦੋਵੇਂ ਆਗੂਆਂ ਵਿਚਾਲੇ ਮਿਲਣ ਦੀ ਚਰਚਾ ਹੁੰਦੀ ਰਹੀ। ਇਸ ਤੋਂ ਬਾਅਦ ਉਹ ਦੋਵੇਂ ਇੱਕੋ ਵੇਲੇ ਰਾਤ ਦੇ ਖਾਣੇ ਲਈ ਪੁੱਜੇ ਪਰ ਫਿਰ ਵੀ ਸ੍ਰੀ ਮੋਦੀ ਤੇ ਇਮਰਾਨ ਖ਼ਾਨ ਨੇ ਨਾ ਤਾਂ ਹੱਥ ਮਿਲਾਇਆ ਤੇ ਨਾ ਹੀ ਨਜ਼ਰਾਂ ਮਿਲਾਈਆਂ।

 

 

ਪਾਕਿਸਤਾਨੀ ਮੀਡੀਆ ਨੇ ਦੱਸਿਆ ਕਿ ਸ੍ਰੀ ਮੋਦੀ ਤਦ ਸ੍ਰੀ ਇਮਰਾਨ ਖ਼ਾਨ ਤੋਂ ਸਿਰਫ਼ ਤਿੰਨ ਸੀਟਾਂ ਦੂਰ ਬੈਠੇ ਸਨ। ਗਾਲਾ ਕਲਚਰਲ ਨਾਈਟ ਪ੍ਰੋਗਰਾਮ ਵੇਲੇ ਵੀ ਦੋਵੇਂ ਆਗੂ ਇੱਕ–ਦੂਜੇ ਦੇ ਨੇੜੇ ਹੀ ਰਹੇ ਪਰ ਫਿਰ ਵੀ ਦੋਵਾਂ ਵਿਚਾਲੇ ਕੋਈ ਗੱਲਬਾਤ ਨਾ ਹੋ ਸਕੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PMs Narendra Modi and Imran Khan meet briefly