ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬ੍ਰਿਟੇਨ ਦੀ ਅਦਾਲਤ ਵੱਲੋਂ ਭਗੌੜੇ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਮੁੜ ਰੱਦ

ਬ੍ਰਿਟੇਨ ਦੀ ਅਦਾਲਤ ਨੇ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੀ ਨਵੀਂ ਜ਼ਮਾਨਤ ਪਟੀਸ਼ਨ ਰੱਦ  ਕਰ ਦਿੱਤੀ ਹੈ। ਇਸ ਨਾਲ ਨੀਰਵ ਮੋਦੀ ਨੂੰ ਵੱਡਾ ਝਟਕਾ ਲੱਗਿਆ ਹੈ। 

 

ਨੀਰਵ ਨੇ ਜ਼ਮਾਨਤ ਵਜੋਂ 40 ਲੱਖ ਡਾਲਰ ਦੀ ਭਾਰੀ ਰਕਮ ਅਦਾ ਕਰਨ ਦੇ ਨਾਲ ਹੀ ਉਸ ਨੂੰ ਸ਼ੱਕੀ ਅੱਤਵਾਦੀਆਂ ਦੇ ਵਾਂਗ ਨਿਗਰਾਨੀ ਹੇਠ ਰੱਖਣ ਦੀ ਪੇਸ਼ਕਸ਼ ਕੀਤੀ ਸੀ ਪਰ ਅਦਾਲਤ ਨੇ ਉਸ ਦੀ ਦਲੀਲ ਨੂੰ ਰੱਦ ਕਰ ਦਿੱਤਾ। ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਨਾਲ ਜੁੜੇ 2 ਅਰਬ ਡਾਲਰ ਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਭਾਰਤ ਨੂੰ ਹਵਾਲਗੀ ਦੇ ਖ਼ਿਲਾਫ਼ ਕੇਸ ਲੜ ਰਿਹਾ ਹੈ।

 


ਜ਼ਮਾਨਤ ਦੀ ਚੌਥੀ ਕੋਸ਼ਿਸ਼ ਵਜੋਂ ਨੀਰਵ ਨੇ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਜੱਜ ਏਮਾ ਅਰਬਥਨਾਟ ਦੇ ਸਾਹਮਣੇ ਇੱਕ ਪਟੀਸ਼ਨ ਦਾਇਰ ਕੀਤੀ। ਨੀਰਵ ਇਸ ਵਾਰ ਉਸੇ ਅਦਾਲਤ ਵਿੱਚ ਆਪਣੀ ਪਿਛਲੀ ਮੌਜੂਦਗੀ ਦੇ ਮੁਕਾਬਲੇ ਇਸ ਵਾਰ ਸਿਹਤਮੰਦ ਦਿਖਾਈ ਦਿੱਤੇ। ਉਸ ਨੇ ਚਿੱਟੀ ਕਮੀਜ਼ ਅਤੇ ਨੀਲੇ ਰੰਗ ਦਾ ਸਵੈਟਰ ਪਾਇਆ ਹੋਇਆ ਸੀ ਅਤੇ ਬਹੁਤ ਚੁਸਤ ਦਿਖਾਈ ਦਿੱਤਾ। ਸੁਣਵਾਈ ਤੋਂ ਬਾਅਦ ਉਸ ਨੂੰ ਵਾਪਸ ਵੈਂਡਸਵਰਥ ਜੇਲ੍ਹ ਭੇਜ ਦਿੱਤਾ ਗਿਆ। ਹੁਣ 4 ਦਸੰਬਰ ਨੂੰ ਉਹ ਵੀਡੀਓ ਲਿੰਕ ਰਾਹੀਂ ਇਸੇ ਅਦਾਲਤ ਵਿੱਚ ਪੇਸ਼ ਹੋਵੇਗਾ।

 


ਜੱਜ ਐਮਾ ਅਰਬੂਥਨੋਟ ਨੇ ਕਿਹਾ ਕਿ ਅਤੀਤ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਵਿੱਖ ਵਿੱਚ ਕੀ ਹੋ ਸਕਦਾ ਹੈ। ਜੱਜ ਨੇ ਕਿਹਾ ਕਿ ਉਸ ਨੂੰ ਅਜੇ ਵੀ ਵਿਸ਼ਵਾਸ ਨਹੀਂ ਹੈ ਕਿ ਉਹ ਸਬੂਤਾਂ ਨਾਲ ਛੇੜਛਾੜ ਨਹੀਂ ਕਰੇਗਾ ਅਤੇ ਮਈ 2020 ਵਿੱਚ ਮੁਕੱਦਮੇ ਦੌਰਾਨ ਅਦਾਲਤ ਅੱਗੇ ਆਤਮ ਸਮਰਪਣ ਕਰ ਦੇਵੇਗਾ। ਜੱਜ ਨੇ ਕਿਹਾ ਕਿ ਨੀਰਵ ਨੇ ਖ਼ੁਦ ਮੰਨਿਆ ਹੈ ਕਿ ਉਹ “ਡਿਪਰੈਸ਼ਨ” ਵਿੱਚ ਹੈ ਅਤੇ ਇਹ ਉਸ ਲਈ ਜ਼ਮਾਨਤ ਤੋਂ ਇਨਕਾਰ ਕਰਦਿਆਂ ਪਹਿਲੇ ਹੁਕਮ ਨੂੰ ਬਦਲਣ ਦਾ ਕਾਰਨ ਨਹੀਂ ਹੈ।

 

ਜੱਜ ਨੇ ਪਿਛਲੇ ਮਹੀਨੇ ਨੀਰਵ ਮੋਦੀ ਦੀ ਨਵੀਂ ਜ਼ਮਾਨਤ ਪਟੀਸ਼ਨ ਬਾਰੇ ਭਾਰਤੀ ਮੀਡੀਆ ਨੂੰ ਖ਼ਬਰਾਂ ਲੀਕ ਹੋਣ ਦੀ ਵੀ ਆਲੋਚਨਾ ਕੀਤੀ। ਉਸ ਦੀ ਮਾਨਸਿਕ ਸਥਿਤੀ ਨੂੰ ਇੱਕ ਗੁਪਤ ਮੈਡੀਕਲ ਰਿਪੋਰਟ ਰਾਹੀਂ ਖ਼ਬਰਾਂ ਵਿੱਚ ਦੱਸਿਆ ਗਿਆ ਸੀ। ਜੱਜ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਡਾਕਟਰਾਂ ਦੀ ਰਿਪੋਰਟ ਲੀਕ ਕੀਤੀ ਗਈ। ਅਜਿਹਾ ਨਹੀਂ ਹੋਣਾ ਚਾਹੀਦਾ। ਇਸ ਨਾਲ ਅਦਾਲਤ ਦਾ ਭਰੋਸਾ ਘੱਟ ਜਾਵੇਗਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PNB Case UK court rejects Nirav Modi new bail application warns against leaks to media