ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PNB Scam: ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਨਿਬੜੀ, ਫੈਸਲਾ ਭਲਕੇ

ਪੰਜਾਬ ਨੈਸ਼ਨਲ ਬੈਂਕ ਘੁਟਾਲਾ ਮਾਮਲੇ ਚ ਦੋਸ਼ੀ ਅਤੇ ਭਗੌੜੇ ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ ’ਤੇ ਲੰਡਨ ਦੀ ਇਕ ਕੋਰਟ ਚ ਅੱਜ ਮੰਗਲਵਾਰ ਨੂੰ ਸੁਣਵਾਈ ਪੂਰੀ ਹੋ ਗਈ। ਨੀਰਵ ਮੋਦੀ ਦੀ ਅਰਜ਼ੀ ਤੇ ਸੁਣਵਾਈ ਪੂਰੀ ਹੋ ਜਾਣ ਮਗਰੋਂ ਭਲਕੇ 12 ਜੂਨ ਨੂੰ ਸਵੇਰੇ 10 ਵਜੇ ਫੈਸਲਾ ਆਵੇਗਾ।

 

ਵੈਸਟਮਿਸਟਰ ਮੈਜਿਸਟ੍ਰੇਟ ਕੋਰਟ ਤਿੰਨ ਵਾਰ ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਚੁੱਕੀ ਹੈ। ਨੀਰਵ ਮੋਦੀ ਦੀ ਇਹ ਚੌਥੀ ਜ਼ਮਾਨਤ ਅਰਜ਼ੀ ਹੈ। ਨੀਰਵ ਮੋਦੀ ਨੇ ਲੰਡਨ ਦੇ ਰਾਇਲ ਕੋਰਟ ਆਫ਼ ਜਸਟਿਸ ਚ ਟ੍ਰਾਇਲ ਤੋਂ ਪਹਿਲਾਂ ਜ਼ਮਾਨਤ ਦੀ ਅਰਜ਼ੀ ਦਿੱਤੀ ਹੈ। ਹਾਲਾਂਕਿ ਹਾਈਕੋਰਟ ਚ ਇਹ ਨੀਰਵ ਦੀ ਪਹਿਲੀ ਜ਼ਮਾਨਤ ਅਰਜ਼ੀ ਹੈ।

 

ਕੋਰਟ ਚ ਸੁਣਵਾਈ ਦੌਰਾਨ ਨੀਰਵ ਮੋਦੀ ਦੇ ਵਕੀਲ ਕਲੇਅਰ ਨੇ ਦਲੀਲ ਦਿੱਤੀ ਕਿ ਨੀਰਵ ਮੋਦੀ ਪੇਸ਼ੇ ਤੋਂ ਵਪਾਰੀ ਹੈ ਨਾ ਕਿ ਕੋਈ ਪੇਸ਼ੇਵਰ ਅਪਰਾਧੀ। ਇਨ੍ਹਾਂ ਦਾ ਹੀਰਿਆਂ ਦਾ ਵਪਾਰ ਹੈ ਤੇ ਇਸ ਚ ਉਹ ਕਾਫੀ ਇਮਾਨਦਾਰ ਤੇ ਭਰੋਸੇਯੋਗ ਮੰਨੇ ਜਾਂਦੇ ਹਨ। ਪਰ ਨੀਰਵ ਮੋਦੀ ਖਿਲਾਫ਼ ਭਾਰਤ ਸਰਕਾਰ ਜਿਸ ਤਰ੍ਹਾਂ ਦੇ ਦਾਅਵੇ ਕਰ ਰਹੀ ਹੈ ਉਹ ਸਹੀ ਨਹੀਂ ਹੈ।

 

ਨੀਰਵ ਮੇਦੀ ਦੇ ਵਕੀਲ ਨੇ ਇਹ ਵੀ ਕਿਹਾ ਕਿ ਨੀਰਵ ਮੋਦੀ ਨੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਹੈ। ਜਦਕਿ ਕੋਰਟ ਚ ਭਾਰਤ ਸਰਕਾਰ ਵਲੋਂ ਪੈਰਵੀ ਕਰ ਰਹੀ ਕ੍ਰਾਊਨ ਪ੍ਰਾਸਿਕਿਊਸ਼ਨ ਸਰਵਿਸ ਦਾ ਕਹਿਣਾ ਹੈ ਕਿ ਜੇਕਰ ਹਵਾਲਗੀ ਦੇ ਮਾਮਲੇ ਦੀ ਸੁਣਵਾਈ ਦੌਰਾਨ ਨੀਰਵ ਨੂੰ ਜ਼ਮਾਨਤ ਮਿਲ ਜਾਂਦਾ ਹੈ ਤਾਂ ਕੋਈ ਗੱਲ ਨਹੀਂ ਹੈ, ਪਰ ਜੇਕਰ ਹਾਲੇ ਜ਼ਮਾਨਤ ਦਿੱਤੀ ਗਈ ਤਾਂ ਇਹ ਸਹੀ ਨਹੀਂ ਹੋਵੇਗਾ। ਨੀਰਵ ਖਿਲਾਫ ਗੰਭੀਰ ਦੋਸ਼ ਹੈ।

 

ਦੱਸਣਯੋਗ ਹੈ ਕਿ ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ ਤੋਂ ਲਗਭਗ 2 ਅਰਬ ਡਾਲਰ ਤਕ ਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਦਾ ਦੋਸ਼ੀ ਹੈ, ਜਿਸ ਤੋਂ ਬਾਅਦ ਮਾਮਲਾ ਦਰਜ ਹੋਣ ਤੋਂ ਪਹਿਲਾਂ ਹੀ ਨੀਰਵ ਮੋਦੀ ਲੰਡਨ ਭੱਜ ਗਿਆ ਸੀ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PNB scam case Nirav Modi bail hearing at Royal Courts of Justice in London concludes