ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (POK) ਵਿਖੇ ਕੁੱਝ ਪੁਲਿਸ ਮੁਲਾਜ਼ਮਾਂ ਦੇ ਇੱਕ ਸਮੂਹ ਨੇ ਮੁਜ਼ੱਫਰਾਬਾਦ ਸ਼ਹਿਰ ਚ ਪਾਕਿਸਤਾਨ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਜਾਣਕਾਰੀ ਮੁਤਾਬਕ ਕੁੱਝ ਪੁਲਿਸ ਮੁਲਾਜ਼ਮਾਂ ਦੇ ਇੱਕ ਸਮੂਹ ਨੂੰ ਕੱਚੇ ਤੌਰ ਤੇ ਭਰਤੀ ਕੀਤਾ ਗਿਆ ਸੀ, ਉਹ ਖੁੱਦ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਰੋਸ ਮੁਜ਼ਾਹਰਾ ਕਰਨ ਲੱਗੇ। ਇਸ ਦੌਰਾਨ ਪੱਕੇ ਪੁਲਿਸ ਮੁਲਾਜ਼ਮਾਂ ਨੇ ਕਾਰਵਾਈ ਕਰਦਿਆਂ ਇਨ੍ਹਾਂ ਕੱਚੇ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਕਰ ਦਿੱਤੀ।ਇਸ ਝੜਪ ਚ ਘੱਟ ਤੋਂ ਘੱਟ 4 ਪ੍ਰਦਰਸ਼ਨਕਾਰੀ ਗੰਭੀਰ ਤੌਰ ਤੇ ਜ਼ਖਮੀ ਹੋ ਗਏ।
ਸੂਤਰਾਂ ਅਨੁਸਾਰ, ਇਸ ਇਲਾਕੇ ਚ ਨੀਲਮ-ਜੇਹਲਮ ਹਾਈਡ੍ਰੋਪਾਵਰ ਪ੍ਰਾਜੈਕਟ ਦੇ ਨਿਰਮਾਣ ਚ ਲੱਗੇ ਚੀਨੀ ਕਰਮਚਾਰੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਅਸਥਾਈ ਤੌਰ `ਤੇ ਨਿਯੁਕਤ ਕੀਤਾ ਗਿਆ ਸੀ ਤੇ ਜਦੋਂ ਇਸ ਡੈਮ ਸਾਈਟ ਦਾ ਕੰਮ ਲਗਭਗ ਖ਼ਤਮ ਹੋ ਗਿਆ ਹੈ, ਤਾਂ ਇਨ੍ਹਾਂ ਪੁਲਿਸ ਕਰਮਚਾਰੀਆਂ ਨੂੰ ਆਪਣੀ ਨੌਕਰੀ ਗੁਆਉਣ ਦਾ ਡਰ ਸੀ ਜਿਸ ਕਾਰਨ ਉਹ ਪੱਕੇ ਕਰਨ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕਰ ਰਹੇ ਸਨ। ਜਿਸ ਤੋਂ ਬਾਅਦ ਪੱਕੇ ਪੁਲਿਸ ਮੁਲਾ਼ਜਮਾਂ ਨੇ ਕਾਰਵਾਈ ਕਰਦਿਆਂ ਇਨ੍ਹਾਂ ਦੀ ਕੁੱਟਮਾਰ ਕਰ ਦਿੱਤੀ।