ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ-ਸ਼ਰੀਫ਼ ਦੋਸਤੀ ਨੂੰ ਲੈ ਕੇ ਭਾਰਤ ਤੇ ਪਾਕਿ ਚ ਹੋ ਰਹੀ ਸਿਆਸਤ

ਮੋਦੀ-ਸ਼ਰੀਫ਼ ਦੋਸਤੀ ਨੂੰ ਲੈ ਕੇ ਭਾਰਤ ਤੇ ਪਾਕਿ ਚ ਹੋ ਰਹੀ ਸਿਆਸਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਦੋਸਤੀ ਨੂੰ ਲੈ ਕੇ ਦੋਵੇਂ ਹੀ ਦੇਸ਼ਾਂ ਵਿੱਚ ਸਿਆਸਤ ਸ਼ੁਰੂ ਹੋ ਗਈ ਹੈ। ਕਾਂਗਰਸ ਪਾਰਟੀ ਨੇ ਸਨਿੱਚਰਵਾਰ ਨੂੰ ਵਿਅੰਗਾਤਮਕ ਲਹਿਜੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ‘ਦੋਸਤੀ` ਦਾ ਜਿ਼ਕਰ ਕੀਤਾ ਹੈ। ਇੱਥੇ ਵਰਨਣਯੋਗ ਹੈ ਕਿ ਨਵਾਜ਼ ਸ਼ਰੀਫ਼ ਤੇ ਉਨ੍ਹਾਂ ਦੀ ਧੀ ਮਰੀਅਮ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਦੋਸ਼ੀ ਕਰਾਰ ਦੇ ਕੇ ਸਜ਼ਾ ਸੁਣਾਈ ਗਈ ਹੈ।


ਕਾਂਗਰਸ ਪਾਰਟੀ ਨੇ ਅੱਜ ਨਵਾਜ਼ ਸ਼ਰੀਫ਼ ਤੇ ਨਰਿੰਦਰ ਮੋਦੀ ਹੁਰਾਂ ਦੀ ਇੱਕ ਤਸਵੀਰ ਨਾਲ ਅਪਲੋਡ ਕਰਦਿਆਂ ਟਵੀਟ ਵਿੱਚ ਇਹ ਵੀ ਲਿਖਿਆ ਹੈ,‘‘ਨਵਾਜ਼ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਅਸੀਂ ਇਹ ਜਾਣਨਾ ਚਾਹਾਂਗੇ ਕਿ ਸ਼ਰੀਫ਼ ਦੇ ਪਿਆਰੇ ਦੋਸਤ ਪ੍ਰਧਾਨ ਮੰਤਰੀ ਮੋਦੀ ਨੇ ਇਸ ਬਾਰੇ ਕੀ ਕਹਿਣਾ ਹੈ।`` ਮੋਦੀ ਤੇ ਸ਼ਰੀਫ਼ ਦੀ ਇਹ ਤਸਵੀਰ ਦਸੰਬਰ 2015 ਦੀ ਹੈ, ਜਦੋਂ ਭਾਰਤੀ ਪ੍ਰਧਾਨ ਮੰਤਰੀ ਅਫ਼ਗ਼ਾਨਿਸਤਾਨ ਗਏ ਸਨ ਤੇ ਰਾਹ ਵਿੱਚ ਬਿਨਾ ਕਿਸੇ ਅਗਾਊਂ ਪ੍ਰੋਗਰਾਮ ਦੇ ਲਾਹੌਰ ਵੀ ਰੁਕ ਗਏ ਸਨ। ਇਸ ਤਸਵੀਰ ਵਿੱਚ ਦੋਵਾਂ ਨੇ ਇੱਕ-ਦੂਜੇ ਦੇ ਹੱਥ ਫੜੇ ਹੋਏ ਹਨ।


ਕਾਂਗਰਸ ਦੇ ਇਸ ਵਿਅੰਗ ਦਾ ਭਾਰਤੀ ਜਨਤਾ ਪਾਰਟੀ ਨੇ ਇੱਕ ਟਵੀਟ ਰਾਹੀਂ ਤੁਰੰਤ ਜਵਾਬ ਦਿੱਤਾ: ‘‘ਜਿਹੜੇ ਸਿਆਸੀ ਆਗੂ ਹੁਣ ਪੂਰੇ ਭਾਰਤ ਵਿੱਚ ਜ਼ਮਾਨਤ `ਤੇ ਘੁੰਮ ਰਹੇ ਹਨ, ਉਹ ਇੱਕ ਦਿਨ ਜ਼ਰੂਰ ਜੇਲ੍ਹ ਜਾਣਗੇ।`` ਭਾਜਪਾ ਨੇ ਇਹ ਵਿਅੰਗ ਕਾਂਗਰਸੀ ਐੱਮਪੀ ਸ਼ਸ਼ੀ ਥਰੂਰ `ਤੇ ਕੀਤਾ ਸੀ, ਜਿਨ੍ਹਾਂ ਨੇ ਸੁਨੰਦਾ ਪੁਸ਼ਕਰ ਮਾਮਲੇ ਵਿੱਚ ਆਪਣੀ ਅਗਾਊਂ ਜ਼ਮਾਨਤ ਮਨਜ਼ੂਰ ਕਰਵਾਈ ਹੈ।

ਹਾਲੇ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਾਂਗਰਸ ਨੂੰ ਵਿਅੰਗ ਵਿੱਚ ‘ਬੇਲ-ਗਾੜੀ` ਆਖਿਆ ਸੀ (ਅੰਗਰੇਜ਼ੀ ਭਾਸ਼ਾ ਵਿੱਚ ‘ਬੇਲ` ਅਸਲ ਵਿੱਚ ‘ਜ਼ਮਾਨਤ` ਨੁੰ ਆਖਦੇ ਹਨ ਅਤੇ ਬੈਲਗੱਡੀ ਗੱਡੇ ਨੂੰ ਕਹਿੰਦੇ ਹਨ)। ਉਨ੍ਹਾਂ ਕਿਹਾ ਸੀ,‘‘ਕੁਝ ਲੋਕ ਕਾਂਗਰਸ ਹੁਣ ਬੈਲਗੱਡੀ ਨਹੀਂ, ਸਗੋਂ ‘ਬੇਲ-ਗਾੜੀ` ਆਖਣ ਲੱਗ ਪਏ ਹਨ ਕਿਉਂਕਿ ਇਸ ਪਾਰਟੀ ਦੇ ਕੁਝ ਚੋਟੀ ਦੇ ਆਗੂ ਤੇ ਸਾਬਕਾ ਮੰਤਰੀ ਵੀ ‘ਬੇਲ` `ਤੇ ਰਿਹਾਅ ਘੁੰਮ ਰਹੇ ਹਨ।``

ਉੱਧਰ ਪਾਕਿਸਤਾਨ ਵਿੱਚ ‘ਪਾਕਿਸਤਾਨ ਤਹਿਰੀਕ-ਏ-ਇਨਸਾਫ਼` ਪਾਰਟੀ ਦੇ ਮੁਖੀ ਇਮਰਾਨ ਖ਼ਾਨ ਨੇ ਵੀ ਦੋਸ਼ ਲਾਇਆ ਹੈ ਕਿ - ‘‘ਨਰਿੰਦਰ ਮੋਦੀ ਅਤੇ ਨਵਾਜ਼ ਸ਼ਰੀਫ਼ ਦੋਵੇਂ ਹੀ ਪਾਕਿ `ਚ ਕਾਨੂੰਨ ਤੇ ਵਿਵਸਥਾ ਦੀ ਹਾਲਤ ਨੂੰ ਖ਼ਰਾਬ ਕਰ ਰਹੇ ਹਨ। ਚੋਣਾਂ ਕਾਰਨ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਹੱਕ ਵਿੱਚ ਮਾਹੌਲ ਤਿਆਰ ਕਰਨ ਲਈ ਜਾਣਬੁੱਝ ਕੇ ਸਰਹੱਦ `ਤੇ ਤਣਾਅ ਪੈਦਾ ਕੀਤਾ ਜਾ ਰਿਹਾ ਹੈ।``   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:politics over modi sharif friendship in india and pak