ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੂਹ ਦਾ ਚਿਹਰਾ ਸ਼ੀ ਜਿਨਪਿੰਗ ਵਰਗਾ ਲੱਗਿਆ ਤਾਂ ਚੀਨ ਨੇ ਬੈਨ ਕੀਤੀ ਫਿਲਮ

ਚੀਨ ਨੇ ਫਿ਼ਲਮ ’ਵੀਨੀ ਦਾ ਪੂਹ’ ਤੇ ਬੈਨ ਲਗਾ ਦਿੱਤਾ ਹੈ। ਹੁਣ ਚੀਨ ਚ ਇਹ ਫਿਲਮ ਰੀਲੀਜ਼ ਨਹੀਂ ਹੋਵੇਗੀ।ਇਸ ਫਿਲਮ ਤੇ ਲਗਾਏ ਗਏ ਬੈਨ ਦਾ ਕਾਰਨ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।

 

ਜਾਣਕਾਰੀ ਮੁਤਾਬਕ ਫਿਲਮ ਦੇ ਕਿਰਦਾਰ ਪੂਹ ਦਾ ਚਿਹਰਾ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਚਿਹਰੇ ਵਰਗਾ ਲੱਗਿਆ ਤਾਂ ਚੀਨ ਨੇ ਫਿਲਮ ਤੇ ਰੋਕ ਲਗਾ ਦਿੱਤੀ। ਹਾਲਾਂਕਿ ਚੀਨ ਨੇ ਬੈਨ ਲਗਾਉਣ ਦੇ ਕਾਰਨ ਨੂੰ ਜਨਤਕ ਨਹੀਂ ਕੀਤਾ ਹੈ। ਪਰ ਸੂਤਰਾਂ ਦੀ ਮੰਨੀਏ ਤਾਂ ਫਿਲਮ ਨੂੰ ਇਸੇ ਕਾਰਨ ਬੈਨ ਕੀਤਾ ਗਿਆ ਹੈ। ਚੀਨ ਚ ਬੈਨ ਲੱਗਣ ਮਗਰੋਂ ਫਿ਼ਲਮ ਨੂੰ ਕਾਫੀ ਨੁਕਸਾਨ ਹੋਇਆ ਹੈ। ਚੀਨ ਨੂੰ ਦੂਜੀ ਸਭ ਤੋਂ ਵੱਡੀ ਮਾਰਕਿਟ ਮੰਨਿਆ ਜਾਂਦਾ ਹੈ।

 

 

ਦੱਸਣਯੋਗ ਹੈ ਕਿ ਸਾਲ 2013 ਚ ਸ਼ੀ ਜਿਨਪਿੰਗ ਦੀ ਇੱਕ ਤਸਵੀਰ ਵਾਇਰਲ ਹੋਈ ਸੀ। ਜਿਸ ਵਿਚ ਸ਼ੀ ਜਿਨਪਿੰਗ ਨੂੰ ਕਾਰਟੂਨ ਕਿਰਦਾਰ ਪੂਹ ਨਾਲ ਮਿਲਦਾ ਜੁਲਦਾ ਦਿਖਾਇਆ ਗਿਆ ਸੀ।

 

ਇਸੇ ਤਰ੍ਹਾਂ ਸਾਲ 2014 ਚ ਸ਼ੀ ਜਿਨਪਿੰਗ ਜਾਪਾਨ ਦੇ ਪ੍ਰਧਾਨ ਮੰਤਰੀ ਸਿ਼ੰਜੋ ਆਬੇ ਨੂੰ ਮਿਲੇ ਤਾਂ ਵੀ ਉਨ੍ਹਾਂ ਨੂੰ ਪੂਹ ਦੀ ਫੋ਼ਟੋ ਨਾਲ ਜੋੜਿਆ ਗਿਆ ਸੀ। ਰਾਸ਼ਟਰਪਤੀ ਦੇ ਮਜ਼ਾਕ ਬਣਨ ਮਗਰੋਂ ਚੀਨ ਨੇ ਪੂਹ ਦੀ ਤਸਵੀਰ, ਜੀਆਈਐਫ਼ ਫਾਈਲ ਅਤੇ ਸਬੰਧਤ ਸਮੱਗਰੀ ਨੂੰ ਬਲਾਕ ਕਰ ਦਿੱਤਾ।

 

ਜਿ਼ਕਰਯੋਗ ਹੈ ਕਿ ਕ੍ਰਿਸਟੋਫਰ ਰਾਬਿਨ ਦੀ ਫਿਲ਼ਮ New Winnie The Pooh ਡਿਜ਼ਨੀ ਨੇ ਬਣਾਈ ਹੈ। ਚੀਨ ਨੇ ਡਿਜ਼ਨੀ ਦੀ ਇਸ ਦੂਜੀ ਫਿ਼ਲਮ ਨੂੰ ਬੈਨ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬਿਨਾ ਕੋਈ ਕਾਰਨ ਦੱਸੇ ਫਿਲਮ A Wrinkle in Time ਤੇ ਰੋਕ ਲਗਾ ਦਿੱਤੀ ਸੀ।

 

ਫਿਲ਼ਮ New Winnie The Pooh ਦਾ ਟੇ੍ਰਲਰ ਦੇਖਣ ਲਈ ਹੇਠਾਂ ਕਲਿੱਕ ਕਰੋ

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Poohs face was like Xi Jinping China Ban film