ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਨੇਡਾ `ਚ ਬੇਹੱਦ ਮਾੜੀ ਕਾਰਗੁਜ਼ਾਰੀ ਭਾਰਤੀ ਮੂਲ ਦੇ ਚਾਰ ਮੰਤਰੀਆਂ ਦੀ

ਨਵਦੀਪ ਸਿੰਘ ਬੈਂਸ, ਅਮਰਜੀਤ ਸਿੰਘ ਸੋਹੀ, ਹਰਜੀਤ ਸਿੰਘ ਸੱਜਣ ਅਤੇ ਬਾਰਦਿਸ਼ ਚੈਗਰ। ਤਸਵੀਰ: ਐੱਨਆਰਆਈ ਕੈਫ਼ੇ

ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਦੀ ਅਗਵਾਈ ਹੇਠਲੀ ਕੈਨੇਡਾ ਦੀ ਸਰਕਾਰ `ਚ ਇਸ ਵੇਲੇ ਭਾਰਤੀ ਮੂਲ ਦੇ ਚਾਰ ਮੰਤਰੀ ਹਨ ਪਰ ਇਨ੍ਹਾਂ `ਚੋਂ ਕਿਸੇ ਵੀ ਮੰਤਰੀ ਦੀ ਕਾਰਗੁਜ਼ਾਰੀ ਦੀ ਦਰਜਾਬੰਦੀ (ਰੇਟਿੰਗ) ਹਾਂ-ਪੱਖੀ ਨਹੀਂ ਹੈ। ਇੱਕ ਨਵੇਂ ਰਾਸ਼ਟਰੀ ਸਰਵੇਖਣ ਮੁਤਾਬਕ ਇਨ੍ਹਾਂ `ਚੋਂ ਸਭ ਤੋਂ ਮਾੜੀ ਕਾਰਗੁਜ਼ਾਰੀ ਕੁਦਰਤੀ ਸਰੋਤਾਂ ਬਾਰੇ ਮੰਤਰੀ ਅਮਰਜੀਤ ਸੋਹੀ ਦੀ ਹੈ।


ਐਂਗਸ ਰੀਡ ਇੰਸਟੀਚਿਊਟ (ਏਆਰਆਈ) ਵੱਲੋਂ ਕਰਵਾਏ ਗਏ ਇਸ ਦੂਜੇ ਸਾਲਾਨਾ ਸਰਵੇਖਣ `ਚ ਅਜਿਹੇ ਪ੍ਰਗਟਾਵੇ ਕੀਤੇ ਗਏ ਹਨ। ਇਸ ਸਰਵੇਖਣ ਮੁਤਾਬਕ ਜਿਸ ਮੰਤਰੀ ਨੂੰ ਘੱਟ ਹੁੰਗਾਰੇ ਮਿਲੇ ਹਨ, ਉਨ੍ਹਾਂ ਦੀ ਕਾਰਗੁਜ਼ਾਰੀ ਮਾੜੀ ਮੰਨੀ ਗਈ ਹੈ, ਜਦ ਕਿ ਜਿਨ੍ਹਾਂ ਨੂੰ ਵੱਧ ਹੁੰਗਾਰੇ ਹਾਸਲ ਹੋਏ ਹਨ, ਉਨ੍ਹਾਂ ਦੀ ਕਾਰਗੁਜ਼ਾਰੀ ਵਧੀਆ ਤੇ ਹਾਂ-ਪੱਖੀ ਮੰਨੀ ਗਈ ਹੈ।


ਸ੍ਰੀ ਅਮਰਜੀਤ ਸੋਹੀ ਦੀ ਕਾਰਗੁਜ਼ਾਰੀ ਸ੍ਰੀ ਟਰੂਡੋ ਦੇ ਸਾਰੇ ਮੰਤਰੀਆਂ `ਚੋਂ ਸਭ ਤੋਂ ਮਾੜੀ ਰਹੀ ਹੈ। ਉਨ੍ਹਾਂ ਨੂੰ (ਮਨਫ਼ੀ) -36 ਅੰਕ ਮਿਲੇ ਹਨ, ਜੋ ਪਿਛਲੇ ਵਰ੍ਹੇ ਦੇ ਮੁਕਾਬਲੇ 34 ਅੰਕ ਘੱਟ ਹਨ। ਉਂਝ 53 ਫ਼ੀ ਸਦੀ ਮੰਤਰੀਆਂ ਦੀ ਕਾਰਗੁਜ਼ਾਰੀ ਪਿਛਲੇ ਵਰ੍ਹੇ ਦੇ ਮੁਕਾਬਲੇ ਮਾੜੀ ਦਰਜ ਹੋਈ ਹੈ; ਸਿਰਫ਼ 17 ਫ਼ੀ ਸਦੀ ਮੰਤਰੀਆਂ ਨੇ ਹੀ ਕੁਝ ਹਾਂ-ਪੱਖੀ ਰੁਝਾਨ ਵਿਖਾਇਆ ਹੈ।


ਸ੍ਰੀ ਸੋਹੀ ਨਾਲੋਂ ਬਾਕੀ ਦੇ ਭਾਰਤੀ ਮੂਲ ਦੇ ਤਿੰਨ ਮੰਤਰੀਆਂ ਦੀ ਰੈਂਕਿੰਗ ਕੁਝ ਵਧੀਆ ਹੈ। ਰੱਖਿਆ ਮੰਤਰੀ ਸ੍ਰੀ ਹਰਜੀਤ ਸਿੰਘ ਸੱਜਣ ਨੇ -7 ਅੰਕ ਹਾਸਲ ਕੀਤੇ ਹਨ, ਜਦ ਕਿ ਪਿਛਲੇ ਵਰ੍ਹੇ ਉਨ੍ਹਾਂ ਦੇ +15 ਅੰਕ ਸਨ। ਨਵੀਨਤਾ, ਵਿਗਿਆਨ ਤੇ ਆਥਿਕ ਵਿਕਾਸ ਮਾਮਲਿਆਂ ਬਾਰੇ ਮੰਤਰੀ ਨਵਦੀਪ ਸਿੰਘ ਬੈਂਸ ਦੀ ਰੇਟਿੰਗ -20 ਦਰਜ ਹੋਈ ਹੈ; ਜਦ ਕਿ ਪਿਛਲੇ ਵਰ੍ਹੇ ਇਹ -30 ਸੀ। ਇੰਝ ਹੀ ਹਾਊਸ ਆਫ਼ ਕਾਮਨਜ਼ `ਚ ਸਰਕਾਰੀ ਦਲ ਦੀ ਆਗੂ ਬਾਰਦਿਸ਼ ਚੈਗਰ ਦੀ ਰੇਟਿੰਗ -2 ਰਹੀ ਹੈ, ਜਦ ਕਿ ਪਿਛਲੇ ਵਰ੍ਹੇ ਇਹ +2 ਸੀ।


ਕੈਨੇਡਾ ਦੇ ਵਿਦੇਸ਼ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਹੀ ਟਰੂਡੋ ਕੈਬਿਨੇਟ `ਚੋਂ ਸਭ ਤੋਂ ਵੱਧ ਹਰਮਨਪਿਆਰੇ ਮੈਂਬਰ ਹਨ; ਜਿਨ੍ਹਾਂ ਨੂੰ +20 ਅੰਕ ਮਿਲੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Poor performance of Four Indian Canadian Ministers